ਫਾਜ਼ਿਲਕਾ : ਪੰਜਾਬ ਵਿਧਾਨ ਸਭਾ ਚੋਣਾਂ (Punjab Assembly Elections) ਨੂੰ ਲੈ ਕੇ 20 ਫਰਵਰੀ (20 February) ਨੂੰ ਵੋਟਾਂ ਪਾਈਆਂ ਜਾ ਚੁੱਕੀਆਂ ਹਨ ਅਤੇ ਉਮੀਦਵਾਰਾਂ ਦੀ ਕਿਸਮਤ ਈ.ਵੀ.ਐੱਮ. ਮਸ਼ੀਨਾਂ (EVM Machines) ‘ਚ ਕੈਦ ਹੋ ਗਈ ਹੈ। ਇਨ੍ਹਾਂ ਈ.ਵੀ.ਐੱਮ. ਮਸ਼ੀਨਾਂ ਨੂੰ ਸਟਰਾਂਗ ਰੂਮਾਂ (Strong rooms) ਵਿਚ ਸਖ਼ਤ ਸੁਰੱਖਿਆ ਹੇਠ ਰੱਖਿਆ ਗਿਆ ਹੈ। ਇਸ ਦੇ ਬਾਵਜੂਦ ਉਥੋਂ ਇਕ ਘਟਨਾ ਵਾਪਰਣ ਦੀ ਖਬਰ ਸਾਹਮਣੇ ਆ ਰਹੇ ਹਨ। ਦਰਅਸਲ ਫਾਜ਼ਿਲਕਾ ਦੇ ਸਰਕਾਰੀ ਸਕੂਲ (Government schools in Fazilka) ‘ਚ ਬਣਾਏ ਗਏ ਈ.ਵੀ.ਐੱਮ. ਸਟਰਾਂਗ ਰੂਮ (EVM Strong room) ‘ਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਜਦੋਂ ਲੋਕਾਂ ਨੇ ਮੌਕੇ ‘ਤੇ ਜਾ ਕੇ ਦੇਖਿਆ ਤਾਂ ਸਟਰਾਂਗ ਰੂਮ (Strong room) ‘ਚ ਤਾਇਨਾਤ ਸੁਰੱਖਿਆ ਮੁਲਾਜ਼ਮ ਬਤੌਰ ਇੰਚਾਰਜ ਸਬ ਇੰਸਪੈਕਟਰ (Sub Inspector in charge) ਨੂੰ ਗੋਲੀ ਲੱਗੀ ਹੋਈ ਸੀ। Also Read : ਯੁਕਰੇਨ ਤੋਂ ਪਰਤੇ ਬੱਚਿਆਂ ਦੇ ਗਲੇ ਲੱਗ ਰੋਏ ਮਾਂ-ਪਿਓ, ਢੋਲ ਦੀ ਥਾਪ ‘ਤੇ ਪਾਇਆ ਭੰਗੜਾ
ਦੱਸਿਆ ਜਾ ਰਿਹਾ ਹੈ ਕਿ ਸਟਰਾਂਗ ਰੂਮ ਦੇ ਗਾਰਦ ਦੇ ਪ੍ਰਭਾਰੀ ਵੱਜੋਂ ਤਾਇਨਾਤ ਸਬ ਇੰਸਪੈਕਟਰ ਬਲਦੇਵ ਚੰਦ ਵੱਲੋਂ ਸਰਕਾਰੀ ਪਿਸਤੌਲ ਨਾਲ ਖ਼ੁਦ ਨੂੰ ਗੋਲੀ ਮਾਰ ਲਈ ਗਈ। ਹਾਲਾਂਕਿ ਜ਼ਖ਼ਮੀ ਪੁਲਸ ਅਧਿਕਾਰੀ ਨੂੰ ਜਦੋਂ ਸਰਕਾਰੀ ਹਸਪਤਾਲ ਵਿਖੇ ਲਿਆਂਦਾ ਗਿਆ ਤਾਂ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ। ਫਿਲਹਾਲ ਫ਼ਾਜ਼ਿਲਕਾ ਦੇ ਸਰਕਾਰੀ ਹਸਪਤਾਲਾਂ ਵਿੱਚ ਜ਼ਿਲ੍ਹੇ ਦੇ ਪੁਲਿਸ ਪਾਰਟੀ ਪਹੁੰਚ ਗਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਵਲੋਂ ਮ੍ਰਿਤਕ ਅਧਿਕਾਰੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਦੇ ਮੁਰਦਾਘਰ ‘ਚ ਰਖਵਾ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ 10 ਮਾਰਚ ਨੂੰ ਚੋਣ ਨਤੀਜੇ ਆਉਣਗੇ, ਜਿਸ ਨੂੰ ਲੈ ਕੇ ਈ.ਵੀ.ਐੱਮ. ਮਸ਼ੀਨਾਂ ਨੂੰ ਸਖ਼ਤ ਸੁਰੱਖਿਆ ਹੇਠ ਸਟ੍ਰਾਂਗ ਰੂਮ ਵਿਚ ਰੱਖਿਆ ਗਿਆ ਹੈ।



