ਰੂਸ ਦੀ ਸ਼ਹਿ ਉੱਤੇ ਵਿਦਰੋਹੀਆਂ ਨੇ ਯੂਕਰੇਨ ਦੇ ਪਿੰਡ ‘ਚ ਦਾਗੇ ਗੋਲੇ! ਵਧੀ ਟੈਨਸ਼ਨ

ਨਵੀਂ ਦਿੱਲੀ- ਯੂਕਰੇਨ ਨੇ ਪੂਰਬ ਵਿਚ ਰੂਸ ਸਮਰਥਿਤ ਬਲਾਂ ਉੱਤੇ ਲੁਹਾਂਸਕ ਖੇਤਰ ਦੇ ਪਿੰਡ ਵਿਚ ਗੋਲੇ ਦਾਗਣ ਦਾ ਦੋਸ਼ ਲਾਇਆ ਹੈ, ਜਿਸ ਵਿਚ ਕਿਹਾ ਗਿਆ…

ਨਵੀਂ ਦਿੱਲੀ- ਯੂਕਰੇਨ ਨੇ ਪੂਰਬ ਵਿਚ ਰੂਸ ਸਮਰਥਿਤ ਬਲਾਂ ਉੱਤੇ ਲੁਹਾਂਸਕ ਖੇਤਰ ਦੇ ਪਿੰਡ ਵਿਚ ਗੋਲੇ ਦਾਗਣ ਦਾ ਦੋਸ਼ ਲਾਇਆ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਗੋਲੇ ਦਾਗ ਕੇ ਕਿੰਡਰਗਾਰਟਨ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਯੂਕਰੇਨ ਵਲੋਂ ਦੋਸ਼ ਲਾਇਆ ਗਿਆ ਹੈ ਕਿ ਵੀਰਵਾਰ ਨੂੰ ਰੂਸ ਸਮਰਥਿਤ ਵਿਦਰੋਹੀਆਂ ਨੇ ਪੂਰਬੀ ਯੂਕਰੇਨ ਵਿਚ ਜੰਗਬੰਦੀ ਲਾਈਨ ਦੇ ਪਾਰ ਗੋਲੀਬਾਰੀ ਕੀਤੀ। ਉਨ੍ਹਾਂ ਨੇ ਕਿਹਾ ਕਿ ਗੋਲੀਬਰੀ ਅਜਿਹੇ ਸਮੇਂ ਵਿਚ ਕੀਤੀ ਗਈ ਜਦੋਂ ਪੱਛਮੀ ਦੇਸ਼ਾਂ ਨੇ ਕਿਸੇ ਵੀ ਦਿਨ ਰੂਸੀ ਹਮਲੇ ਦੀ ਸੰਭਾਵਨਾ ਜਤਾਈ ਸੀ। ਹਾਲਾਂਕਿ ਗੋਲੀਬਾਰੀ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।

Also Read: ਕਾਂਗਰਸੀ ਨੇਤਾ ਕੇਵਲ ਸਿੰਘ ਢਿੱਲੋਂ ਖਿਲਾਫ ਪਾਰਟੀ ਦਾ ਵੱਡਾ ਐਕਸ਼ਨ, ਨੇਤਾ ਨੇ ਦਿੱਤਾ ਇਹ ਜਵਾਬ

ਯੂਕਰੇਨ ਵਲੋਂ ਜੰਗ ਦੀ ਸੰਭਾਵਨਾ ਉੱਤੇ ਚਿੰਤਾ ਜਤਾਈ ਗਈ ਹੈ ਤੇ ਕਿਹਾ ਗਿਆ ਹੈ ਕਿ 1 ਲੱਖ ਤੋਂ ਵਧੇਰੇ ਰੂਸੀ ਫੌਜੀ ਯੂਕਰੇਨ ਦੀ ਸਰਹੱਦ ਦੇ ਕੋਲ ਹਨ। ਓਧਰ ਮਾਸਕੋ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਕਿ ਉਹ ਹਮਲੇ ਦੀ ਯੋਜਨਾ ਬਣਾ ਰਿਹਾ ਹੈ। ਕਿਹਾ ਗਿਆ ਹੈ ਕਿ ਇਸ ਹਫਤੇ ਉਹ ਕੁਝ ਫੌਜੀਆਂ ਨੂੰ ਵਾਪਸ ਬੁਲਾ ਰਿਹਾ ਹੈ ਪਰ ਪੱਛਮੀ ਦੇਸ਼ਾਂ ਦਾ ਕਹਿਣਾ ਹੈ ਕਿ ਉਸ ਨੂੰ ਇਸ ਦਾ ਭਰੋਸਾ ਨਹੀਂ ਹੈ।

Also Read: ਕੈਨੇਡਾ ‘ਚ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਨਾਲ ਧੋਖਾਧੜੀ, ਲੱਖਾਂ ਡਾਲਰ ਲੈਣ ਤੋਂ ਬਾਅਦ 3 ਕਾਲਜ ਦੀਵਾਲੀਆ ਐਲਾਨ

ਵੱਖਵਾਦੀਆਂ ਨੇ ਸਰਕਾਰੀ ਬਲਾਂ ਉੱਤੇ ਪਿਛਲੇ 24 ਘੰਟਿਆਂ ਵਿਚ ਚਾਰ ਵਾਰ ਉਨ੍ਹਾਂ ਦੇ ਖੇਤਰ ਵਿਚ ਗੋਲੀਬਾਰੀ ਕਰਨ ਦਾ ਦੋਸ਼ ਲਾਇਆ ਹੈ, ਜਦਕਿ ਯੂਕਰੇਨ ਨੇ ਵਿਦਰੋਹੀਆਂ ਉੱਤੇ ਗੋਲੇ ਦਾਗਣ ਦਾ ਦੋਸ਼ ਲਾਇਆ। ਯੂਕਰੇਨ ਵਲੋਂ ਕਿਹਾ ਗਿਆ ਹੈ ਕਿ ਵਿਦਰੋਹੀਆਂ ਨੇ ਕਿੰਡਰਗਾਰਟਨ ਉੱਤੇ ਹਮਲਾ ਕੀਤਾ। ਦੋ ਵਿਦਰੋਹੀ ਖੇਤਰਾਂ ਵਿਚੋਂ ਇਕ ਲੁਹਾਂਸਕ ਪੀਪਲਸ ਰਿਪਬਲਿਕ ਨੇ ਕਿਹਾ ਕਿ ਯੂਕਰੇਨੀ ਬਲਾਂ ਨੇ ਵੀਰਵਾਰ ਨੂੰ ਚਾਰ ਵੱਖ-ਵੱਖ ਘਟਨਾਵਾਂ ਵਿਚ ਮੋਰਟਾਰ, ਗ੍ਰੇਨੇਡ ਲਾਂਚਰ ਤੇ ਇਕ ਮਸ਼ੀਨ ਗਨ ਦੀ ਵਰਤੋਂ ਕੀਤੀ ਸੀ। ਓਧਰ ਵੱਖਵਾਦੀਆਂ ਨੇ ਇਕ ਬਿਆਨ ਵਿਚ ਕਿਹਾ ਕਿ ਯੂਕਰੇਨ ਦੇ ਹਥਿਆਰਬੰਦ ਬਲਾਂ ਨੇ ਭਾਰੀ ਹਥਿਆਰਾਂ ਦੀ ਵਰਤੋਂ ਕਰਦੇ ਹੋਏ ਜੰਗਬੰਦੀ ਦਾ ਗੰਭੀਰ ਉਲੰਘਣ ਕੀਤਾ ਹੈ, ਜਿਸ ਨੂੰ ਮਿੰਸਕ ਸਮਝੌਤੇ ਦੇ ਅਨੁਸਾਰ ਵਾਪਸ ਲਿਆ ਜਾਣਾ ਚਾਹੀਦਾ ਹੈ।

Also Read: ਭਾਰਤ ਨੇ ਯੂਕਰੇਨ ਲਈ ਉਡਾਣ ਤੋਂ ਹਟਾਈਆਂ ਕਈ ਪਾਬੰਦੀਆਂ, ਘਰ ਪਰਤ ਸਕਣਗੇ ਲੋਕ

ਵਿਦਰੋਹੀਆਂ ਦਾ ਜ਼ਿਕਰ ਕਰਦੇ ਹੋਏ, ਯੂਕਰੇਨ ਦੀ ਫੌਜ ਨੇ ਕਿਹਾ ਕਿ ਰੂਸੀ ਕਬਜ਼ੇ ਵਾਲੇ ਫੌਜੀਆਂ ਨੇ ਲੁਹਾਂਸਕ ਖੇਤਰ ਵਿਚ ਸਟੈਨਿਤਸਾ ਲੁਗਾਂਸਕ ਪਿੰਡ ਉੱਤੇ ਗੋਲਾਬਾਰੀ ਕੀਤੀ। ਅੱਤਵਾਦੀਆਂ ਵਲੋਂ ਭਾਰੀ ਤੋਪਖਾਨੇ ਦੇ ਹਥਿਆਰਾਂ ਦੀ ਵਰਤੋਂ ਕੀਤੀ ਗਈ ਹੈ। ਗੋਲੇ ਬਾਲਵਾੜੀ ਦੀ ਇਮਾਰਤ ਉੱਤੇ ਡਿੱਗੇ। ਦੱਸ ਦਈਏ ਕਿ ਰੂਸ ਦੇ ਸੰਸਦ ਦੇ ਹੇਠਲੇ ਸਦਨ ਨੇ ਮੰਗਲਾਵਰ ਨੂੰ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੋਂ ਦੋ ਸਵੈ-ਐਲਾਨੇ ਵੱਖਵਾਦੀ ਗਣਰਾਜਾਂ ਨੂੰ ਸੁਤੰਤਰ ਰੂਪ ਵਿਚ ਮਾਨਤਾ ਦੇਣ ਲਈ ਵੋਟਿੰਗ ਕੀਤੀ।

Leave a Reply

Your email address will not be published. Required fields are marked *