ਘੱਟ ਰਹੇ ਕੋਰੋਨਾ ਕੇਸ, 24 ਘੰਟਿਆਂ ਵਿਚ 58 ਹਜ਼ਾਰ ਨਵੇਂ ਮਾਮਲੇ ਆਏ ਸਾਹਮਣੇ, 657 ਲੋਕਾਂ ਦੀ ਹੋਈ ਮੌਤ 

ਨਵੀਂ ਦਿੱਲੀ : ਕੋਰੋਨਾ ਦੀ ਤੀਜੀ ਲਹਿਰ (Corona 3rd Wave) ਦੀ ਰਫਤਾਰ ਹੁਣ ਪੂਰੇ ਦੇਸ਼ ਵਿਚ ਘੱਟ ਹੁੰਦੀ ਨਜ਼ਰ ਆ ਰਹੀ ਹੈ। ਪਿਚਲ਼ੇ 24 ਘੰਟਿਆਂ…

ਨਵੀਂ ਦਿੱਲੀ : ਕੋਰੋਨਾ ਦੀ ਤੀਜੀ ਲਹਿਰ (Corona 3rd Wave) ਦੀ ਰਫਤਾਰ ਹੁਣ ਪੂਰੇ ਦੇਸ਼ ਵਿਚ ਘੱਟ ਹੁੰਦੀ ਨਜ਼ਰ ਆ ਰਹੀ ਹੈ। ਪਿਚਲ਼ੇ 24 ਘੰਟਿਆਂ ਵਿਚ ਦੇਸ਼ ਵਿਚ ਕੋਰੋਨਾ (Corona) ਦੇ 58 ਹਜ਼ਾਰ 77 ਨਵੇਂ ਮਾਮਲੇ (New Cases) ਦਰਜ ਕੀਤੇ ਗਏ ਹਨ। ਇਹ ਵੀਰਵਾਰ ਦੇ ਮੁਕਾਬਲੇ ਵਿਚ 13.4 ਫੀਸਦੀ ਘੱਟ ਹੈ, ਵੀਰਵਾਰ ਦੇ ਮੁਕਾਬਲੇ ਸ਼ੁੱਕਰਵਾਰ ਨੂੰ ਮੌਤ ਦਾ ਅੰਕੜਾ ਵੀ ਘੱਟ ਹੋਇਆ ਹੈ। ਵੀਰਵਾਰ ਨੂੰ 1241 ਲੋਕਾਂ ਦੀ ਮੌਤ ਵਾਇਰਸ (Virus) ਕਾਰਣ ਹੋਈ ਸੀ ਤਾਂ ਉਥੇ ਹੀ ਸ਼ੁੱਕਰਵਾਰ ਨੂੰ ਇਹ ਘਟ ਕੇ 657 ਹੋ ਗਈ। ਸਿਹਤ ਮੰਤਰਾਲਾ (Ministry of Health) ਮੁਾਤਬਕ ਦੇਸ਼ ਵਿਚ ਕੋਰੋਨਾ ਕਾਰਣ ਜਾਨ ਗਵਾਉਣ ਵਾਲਿਆਂ ਦੀ ਗਿਣਤੀ ਵੱਧ ਕੇ 5 ਲੱਖ 7 ਹਜ਼ਾਰ 177 ਹੋ ਗਈ ਹੈ। ਦੱਸ ਦਈਏ ਕਿ ਦੇਸ਼ ਵਿਚ ਹੁਣ ਤੱਕ 4 ਕਰੋੜ 24 ਲੱਖ 36 ਹਜ਼ਾਰ 137 ਕੇਸ ਆ ਚੁੱਕੇ ਹਨ। ਨਵੇਂ ਮਾਮਲਿਆਂ ਵਿਚ 63.31 ਫੀਸਦੀ ਦੇ ਇਨ੍ਹਾਂ ਪੰਜਾਂ ਸੂਬਿਆਂ ਵਿਚ ਹੀ ਸਾਹਮਣੇ ਆਏ ਹਨ। ਇਕੱਲੇ ਕੇਰਲ ਵਿਚ 31.72 ਫੀਸਦੀ ਨਵੇਂ ਮਰੀਜ਼ ਮਿਲੇ ਹਨ। Also Read : ਜਲੰਧਰ ‘ਚ ਅੱਜ ਮੁੱਖ ਮੰਤਰੀ ਚੰਨੀ ਤੇ ਭਾਜਪਾ ਲਈ ਜੈਰਾਮ ਠਾਕੁਰ ਕਰਨਗੇ ਪ੍ਰਚਾਰ

When will corona go? Here's how Covid pandemic may finally end -  Coronavirus Outbreak News
ਭਾਰਤ ਦਾ ਰਿਕਵਰੀ ਰੇਟ ਵੱਧ ਕੇ 97.17 ਫੀਸਦੀ ਹੋ ਗਿਆ ਹੈ। ਪਿਛਲੇ 24 ਘੰਟਿਆਂ ਵਿਚ ਕੁਲ 1 ਲੱਖ 50 ਹਜ਼ਾਰ 407 ਮਰੀਜ਼ ਠੀਕ ਹੋਏ ਹਨ। ਪੂਰੇ ਦਏਸ਼ ਵਿਚ ਹੁਣ ਤੱਕ ਠੀਕ ਹੋਣ ਵਾਲੇ ਕੁਲ ਮਰੀਜ਼ਾਂ ਦੀ 4 ਕਰੋੜ 13 ਲੱਖ 31 ਹਜ਼ਾਰ 158 ਹੋ ਗਈ ਹੈ। ਦੇਸ਼ ਵਿਚ ਹੁਣ ਵੀ ਕੋਰੋਨਾ ਦੇ 6 ਲੱਖ 97 ਹਜ਼ਾਰ 802 ਐਕਟਿਵ ਕੇਸ ਹਨ। ਪਿਛਲੇ 24 ਘੰਟਿਆਂ ਵਿਚ ਐਕਟਿਵ ਕੇਸ ਵਿਚ 92 ਹਜ਼ਾਰ 987 ਦੀ ਕਮੀ ਆਈ ਹੈ। ਸ਼ੁੱਕਰਵਾਰ ਨੂੰ 48 ਲੱਖ 18 ਹਜ਼ਾਰ 867 ਵੈਕਸੀਨ ਦੇ ਡੋਜ਼ ਲੋਕੋਂ ਨੂੰ ਲਗਾਏ ਗਏ ਹਨ। ਇਸ ਤੋਂ ਬਾਅਦ ਹੁਣ ਤੱਕ ਦੇਸ਼ ਵਿਚ ਕੋਰੋਨਾ ਵੈਕਸੀਨ ਦੇ 1 ਅਰਬ 71 ਕਰੋੜ 79 ਲੱਖ 51 ਹਜ਼ਾਰ 432 ਡੋਜ਼ ਲਗਾਏ ਜਾ ਚੁੱਕੇ ਹਨ। ਪਿਛਲੇ 24 ਘੰਟਿਆਂ ਵਿਚ ਕੁਲ 14 ਲੱਖ 91 ਹਜ਼ਾਰ 678 ਸੈਂਪਲਾਂ ਦੀ ਜਾਂਚ ਕੀਤੀ ਗਈ ਹੈ।

Leave a Reply

Your email address will not be published. Required fields are marked *