‘ਤੇਰਾ ਕੁਝ ਨਹੀਂ ਹੋ ਸਕਦਾ’, ਟੀਚਰ ਦੀ ਡਾਂਟ ਖਾਣ ਵਾਲਾ ਲੜਕਾ ਇੰਝ ਬਣ ਗਿਆ ਕਰੋੜਪਤੀ!

ਨਵੀਂ ਦਿੱਲੀ- ਬ੍ਰਿਟੇਨ ਦੇ ਐਰਿਕ ਫਿਨਮੈਨ ਨੂੰ ਦੁਨੀਆ ਦਾ ਸਭ ਤੋਂ ਨੌਜਵਾਨ ਬਿੱਟਕੁਆਇਨ ਕਰੋੜਪਤੀ ਕਿਹਾ ਜਾਂਦਾ ਹੈ। ਫਿਨਮੈਨ ਨੇ 12 ਸਾਲ ਦੀ ਉਮਰ ਤੋਂ ਹੀ…

ਨਵੀਂ ਦਿੱਲੀ- ਬ੍ਰਿਟੇਨ ਦੇ ਐਰਿਕ ਫਿਨਮੈਨ ਨੂੰ ਦੁਨੀਆ ਦਾ ਸਭ ਤੋਂ ਨੌਜਵਾਨ ਬਿੱਟਕੁਆਇਨ ਕਰੋੜਪਤੀ ਕਿਹਾ ਜਾਂਦਾ ਹੈ। ਫਿਨਮੈਨ ਨੇ 12 ਸਾਲ ਦੀ ਉਮਰ ਤੋਂ ਹੀ ਕ੍ਰਿਪਟੋਕਰੰਸੀ ਵਿਚ ਨਿਵੇਸ਼ ਕਰਨਾ ਸ਼ੁਰੂ ਕਰ ਦਿੱਤਾ ਸੀ ਤੇ ਬਾਅਦ ਵਿਚ ਉਹ ਸਿਰਫ 18 ਸਾਲ ਦੀ ਉਮਰ ਵਿਚ ਕਰੋੜਪਤੀ ਬਣ ਗਿਆ। ਇਕ ਸਮਾਂ ਅਜਿਹਾ ਵੀ ਸੀ ਜਦੋਂ ਪੜਾਈ ਵਿਚ ਕਮਜ਼ੋਰ ਹੋਣ ਦੇ ਕਾਰਨ ਫਿਨਮੈਨ ਨੂੰ ਟੀਚਰ ‘ਬੇਕਾਰ’ ਸਮਝਦੇ ਸਨ।

Also Read: ਪੰਜਾਬ ਚੋਣਾਂ : ਚੋਣ ਕਮਿਸ਼ਨ ਦੀ ਅਪੀਲ, ਕਿਹਾ ‘ਆਪਣੀ ਕੀਮਤੀ ਵੋਟ ਪਾਉਣਾ ਨਾ ਭੁੱਲਿਓ’

ਹਾਈ ਸਕੂਲ ਡ੍ਰਾਪਆਊਟ ਬਿੱਟਕੁਆਇਨ ਮਿਲੀਅਨਰ ਐਰਿਕ ਫਿਨਮੈਨ ਦਾ ਦਾਅਵਾ ਹੈ ਕਿ ਉਸ ਨੂੰ ਇਕ ਵਾਰ ਟੀਚਰ ਨੇ ਕਿਹਾ ਸੀ ਕਿ ਤੇਰਾ ਕੁਝ ਨਹੀਂ ਹੋ ਸਕਦਾ। ਕਿਉਂਕਿ ਮੈਂ ਪੜਾਈ ਵਿਚ ਕੁਝ ਖਾਸ ਨਹੀਂ ਸੀ। ਹਾਲਾਂਕਿ ਕ੍ਰਿਪਟੋ ਵਿਚ ਨਿਵੇਸ਼ ਕਰਕੇ ਫਿਨਮੈਨ ਹੁਣ ਕਰੋੜਪਤੀ ਬਣ ਗਿਆ ਹੈ।

Also Read: ਕੀ ਯੂਕਰੇਨ ‘ਤੇ ਹਵਾਈ ਹਮਲੇ ਦੀ ਤਿਆਰੀ ਕਰ ਰਿਹੈ ਰੂਸ? ਸੈਟੇਲਾਈਟ ਤਸਵੀਰਾਂ ਤੋਂ ਮਿਲੇ ਸੰਕੇਤ

ਸਕੂਲ ਦੇ ਦਿਨਾਂ ਨੂੰ ਕੀਤਾ ਯਾਦ
ਆਪਣੇ ਸਕੂਲ ਦੇ ਦਿਨਾਂ ਬਾਰੇ ਗੱਲ ਕਰਦਿਆਂ ਐਰਿਕ ਨੇ ਦੱਸਿਆ ਕਿ ਟੀਚਰ ਨੇ ਉਸ ਨੂੰ ਇਹ ਤੱਕ ਕਹਿ ਦਿੱਤਾ ਸੀ ਕਿ ਪੜਾਈ ਛੱਡ ਦੇਵੇ ਤੇ ਮੈਕਡਾਨਲਸ ਵਿਚ ਜਾ ਕੇ ਕੰਮ ਕਰੇ। ਮੈਂ ਜ਼ਿੰਦਗੀ ਭਰ ਕਦੇ ਕੁਝ ਖਾਸ ਨਹੀਂ ਕਰ ਸਕਾਂਗਾ। ਇਸ ਦੇ ਬਾਅਦ ਮੈਂ ਹਾਈ ਸਕੂਲ ਦੀ ਪੜਾਈ ਵਿਚਾਲੇ ਹੀ ਛੱਡ ਦਿੱਤੀ ਤੇ ਆਪਣੇ ਪਿਤਾ ਦੇ ਨਾਲ ਸ਼ਰਤ ਲਾਈ ਕਿ ਜੇਕਰ ਮੈਂ 18 ਸਾਲ ਦੀ ਉਮਰ ਤੱਕ ਇਕ ਮਿਲੀਅਨ ਡਾਲਰ ਕਮਾਉਂਦਾ ਹਾਂ ਤਾਂ ਮੈਨੂੰ ਸਕੂਲ ਕਾਲਜ ਵਾਪਸ ਜਾਣ ਦੀ ਲੋੜ ਨਹੀਂ ਹੋਵੇਗੀ।

Also Read: ਚਰਨਜੀਤ ਚੰਨੀ ਨੂੰ ਕਿਉਂ ਮਿਲੀ CM ਚਿਹਰੇ ਦੀ ਮਨਜ਼ੂਰੀ? ਮਿਸੇਜ਼ ਚੰਨੀ ਨੇ ਦੱਸਿਆ ਕਾਰਨ

ਜਲਦੀ ਹੀ ਫਿਨਮੈਨ ਦੀ ਇਹ ਗੱਲ ਉਸ ਦੀ ਉਮੀਦ ਮੁਤਾਬਕ ਸਹੀ ਸਾਬਿਤ ਹੋਈ। ਉਸ ਨੇ ਆਪਣੀ ਦਾਦੀ ਵਲੋਂ ਦਿੱਤੇ 71 ਹਜ਼ਾਰ ਰੁਪਏ ਨਾਲ 100 ਬਿੱਟਕੁਆਇਨ ਖਰੀਦੇ, ਜਿਸ ਦਾ ਮੁੱਲ ਬਾਅਦ ਵਿਚ ਸਿੱਕੇ 27 ਲੱਖ ਰੁਪਏ ਹੋ ਗਿਆ। ਇਸ ਤਰ੍ਹਾਂ ਨਾਲ ਕ੍ਰਿਪਟੋ ਵਿਚ ਨਿਵੇਸ਼ ਕਰਕੇ ਫਿਨਮੈਨ ਰਾਤੋ-ਰਾਤ ਕਰੋੜਪਤੀ ਬਣ ਗਿਆ।

ਹੁਣ 22 ਸਾਲ ਦੇ ਹੋ ਚੁੱਕੇ ਫਿਨਮੈਨ ਦਾ ਕ੍ਰਿਪਟੋ ਬਿਜ਼ਨੈਸ ਹੀ ਕੰਮ ਬਣ ਗਿਆ ਹੈ। ਬੀਤੇ ਸਾਲ ਉਹ 50 ਕਰੋੜ ਰੁਪਏ ਤੋਂ ਵਧੇਰੇ ਦਾ ਮਾਲਕ ਸੀ। ਹਾਲਾਂਕਿ ਫਿਨਮੈਨ ਬਿੱਟਕੁਆਇਨ ਨੂੰ ਲੈ ਕੇ ਕਈ ਵਾਰ ਉਹ ਨਾਖੁਸ਼ ਵੀ ਹੋਏ ਹਨ।

Leave a Reply

Your email address will not be published. Required fields are marked *