ਜਬਰ-ਜ਼ਨਾਹ ਦੇ ਦੋਸ਼ੀ ਰਾਮ ਰਹੀਮ ਨੂੰ 21 ਦਿਨਾਂ ਦੀ ਪੇਰੋਲ, ਹਰਿਆਣਾ ‘ਚ ਸੁਰੱਖਿਆ ਸਖਤ

ਚੰਡੀਗੜ੍ਹ- ਹਰਿਆਣਾ ਦੀ ਰੋਹਤਕ ਜੇਲ ਵਿਚ ਬੰਦ ਸਿਰਸਾ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਹਰਿਆਣਾ ਸਰਕਾਰ ਨੇ 21 ਦਿਨਾਂ ਦੀ ਪੇਰੋਲ ਦੇ…

ਚੰਡੀਗੜ੍ਹ- ਹਰਿਆਣਾ ਦੀ ਰੋਹਤਕ ਜੇਲ ਵਿਚ ਬੰਦ ਸਿਰਸਾ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਹਰਿਆਣਾ ਸਰਕਾਰ ਨੇ 21 ਦਿਨਾਂ ਦੀ ਪੇਰੋਲ ਦੇ ਦਿੱਤੀ ਹੈ। ਉਹ ਜਬਰ-ਜ਼ਨਾਹ ਤੇ ਕਤਲ ਦੇ ਮਾਮਲੇ ਵਿਚ ਰੋਹਤਕ ਜੇਲ ਵਿਚ ਸਜ਼ਾ ਕੱਟ ਰਿਹਾ ਹੈ।

Also Read: ਪੰਜਾਬ: 6ਵੀਂ ਤੋਂ ਉੱਪਰ ਦੀਆਂ ਆਫਲਾਈਨ ਕਲਾਸਾਂ ਸ਼ੁਰੂ, ਸੂਬੇ ‘ਚ ਐਂਟਰੀ ਲਈ ਨਵੀਆਂ ਪਾਬੰਦੀਆਂ ਲਾਗੂ 

ਮਿਲੀ ਜਾਣਕਾਰੀ ਮੁਤਾਬਕ ਸਖਤ ਸੁਰੱਖਿਆ ਦੇ ਵਿਚਾਲੇ ਗੁਰਮੀਤ ਨੂੰ ਜੇਲ ਵਿਚੋਂ ਬਾਹਰ ਲਿਆਂਦਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਸਰਕਾਰ ਗੁਰਮੀਤ ਨੂੰ ਜੇਲ ਵਿਚੋਂ ਬਾਹਰ ਕੱਢ ਕੇ ਪੰਜਾਬ ਤੇ ਯੂਪੀ ਚੋਣਾਂ ਵਿਚ ਡੇਰੇ ਦੇ ਅਸਰ ਵਾਲੀਆਂ ਸੀਟਾਂ ਉੱਤੇ ਫਾਇਦਾ ਲੈਣਾ ਚਾਹੁੰਦੇ ਹਨ।

Also Read: ਪਾਕਿ PM ਇਮਰਾਨ ਖਾਨ ਨੇ ਲਤਾ ਮੰਗੇਸ਼ਕਰ ਦੇ ਦੇਹਾਂਤ ‘ਤੇ ਜਤਾਇਆ ਦੁੱਖ

ਦੋ ਦਿਨ ਪਹਿਲਾਂ ਹੀ ਹਰਿਆਣਾ ਦੇ ਜੇਲ ਮੰਤਰੀ ਰਣਜੀਤ ਸਿੰਘ ਚੌਟਾਲਾ ਦਾ ਬਿਆਨ ਆਇਆ ਸੀ ਕਿ ਪੇਰੋਲ ਲੈਣਾ ਹਰ ਕੈਦੀ ਦਾ ਅਧਿਕਾਰ ਹੈ। ਇਸ ਤੋਂ ਬਾਅਦ ਰਾਮ ਰਹੀਮ ਨੂੰ 21 ਦਿਨਾਂ ਦੀ ਪੇਰੋਲ ਮਿਲ ਗਈ। ਉਸ ਨੂੰ ਅੱਜ ਸਵੇਰੇ ਰੋਹਤਕ ਦੀ ਸੁਨਾਰੀਆ ਜੇਲ ਵਿਚੋਂ ਬਾਹਰ ਕੱਢਿਆ ਹੈ। ਪੇਰੋਲ ਦੇ ਦੌਰਾਨ ਇਕ ਸਖਤ ਸ਼ਰਤ ਇਹ ਰੱਖੀ ਗਈ ਹੈ ਕਿ ਉਹ 21 ਦੇ 21 ਦਿਨ ਪੁਲਿਸ ਦੀ ਨਿਗਰਾਨੀ ਵਿਚ ਰਹੇਗਾ। ਉਸ ਦਾ ਜ਼ਿਆਦਾਤਰ ਸਮਾਂ ਡੇਰੇ ਵਿਚ ਹੀ ਬੀਤੇਗਾ।

Leave a Reply

Your email address will not be published. Required fields are marked *