NEET-UG Result 2023: ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਅੰਡਰ ਗਰੈਜੂਏਟ ਮੈਡੀਕਲ ਦਾਖਲਿਆਂ ਲਈ ਕਰਵਾਏ ਗਏ NEET-UG 2023 ਦੇ ਨਤੀਜਿਆ ਦਾ ਐਲਾਨ ਕਰ ਦਿੱਤਾ ਹੈ। ਨਤੀਜੇ ਅਧਿਕਾਰਤ ਵੈੱਬਸਾਈਟ neet.nta.nic.in ‘ਤੇ ਜਾਰੀ ਕੀਤੇ ਗਏ ਹਨ।
ਦੱਸ ਦੇਈਏ ਕਿ NTA ਦੁਆਰਾ ਰਾਸ਼ਟਰੀ ਯੋਗਤਾ ਕਮ ਦਾਖਲਾ ਪ੍ਰੀਖਿਆ ਦੀ ਅੰਤਰਿਮ ਉੱਤਰ ਕੁੰਜੀ ਪਹਿਲਾਂ ਹੀ ਜਾਰੀ ਕੀਤੀ ਜਾ ਚੁੱਕੀ ਹੈ। ਜਿਹੜੇ ਉਮੀਦਵਾਰ NEET 2023 ਦੀ ਪ੍ਰੀਖਿਆ ਵਿੱਚ ਸ਼ਾਮਲ ਹੋਏ, ਉਹ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਆਪਣੇ ਨਤੀਜੇ ਦੇਖ ਸਕਦੇ ਹਨ।
ਇਵੇ ਰਿਜਲਟ ਚੈੱਕ ਕਰੋ
ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ- neet.nta.nic.in ‘ਤੇ ਜਾਓ।
ਵੈੱਬਸਾਈਟ ‘ਤੇ ਦਿੱਤੇ ਗਏ ਨਤੀਜੇ ਲਿੰਕ ‘ਤੇ ਕਲਿੱਕ ਕਰੋ।
ਆਪਣੇ ਵੇਰਵੇ ਦਰਜ ਕਰੋ ਜਿਵੇਂ – ਐਪਲੀਕੇਸ਼ਨ ਨੰਬਰ ਅਤੇ ਜਨਮ ਮਿਤੀ।
ਨਤੀਜਾ ਵੇਖੋ ਅਤੇ ਇਸਨੂੰ ਡਾਉਨਲੋਡ ਕਰੋ ਅਤੇ ਸੇਵ ਕਰੋ।



