ਚੰਡੀਗੜ੍ਹ- ਵਿਧਾਨ ਸਭਾ ਚੋਣਾਂ ਵਿਚ ਹੁਣ ਕੁਝ ਹੀ ਦਿਨ ਬਾਕੀ ਹਨ ਤੇ ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਇਸੇ ਲੜੀ ਵਿਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੱਡਾ ਚੋਣ ਵਾਅਦਾ ਕੀਤਾ ਹੈ।
Also Read: ਅਰਵਿੰਦ ਕੇਜਰੀਵਾਲ ਦਾ ਵੱਡਾ ਬਿਆਨ, ‘ਵਿਰੋਧੀ ਧਿਰ ਸਿਰਫ ਸਾਨੂੰ ਕੱਢ ਰਹੇ ਗਾਲ੍ਹਾਂ’
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਜੇਕਰ ਸਾਡੀ ਸਰਕਾਰ ਬਣੀ ਤਾਂ 1 ਲੱਖ ਸਰਕਾਰੀ ਨੌਕਰੀਆਂ ਦੇ ਫੈਸਲੇ ਉੱਤੇ ਉਹ ਪਹਿਲੇ ਦਿਨ ਦਸਤਖਤ ਕਰਨਗੇ। ਉਨ੍ਹਾਂ ਮੈਨੂੰ ਸਿਰਫ ਤਿੰਨ ਮਹੀਨੇ ਮਿਲੇ ਸਨ ਤੇ ਜੇਕਰ ਪੰਜ ਸਾਲ ਮਿਲੇ ਤਾਂ ਬਹੁਤ ਕੁਝ ਹੋਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਬਣਨ ਉੱਤੇ ਫੀਸ ਰੈਗੂਲੇਸ਼ਨ ਕਮਿਸ਼ਨ ਬਣਾਵਾਂਗੇ। ਚੰਨੀ ਨੇ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਸਰਕਾਰੀ ਸਕੂਲਾਂ, ਕਾਲਜਾਂ, ਯੂਨੀਵਰਿਸਟੀਆਂ ਵਿਚ ਮੁਫਤ ਪੜ੍ਹਾਈ ਕਰਵਾਈ ਜਾਵੇਗੀ।
Also Read: ਭਾਰਤ ਸਰਕਾਰ ਨੇ 54 ਚੀਨੀ ਐਪਸ ਉੱਤੇ ਲਾਇਆ ਬੈਨ, ਦੇਖੋ ਸੂਚੀ
ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਨੌਜਵਾਨਾਂ ਦੀ ਬੇਰੁਜ਼ਗਾਰੀ ਨੂੰ ਮੁੱਖ ਰੱਖਿਆ ਜਾਵੇਗਾ। ਇਸ ਦੌਰਾਨ ਉਨ੍ਹਾਂ ਵਿਰੋਧੀ ਧਿਰਾਂ ਉੱਤੇ ਨਿਸ਼ਾਨੇ ਵਿੰਨ੍ਹਦਿਆਂ ਕਿਹਾ ਕਿ ਵਿਰੋਧੀ ਧਿਰ ਬਾਗੀ ਨੇਤਾਵਾਂ ਨੂੰ ਆਪਣੇ ਉਮੀਦਵਾਰ ਬਣਾ ਰਹੇ ਹਨ।



