ਚੰਡੀਗੜ੍ਹ- ਪੰਜਾਬ ਵਿਚ ਚੱਲ ਰਹੇ ਸਿਆਸੀ ਘਮਾਸਾਣ ਵਿਚਾਲੇ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਭੁਪਿੰਦਰ ਸਿੰਘ ਹਨੀ ਦੀ ਈਡੀ ਵਲੋਂ ਰਿਮਾਂਡ ਖਤਮ ਹੋ ਗਈ ਹੈ। ਇਸ ਦੌਰਾਨ ਈਡੀ ਵਲੋਂ ਖੁਲਾਸੇ ਕੀਤੇ ਗਏ ਹਨ ਕਿ ਭੁਪਿੰਦਰ ਸਿੰਘ ਨੇ ਕਬੂਲਿਆ ਹੈ ਕਿ ਉਸ ਨੇ ਇਹ ਸਾਰਾ ਪੈਸਾ ਗੈਰ-ਕਾਨੂੰਨੀ ਮਾਈਨਿੰਗ ਤੇ ਅਧਿਕਾਰੀਆਂ ਦੀਆਂ ਬਦਲੀਆਂ ਰਾਹੀਂ ਕਮਾਇਆ ਹੈ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਾਘਵ ਚੱਢਾ ਨੇ ਚਰਨਜੀਤ ਸਿੰਘ ਚੰਨੀ ਉੱਤੇ ਵੱਡਾ ਹਮਲਾ ਬੋਲਿਆ ਹੈ।
Also Read: ਭਾਜਪਾ, PLC ਤੇ ਢੀਂਡਸਾ ਵੱਲੋਂ ਚੋਣ ਮੈਨੀਫੈਸਟੋ ਜਾਰੀ, ਕਿਸਾਨਾਂ ਲਈ ਕੀਤੇ ਵੱਡੇ ਐਲਾਨ
ਰਾਘਵ ਚੱਢਾ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਭੁਪਿੰਦਰ ਸਿੰਘ ਹਨੀ ਨੇ ਆਪਣੇ ਜੁਰਮ ਕਬੂਲ ਕਰ ਲਏ ਹਨ। ਉਸ ਨੇ ਕਬੂਲਿਆ ਹੈ ਕਿ ਇਹ ਸਾਰਾ ਪੈਸਾ ਉਸ ਨੇ ਗੈਰ ਕਾਨੂੰਨੀ ਮਾਈਨਿੰਗ ਤੇ ਅਧਿਕਾਰੀਆਂ ਦੀਆਂ ਬਦਲੀਆਂ ਰਾਹੀਂ ਕਮਾਇਆ ਹੈ। ਉਸ ਨੇ ਕਬੂਲਿਆ ਹੈ ਕਿ ਇਹ ਸਾਰਾ ਪੈਸਾ ਗਲਤ ਢੰਗ ਨਾਲ ਕਮਾਇਆ ਹੋਇਆ ਹੈ। ਹੁਣ ਇਸ ਉੱਤੇ ਚਰਨਜੀਤ ਸਿੰਘ ਚੰਨੀ ਕੀ ਜਵਾਬ ਦੇਣਗੇ।
Also Read: ਕਰੰਟ ਲੱਗਣ ਕਾਰਨ ਦੋ ਸਕੇ ਭਰਾਵਾਂ ਦੀ ਮੌਤ, ਪਰਿਵਾਰ ਦਾ ਰੋ-ਰੋ ਬੁਰਾ ਹਾਲ
ਦੇਖੋ ਹੋਰ ਕੀ ਬੋਲੇ ਰਾਘਵ ਚੱਢਾ



