ਸੀ.ਐੱਮ. ਦੇ ਭਾਣਜੇ ਭੁਪਿੰਦਰ ਸਿੰਘ ਹਨੀ ਨੂੰ ਕੋਰਟ ਨੇ ਭੇਜਿਆ 14 ਦਿਨਾਂ ਦੀ ਜੂਡੀਸ਼ੀਅਲ ਰਿਮਾਂਡ ‘ਤੇ 

ਜਲੰਧਰ : ਰੇਤ ਮਾਈਨਿੰਗ (Sand mining) ਮਾਮਲਾ ਅਤੇ ਟਰਾਂਸਫਰ ਪੋਸਟਿੰਗ (Transfer posting) ਰਾਹੀਂ 10 ਕਰੋੜ ਰੁਪਏ (10 crore) ਬਣਾਉਣ ਦੇ ਦੋਸ਼ ਹੇਠ ਫਸੇ ਮੁੱਖ ਮੰਤਰੀ…

ਜਲੰਧਰ : ਰੇਤ ਮਾਈਨਿੰਗ (Sand mining) ਮਾਮਲਾ ਅਤੇ ਟਰਾਂਸਫਰ ਪੋਸਟਿੰਗ (Transfer posting) ਰਾਹੀਂ 10 ਕਰੋੜ ਰੁਪਏ (10 crore) ਬਣਾਉਣ ਦੇ ਦੋਸ਼ ਹੇਠ ਫਸੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਦੇ ਭਾਣਜੇ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਦੀ ਟੀਮ ਵਲੋਂ ਅੱਜ ਦੁਬਾਰਾ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿੱਥੋਂ ਜਲੰਧਰ ਦੀ ਸਪੈਸ਼ਲ ਕੋਰਟ (Special Court of Jalandhar) ਨੇ ਉਨ੍ਹਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ (Judicial custody) ਵਿੱਚ ਭੇਜ ਦਿੱਤਾ ਹੈ। ਈਡੀ ਨੇ 18 ਅਤੇ 19 ਜਨਵਰੀ ਨੂੰ ਮਾਰੇ ਗਏ ਛਾਪਿਆਂ ਵਿੱਚ ਭੁਪਿੰਦਰ ਅਤੇ ਉਸਦੇ ਸਾਥੀ ਸੰਦੀਪ ਕੁਮਾਰ (Sandeep Kumar) ਤੋਂ 10 ਕਰੋੜ ਰੁਪਏ ਦੀ ਨਕਦੀ ਅਤੇ ਕੀਮਤੀ ਸਮਾਨ ਜ਼ਬਤ ਕਰਨ ਦਾ ਦਾਅਵਾ ਕੀਤਾ ਸੀ। Also Read : ਧੂਰੀ: ਭਗਵੰਤ ਮਾਨ ਦੇ ਹੱਕ ‘ਚ ਸੁਨੀਤਾ ਕੇਜਰੀਵਾਲ ਨੇ ਮੰਗੀਆਂ ਵੋਟਾਂ 

Bhupinder Singh Honey's ED custody extended till February 11 | Business  Standard News
ਦੱਸਣਯੋਗ ਹੈ ਕਿ ਸਥਾਨਕ ਅਦਾਲਤ ਨੇ ਭੁਪਿੰਦਰ ਸਿੰਘ ਉਰਫ਼ ਹਨੀ ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ 11 ਫਰਵਰੀ ਤੱਕ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਹਿਰਾਸਤ ਵਿੱਚ ਭੇਜ ਦਿੱਤਾ ਸੀ। ਹਨੀ ਨੂੰ ਕੇਂਦਰੀ ਜਾਂਚ ਏਜੰਸੀ ਨੇ 3 ਫਰਵਰੀ ਨੂੰ ਇੱਥੇ ਗ੍ਰਿਫਤਾਰ ਕੀਤਾ ਸੀ। ਇਸ ਪਿੱਛੋਂ ਉਹ ਈਡੀ ਦੀ ਹਿਰਾਸਤ ਵਿੱਚ ਸੀ। ਈਡੀ ਨੇ ਹਨੀ ਦੀ ਹਿਰਾਸਤ ਵਧਾਉਣ ਦੀ ਮੰਗ ਕਰਦਿਆਂ ਕਿਹਾ ਸੀ ਕਿ ਉਹ ਵੱਖ-ਵੱਖ ਦਸਤਾਵੇਜ਼ਾਂ ‘ਤੇ ਉਸ ਤੋਂ ਪੁੱਛਗਿੱਛ ਕਰਨਾ ਚਾਹੁੰਦਾ ਹੈ।
ਜਾਂਚ ਏਜੰਸੀ ਨੇ ਦਾਅਵਾ ਕੀਤਾ ਹੈ ਕਿ ਭੁਪਿੰਦਰ ਸਿੰਘ ਉਰਫ਼ ਹਨੀ ਨੇ ਮੰਨਿਆ ਹੈ ਕਿ ਉਸ ਨੇ ਸਰਹੱਦੀ ਸੂਬੇ ਵਿੱਚ ਰੇਤ ਮਾਈਨਿੰਗ ਦੇ ਕੰਮ ਵਿੱਚ ਮਦਦ ਕਰਨ ਅਤੇ ਅਧਿਕਾਰੀਆਂ ਦੇ ਤਬਾਦਲੇ ਜਾਂ ਤਾਇਨਾਤੀਆਂ ਦੇ ਬਦਲੇ 10 ਕਰੋੜ ਰੁਪਏ ਨਕਦ ਮਿਲੇ ਸਨ। ਭੁਪਿੰਦਰ ਸਿੰਘ (ਹਨੀ) ਨੂੰ 3 ਫਰਵਰੀ ਨੂੰ ਜਲੰਧਰ ਤੋਂ ਈਡੀ ਨੇ ਪੰਜਾਬ ਵਿੱਚ ਰੇਤ ਮਾਈਨਿੰਗ ਦੇ ਕਥਿਤ ਸੰਚਾਲਨ ਵਿੱਚ ਮਨੀ ਲਾਂਡਰਿੰਗ ਦੀ ਜਾਂਚ ਦੇ ਹਿੱਸੇ ਵਜੋਂ ਹਿਰਾਸਤ ਵਿੱਚ ਲਿਆ ਸੀ। ਹਨੀ CM ਚੰਨੀ ਦੀ ਸਾਲੀ ਦਾ ਮੁੰਡਾ ਹੈ।

Leave a Reply

Your email address will not be published. Required fields are marked *