ਅੰਬਾਲਾ : ਹਰਿਆਣਾ ਵਿਚ ਅੰਬਾਲਾ (Ambala in Haryana) ਦੇ ਸ਼ਹਿਜ਼ਾਦਪੁਰ ਏਰੀਆ (Shahzadpur Area) ਦੇ ਜੰਗਲ ਵਿਚ ਸ਼ੁੱਕਰਵਾਰ ਨੂੰ 230 ਬੰਬ ਬਰਾਮਦ (230 bombs recovered) ਹੋਏ। ਜਾਣਕਾਰੀ ਮੁਤਾਬਕ ਇਹ ਬੰਬ ਇਥੇ ਜ਼ਮੀਨ ਵਿਚ ਦਬਾਏ ਗਏ ਸਨ। ਇਹ ਬੰਬ ਕਾਫੀ ਪੁਰਾਣੇ (The bomb is old enough) ਹਨ ਅਤੇ ਇਨ੍ਹਾਂ ਨੂੰ ਜੰਗ ਲੱਗਾ ਹੋਇਆ ਹੈ। ਬੰਬ ਮਿਲਣ ਦੀ ਸੂਚਨਾ ‘ਤੇ ਸ਼ਹਿਜ਼ਾਦਪੁਰ ਬੰਬ ਡਿਸਪੋਜ਼ਲ ਪੁਲਿਸ ਦਸਤਾ (Shahzadpur Bomb Disposal Police Squad) ਅਤੇ ਥਾਣਾ ਸ਼ਹਿਜ਼ਾਦਪੁਰ ਪੁਲਿਸ (Shahzadpur Police) ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਛਾਨਬੀਨ ਸ਼ੁਰੂ ਕੀਤੀ। ਇਸ ਦੌਰਾਨ ਲਗਭਗ 232 ਆਰਟੀਲਰੀ ਸ਼ੈੱਲ (232 artillery shells) ਬਰਾਮਦ ਹੋਏ। ਇਨ੍ਹਾਂ ਨੂੰ ਭਾਰਤੀ ਫੌਜ ਦੇ ਅਧਿਕਾਰੀਆਂ ਨੂੰ ਸੌਂਪਿਆ ਜਾਵੇਗਾ। ਥਾਣਾ ਸ਼ਹਿਜ਼ਾਦਪੁਰ ਵਿਚ ਐਕਸਪੋਜ਼ਿਵ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। Also Read : ਵਿਰਾਟ ਦੇ 100ਵੇਂ ਟੈਸਟ ‘ਚ ਨਹੀਂ ਹੋਣਗੇ ਦਰਸ਼ਕ, ਕੋਰੋਨਾ ਕਾਰਣ ਲਿਆ ਗਿਆ ਫੈਸਲਾ

ਅੰਬਾਲਾ ਪੁਲਿਸ ਨੂੰ ਪਿੰਡਵਾਲਿਆਂ ਨੇ ਸ਼ੁੱਕਰਵਾਰ ਨੂੰ ਸੂਚਨਾ ਦਿੱਤੀ ਕਿ ਸ਼ਹਿਜ਼ਾਦਪੁਰ ਏਰੀਆ ਦੇ ਜੰਗਲ ਵਿਚ ਮਗਲੋਰ ਪਿੰਡ ਦੇ ਨੇੜੇ ਬੇਗਨਾ ਨਦੀ ਦੇ ਨੇੜੇ ਕੱਟਿਆਂ ਨਾਲ ਵੱਡੀ ਗਿਣਤੀ ਵਿਚ ਬੰਬ ਪਏ ਹੋਏ ਹਨ। ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਮੌਕੇ ‘ਤੇ ਪਹੁੰਚੀ ਪੁਲਿਸ ਟੀਮ ਨੇ ਛਾਨਬੀਨ ਸ਼ੁਰੂ ਕੀਤੀ। ਛਾਨਬੀਨ ਦੌਰਾਨ ਕੱਟਿਆਂ ਦੀ ਗਿਣਤੀ ਦਰਜਨਾਂ ਵਿਚ ਬਰਾਮਦ ਹੋਈ। ਦੇਖਣ ਵਿਚ ਇਹ ਬੰਬ ਕਾਫੀ ਪੁਰਾਣੇ ਲੱਗ ਰਹੇ ਹਨ ਅਤੇ ਇਨ੍ਹਾਂ ‘ਤੇ ਜੰਗ ਲੱਗਾ ਹੋਇਆ ਹੈ। ਜੰਗਲ ਦੇ ਏਰੀਆ ਵਿਚ ਇੰਨੀ ਵੱਡੀ ਗਿਣਤੀ ਵਿਚ ਬੰਬ ਮਿਲਣ ਤੋਂ ਬਾਅਦ ਪੁਲਿਸ ਨੇ ਪੂਰੇ ਖੇਤਰ ਨੂੰ ਸੀਲ ਕਰ ਦਿੱਤਾ। ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਦੀ ਉਥੋਂ ਆਵਾਜਾਈ ਰੋਕ ਦਿੱਤੀ ਹੈ। ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇੰਨੀ ਵੱਡੀ ਗਿਣਤੀ ਵਿਚ ਇਹ ਬੰਬ ਇਥੇ ਕਿੱਥੋਂ ਆਏ? ਅਤੇ ਇਹ ਕਦੋਂ ਤੋਂ ਇਥੇ ਜ਼ਮੀਨ ਵਿਚ ਦਬਾ ਕੇ ਰੱਖੇ ਗਏ ਸਨ? ਫਿਲਹਾਲ ਕਈ ਪਹਿਲੂਆਂ ‘ਤੇ ਛਾਨਬੀਨ ਚੱਲ ਰਹੀ ਹੈ।
