ਨਵੀਂ ਦਿੱਲੀ- CBSE, ICSE ਤੇ ਸੂਬਾ ਬੋਰਡ ਦੀਆਂ 10ਵੀਂ-12ਵੀਂ ਦੀਆਂ ਫਿਜ਼ੀਕਲ ਪ੍ਰੀਖਿਆ ਦੇ ਖਿਲਾਫ ਪਟੀਸ਼ਨ ਸੁਪਰੀਮ ਕੋਰਟ ਨੇ ਖਾਰਿਜ ਕਰ ਦਿੱਤੀ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਸੰਸਥਾਵਾਂ ਆਪਣਆ ਕੰਮ ਕਰ ਰਹੀਆਂ ਹਨ। ਅਜਿਹੀ ਪਟੀਸ਼ਨ ਨੂੰ ਸੁਣਨ ਦਾ ਕੋਈ ਕਾਰਨ ਨਹੀਂ ਹੈ। ਇਸ ਤਰ੍ਹਾਂ ਦੀਆਂ ਪਟੀਸ਼ਨਾਂ ਨਾਲ ਬੱਚਿਆਂ ਵਿਚ ਭਰਮ ਪੈਦਾ ਹੁੰਦਾ ਹੈ।
Also Read: 14 ਸਾਲਾ ਧੀ ਨੇ ਤਵਾ ਮਾਰ-ਮਾਰ ਮਾਂ ਨੂੰ ਦਿੱਤੀ ਦਰਦਨਾਕ ਮੌਤ
ਦਰਅਸਲ ਕੋਰੋਨਾ ਵਾਇਰਸ ਦੇ ਚੱਲਦੇ ਸੀਬੀਐੱਸਈ, ਸੀਆਈਸੀਐੱਸਈ ਸਣੇ ਕਈ ਸਟੇਟ ਬੋਰਡ 10ਵੀਂ, 12ਵੀਂ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ 50-50 ਫੀਸਦੀ ਸਿਲੇਬਸ ਦੇ ਆਧਾਰ ਉੱਤੇ ਦੋ ਟਰਮ ਵਿਚ ਆਯੋਜਿਤ ਕਰ ਰਹੇ ਹਨ। ਟਰਮ 1 ਦੀਆਂ ਪ੍ਰੀਖਿਆਵਾਂ ਆਨਲਾਈਨ ਮੋਡ ਵਿਚ ਆਯੋਜਿਤ ਕੀਤੀਆਂ ਗਈਆਂ ਸਨ। ਸੀਬੀਐੱਸਈ ਟਰਮ 2 ਪ੍ਰੀਖਿਆਵਾਂ 26 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ।
Also Read: ਫਿਰੋਜ਼ਪੁਰ: ਭਾਰਤ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਪਾਕਿਸਤਾਨੀ ਘੁਸਪੈਠੀਆ ਗ੍ਰਿਫਤਾਰ
ਦੂਜੇ ਪਾਸੇ ਵਿਦਿਆਰਥੀ 10ਵੀਂ ਤੇ 12ਵੀਂ ਬੋਰਡ ਦੀਆਂ ਪ੍ਰੀਖਿਆਵਾਂ ਨੂੰ ਰਸਮੀ ਆਫਲਾਈਨ ਮੋਡ ਵਿਚ ਆਯੋਜਿਤ ਕਰਨ ਦਾ ਵਿਰੋਧ ਕਰ ਰਹੇ ਹਨ। ਵਿਦਿਆਰਥੀਆਂ ਤੇ ਪਰਿਵਾਰਾਂ ਦਾ ਕਹਿਣਾ ਹੈ ਕਿ ਮਹਾਮਾਰੀ ਦੇ ਚੱਲਦੇ ਵਿਦਿਆਰਥੀਆਂ ਦੀ ਪੜਾਈ ਆਨਲਾਈਨ ਹੋਈ ਹੈ ਤਾਂ ਪ੍ਰੀਖਿਆਵਾਂ ਆਨਲਾਈਨ ਮੋਡ ਵਿਚ ਕਿਉਂ ਨਹੀਂ ਹੋ ਸਕਦੀਆਂ। ਕੁਝ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਆਨਲਾਈਨ ਕਲਾਸਾਂ ਵਿਚ ਉਨ੍ਹਾਂ ਦੀ ਪੜਾਈ ਪੂਰੀ ਨਹੀਂ ਹੋਈ, ਇਸ ਲਈ ਇਵੈਲਿਊਏਸ਼ਨ ਇੰਟਰਨਲ ਅਸੈਸਮੈਂਟ ਦੇ ਆਧਾਰ ਉੱਤੇ ਟਰਮ 2 ਦੇ ਨੰਬਰ ਦਿੱਤੇ ਜਾਣੇ ਚਾਹੀਦੇ ਹਨ।



