ਨੋਇਡਾ- ਗੌਤਮਬੁੱਧ ਨਗਰ ਜ਼ਿਲ੍ਹੇ ‘ਚ ਨੋਇਡਾ ਸੈਕਟਰ-113 ਥਾਣਾ ਖੇਤਰ ਦੇ ਅਧੀਨ ਸੈਕਟਰ 77 ਸਥਿਤ ਇਕ ਸੋਸਾਇਟੀ ‘ਚ ਸੋਮਵਾਰ ਨੂੰ ਇਕ 14 ਸਾਲਾ ਧੀ ਵਲੋਂ ਮਾਂ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
Also Read: ਫਿਰੋਜ਼ਪੁਰ: ਭਾਰਤ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਪਾਕਿਸਤਾਨੀ ਘੁਸਪੈਠੀਆ ਗ੍ਰਿਫਤਾਰ
ਪੁਲਿਸ ਨੇ ਦੱਸਿਆ ਕਿ ਉਸ ਨੇ ਘਟਨਾ ਨੂੰ ਅੰਜਾਮ ਦੇਣ ਲਈ ਇਸਤੇਮਾਲ ਲੋਹੇ ਦੇ ਤਵੇ ਨੂੰ ਵੀ ਬਰਾਮਦ ਕਰ ਲਿਆ ਹੈ ਅਤੇ ਨਾਬਾਲਗ ਦੋਸ਼ੀ ਧੀ ਨੂੰ ਕਿਸ਼ੋਰ ਨਿਆਂ ਬੋਰਡ ਦੇ ਸਾਹਮਣੇ ਪੇਸ਼ ਕੀਤਾ ਜਾ ਰਿਹਾ ਹੈ। ਐਡੀਸ਼ਨਲ ਪੁਲਸ ਡਿਪਟੀ ਕਮਿਸ਼ਨਰ ਰਣਵਿਜੇ ਸਿੰਘ ਨੇ ਦੱਸਿਆ ਕਿ ਅਨੁਰਾਧਾ (34) ਨਾਮੀ ਔਰਤ ਨੂੰ ਖੂਨ ਨਾਲ ਲੱਥਪੱਥ ਹਾਲਤ ‘ਚ ਨੋਇਡਾ ਸੈਕਟਰ-71 ਸਥਿਤ ਇਕ ਹਸਪਤਾਲ ‘ਚ ਸੋਮਵਾਰ ਨੂੰ ਦਾਖ਼ਲ ਕਰਵਾਉਣ ਲਈ ਲਿਆਂਦਾ ਗਿਆ ਸੀ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
Also Read: UP ਚੋਣਾਂ: ਲਖੀਮਪੁਰ ‘ਚ ਕਿਸੇ ਨੇ EVM ‘ਚ ਸੁੱਟੀ ਫੇਵੀਕਵਿਕ, EC ਕੋਲ ਪਹੁੰਚੀ ਸ਼ਿਕਾਇਤ
ਉਨ੍ਹਾਂ ਦੱਸਿਆ ਕਿ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਿਸ ਨੂੰ ਮਾਮਲਾ ਕਤਲ ਦਾ ਲੱਗਾ, ਕਿਉਂਕਿ ਔਰਤ ਦੇ ਸਰੀਰ ‘ਤੇ 20-22 ਜ਼ਖ਼ਮ ਦੇ ਨਿਸ਼ਾਨ ਸਨ, ਜਦੋਂ ਕਿ ਉਸ ਦਾ ਕੰਨ ਵੀ ਕੱਟ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ‘ਚ ਮ੍ਰਿਤਕਾ ਦੇ ਭਰਾ ਮੁਕੇਸ਼ ਰਾਠੌੜ ਨੇ ਆਪਣੀ ਭਾਣਜੀ ਵਿਰੁੱਧ ਸ਼ਿਕਾਇਤ ਦਿੱਤੀ ਸੀ, ਜਿਸ ਦੇ ਅਧੀਨ ਆਈ.ਪੀ.ਸੀ. ਦੀ ਧਾਰਾ 304 ਦੇ ਅਧੀਨ ਸ਼ਿਕਾਇਤ ਦਰਜ ਕਰ ਕੇ ਮੰਗਲਵਾਰ ਦੁਪਹਿਰ ਨੂੰ ਮ੍ਰਿਤਕਾ ਦੀ 14 ਸਾਲਾ ਧੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਰਣਵਿਜੇ ਸਿੰਘ ਨੇ ਦੱਸਿਆ ਕਿ ਪੁੱਛ-ਗਿੱਛ ਦੌਰਾਨ ਦੋਸ਼ੀ ਧੀ ਨੇ ਦੱਸਿਆ ਕਿ ਉਸ ਦੀ ਮਾਂ ਦੇ ਖ਼ਰਾਬ ਚਰਿੱਤਰ ਨੂੰ ਲੈ ਕੇ ਉਸ ਦੇ ਸਕੂਲੀ ਦੋਸਤ ਮਿਹਣੇ ਮਾਰਦੇ ਸਨ। ਪੁਲਿਸ ਅਨੁਸਾਰ ਕੁੜੀ ਨੇ ਪੁੱਛ-ਗਿੱਛ ‘ਚ ਦਾਅਵਾ ਕੀਤਾ ਕਿ ਉਸ ਦੀ ਮਾਂ ਉਸ ਨਾਲ ਬਦਸਲੂਕੀ ਕਰਦੀ ਸੀ, ਜਿਸ ਤੋਂ ਉਹ ਪਰੇਸ਼ਾਨ ਰਹਿੰਦੀ ਸੀ।
Also Read: ਭਾਰਤ ‘ਚ ਕੋਰੋਨਾ ਵਾਇਰਸ ਦੇ 15 ਹਜ਼ਾਰ ਨਵੇਂ ਮਾਮਲੇ ਆਏ ਸਾਹਮਣੇ, ਇੰਨੇ ਲੋਕਾਂ ਦੀ ਹੋਈ ਮੌਤ



