ਜੈਸਲਮੇਰ- ਰਾਜਸਥਾਨ ਦੇ ਜੈਸਲਮੇਰ ਜ਼ਿਲ੍ਹੇ ਦੇ ਫਲਸੁੰਡ ਥਾਣਾ ਖੇਤਰ ‘ਚ ਵੀਰਵਾਰ ਸਵੇਰੇ ਤੇਜ਼ ਰਫ਼ਤਾਰ ਨਾਲ ਜਾ ਰਹੀ ਇਕ ਸਕੂਲ ਬੱਸ ਪਲਟ ਗਈ। ਇਸ ਹਾਦਸੇ ‘ਚ 2 ਬੱਚਿਆਂ ਦੀ ਮੌਤ ਹੋ ਗਈ ਅਤੇ 22 ਹੋਰ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ।
Also Read: ਪਠਾਨਕੋਟ ਪਹੁੰਚੀ ਪ੍ਰਿਅੰਕਾ ਗਾਂਧੀ, ਕਿਹਾ-‘ਪੰਜਾਬੀਅਤ ਸੇਵਾ ਹੈ, ਸੱਚਾਈ ਹੈ’ (ਵੀਡੀਓ)
ਥਾਣਾ ਅਧਿਕਾਰੀ ਭੰਵਰਲਾਲ ਨੇ ਦੱਸਿਆ ਕਿ ਜੇਤਪੁਰਾ ਪਿੰਡ ਕੋਲ ਸਵੇਰੇ ਸਕੂਲ ਬੱਸ ਪਲਟਣ ਨਾਲ ਉਸ ਦੇ ਹੇਠਾਂ ਦੱਬ ਕੇ 2 ਬੱਚਿਆਂ ਦੀ ਮੌਤ ਹੋ ਗਈ, ਜਦੋਂ ਕਿ 22 ਹੋਰ ਬੱਚੇ ਜ਼ਖਮੀ ਹੋ ਗਏ। ਗੰਭੀਰ ਰੂਪ ਨਾਲ ਜ਼ਖਮੀ 5 ਬੱਚਿਆਂ ਨੂੰ ਜੋਧਪੁਰ ਰੈਫ਼ਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹੋਰ ਜ਼ਖਮੀਆਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਲਿਜਾਇਆ ਗਿਆ ਹੈ। ਇਸ ਸੰਬੰਧ ‘ਚ ਬੱਸ ਡਰਾਈਵਰ ਵਿਰੁੱਧ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ।
Also Read: ਬਾਈਕ ‘ਤੇ ਹੁਣ ਬੱਚਿਆਂ ਲਈ ਵੀ ਲਾਜ਼ਮੀ ਹੋਵੇਗਾ ਹੈਲਮਟ, ਇਨ੍ਹਾਂ ਨਿਯਮਾਂ ਦਾ ਰੱਖਣਾ ਪਵੇਗਾ ਧਿਆਨ



