ਦੇਸ਼ ਵਿਚ ਪਿਛਲੇ 24 ਘੰਟੇ ਵਿਚ 27409 ਨਵੇਂ ਮਾਮਲੇ, ਕੋਵਿਡ ਦੇ ਐਕਟਿਵ ਕੇਸ ਦੀ ਗਿਣਤੀ 1 ਫੀਸਦੀ ਤੋਂ ਵੀ ਘੱਟ

ਨਵੀਂ ਦਿੱਲੀ : ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਕੋਵਿਡ (Covid) ਦੇ 27,409 ਨਵੇਂ ਮਾਮਲੇ (New cases) ਸਾਹਮਣੇ ਆਏ ਹਨ । 82,817 ਰਿਕਵਰੀ ਅਤੇ 347…

ਨਵੀਂ ਦਿੱਲੀ : ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਕੋਵਿਡ (Covid) ਦੇ 27,409 ਨਵੇਂ ਮਾਮਲੇ (New cases) ਸਾਹਮਣੇ ਆਏ ਹਨ । 82,817 ਰਿਕਵਰੀ ਅਤੇ 347 ਮੌਤਾਂ ਦੀ ਰਿਪੋਰਟ (Death report) ਦਰਜ ਕੀਤੀ ਗਈ ਹੈ। ਭਾਰਤ ਵਿਚ ਕੋਰੋਨਾ ਵਾਇਰਸ (Corona virus in India) ਦੇ ਮਾਮਲਿਆਂ ਵਿਚ ਗਿਰਾਵਟ ਦਾ ਸਿਲਸਿਲਾ ਜਾਰੀ ਹੈ, ਜੋ ਇਸ ਵੱਲ ਇਸ਼ਾਰਾ ਕਰ ਰਿਹਾ ਹੈ ਕਿ ਵਾਇਰਸ (Virus) ਦਾ ਕਹਿਰ ਰੁਕਦਾ ਜਾ ਰਿਹਾ ਹੈ। ਕੇਂਦਰੀ ਸਿਹਤ ਮੰਤਰਾਲਾ (Union Ministry of Health) ਦੇ ਅੰਕੜਿਆਂ ਮੁਤਾਬਕ, ਪਿਛਲੇ 24 ਘੰਟਿਆਂ ਵਿਚ ਕੋਵਿਡ-19 (Covid-19) ਦੇ 27,409 ਨਵੇਂ ਮਾਮਲੇ (New cases) ਸਾਹਮਣੇ ਆਏ ਹਨ। Also Read : ਪੈਟਰੋਲ-ਡੀਜ਼ਲ ਦੀਆਂ ਨਵੀਆਂ ਕੀਮਤਾਂ ਹੋਈਆਂ ਜਾਰੀ, ਜਾਣੋ ਆਪਣੇ ਸ਼ਹਿਰ ਦੇ ਰੇਟ

India Coronavirus Latest News LIVE Updates: India Sees Biggest Daily Surge  With 4.14 Lakh Fresh Covid Cases

ਇਸ ਦੌਰਾਨ 347 ਲੋਕਾਂ ਦੀ ਮੌਤ ਹੋਈ ਹੈ। ਕੋਰੋਨਾ ਦੇ ਕੁੱਲ ਮਰੀਜ਼ਾਂ ਦੀ ਗਿਣਤੀ ਹੁਣ 4,26,92,943 ਹੋ ਗਈ ਹੈ। ਕੋਰੋਨਾ ਕਾਰਣ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 5,09,358 ‘ਤੇ ਪਹੁੰਚ ਗਈ ਹੈ। ਕੇਂਦਰੀ ਸਿਹਤ ਮੰਤਰਾਲਾ ਨੇ ਦੱਸਿਆ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦੇ ਐਕਟਿਵ ਮਰੀਜ਼ ਘੱਟ ਕੇ 4.23 ਲੱਖ ਹੋ ਗਏ ਹਨ। ਮੰਤਰਾਲਾ ਮੁਤਾਬਕ ਪਿਛਲੇ 24 ਘੰਟਿਆਂ ਵਿਚ ਭਾਰਤ ਵਿਚ ਵਾਇਰਸ ਕਾਰਣ 82,817 ਲੋਕ ਠੀਕ ਵੀ ਹੋਏ, ਜਿਸ ਤੋਂ ਬਾਅਦ ਕੋਰੋਨਾ ਤੋਂ ਹੁਣ ਠੀਕ ਹੋਣ ਵਾਲਿਆਂ ਦੀ ਗਿਣਤੀ 4,17,60,458 ਹੋ ਗਈ ਹੈ। ਉਥੇ ਹੀ ਐਕਟਿਵ ਕੇਸ ਦੀ ਗਿਮਤੀ ਫਿਲਹਾਲ 4,23,127 ਹੈ, ਜੋ ਕੁਲ ਮਾਮਲਿਆਂ ਦਾ 0.99 ਫੀਸਦੀ ਹੈ।

Leave a Reply

Your email address will not be published. Required fields are marked *