ਚਰਨਜੀਤ ਸਿੰਘ ਚੰਨੀ ਹੋਣਗੇ ਪੰਜਾਬ ਕਾਂਗਰਸ ਦਾ CM ਚਿਹਰਾ, ਰਾਹੁਲ ਗਾਂਧੀ ਨੇ ਕੀਤਾ ਐਲਾਨ (ਵੀਡੀਓ)

ਚੰਡੀਗੜ੍ਹ- ਕਾਂਗਰਸੀ ਵਰਕਰਾਂ ਵਲੋਂ ਰਾਇਸ਼ੁਮਾਰੀ ਤੋਂ ਬਾਅਦ ਅੱਜ ਕਾਂਗਰਸ ਹਾਈ ਕਮਾਨ ਵਲੋਂ ਵੀ ਪੰਜਾਬ ਕਾਂਗਰਸ ਮੁੱਖ ਮੰਤਰੀ ਚਿਹਰੇ ਲਈ ਚਰਨਜੀਤ ਸਿੰਘ ਚੰਨੀ ਦੇ ਨਾਂ ਉੱਤੇ…

ਚੰਡੀਗੜ੍ਹ- ਕਾਂਗਰਸੀ ਵਰਕਰਾਂ ਵਲੋਂ ਰਾਇਸ਼ੁਮਾਰੀ ਤੋਂ ਬਾਅਦ ਅੱਜ ਕਾਂਗਰਸ ਹਾਈ ਕਮਾਨ ਵਲੋਂ ਵੀ ਪੰਜਾਬ ਕਾਂਗਰਸ ਮੁੱਖ ਮੰਤਰੀ ਚਿਹਰੇ ਲਈ ਚਰਨਜੀਤ ਸਿੰਘ ਚੰਨੀ ਦੇ ਨਾਂ ਉੱਤੇ ਮੋਹਰ ਲਾ ਦਿੱਤੀ ਗਈ ਹੈ। ਇਸ ਦਾ ਐਲਾਨ ਅੱਜ ਰਾਹੁਲ ਗਾਂਧੀ ਵਲੋਂ ਕੀਤਾ ਗਿਆ ਹੈ। 

Also Read: BSF ਦੀ ਵੱਡੀ ਕਾਰਵਾਈ, ਜੰਮੂ-ਕਸ਼ਮੀਰ ‘ਚ 3 ਪਾਕਿਸਤਾਨੀ ਤਸਕਰ ਢੇਰ

ਇਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਪੰਜਾਬ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਫੈਸਲਾ ਉਨ੍ਹਾਂ ਦਾ ਨਹੀਂ ਹੈ ਬਲਕਿ ਇਹ ਫੈਸਲੈ ਪੰਜਾਬ ਦੇ ਲੋਕਾਂ ਦਾ ਤੇ ਕਾਂਗਰਸ ਦੇ ਵਰਕਰਾਂ ਦਾ ਹੈ ਤੇ ਮੈਂ ਇਸ ਫੈਸਲੇ ਨਾਲ ਸਹਿਮਤ ਹਾਂ। ਤੁਹਾਡਾ ਫੈਸਲਾ ਹੈ ਕਿ ਪੰਜਾਬ ਕਾਂਗਰਸ ਦਾ ਮੁੱਖ ਮੰਤਰੀ ਚਿਹਰਾ ਗਰੀਬ ਵਰਗ ਤੋਂ ਉੱਠਿਆ ਹੋਇਆ ਵਿਅਕਤੀ ਹੋਵੇਗਾ। ਇਸ ਲਈ ਮੈਂ ਪੰਜਾਬ ਮੁੱਖ ਮੰਤਰੀ ਚਿਹਰੇ ਲਈ ਚਰਨਜੀਤ ਸਿੰਘ ਚੰਨੀ ਦੇ ਨਾਂ ਦਾ ਐਲਾਨ ਕਰ ਰਿਹਾ ਹਾਂ।

Also Read: ਪੰਜਾਬ ’ਚ ਸਕੂਲ ਖੋਲ੍ਹਣ ਦਾ ਐਲਾਨ, ਕੋਰੋਨਾ ਦੇ ਚੱਲਦੇ ਨਵੀਆਂ ਗਾਈਡਲਾਈਨ ਜਾਰੀ

ਮੁੱਖ ਮੰਤਰੀ ਵਜੋਂ ਐਲਾਨ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਰਾਹੁਲ ਗਾਂਧੀ ਤੇ ਸਮੂਹ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮੈਂ ਹੱਥ ਜੋੜ ਬੇਨਤੀ ਕਰ ਰਿਹਾ ਹਾਂ ਕਿ ਇਹ ਬਹੁਤ ਵੱਡੀ ਲੜਾਈ ਹੈ, ਇਹ ਮੇਰੇ ਇਕੱਲੇ ਦੇ ਵੱਸ ਦੀ ਲੜਾਈ ਨਹੀਂ ਹੈ। ਮੇਰੇ ਕੋਲ ਕੁਝ ਵੀ ਨਹੀਂ ਹੈ। ਮੈਨੂੰ ਪੰਜਾਬ ਦੇ ਲੋਕਾਂ ਦੀ ਲੋੜ ਹੈ। ਇਸ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮੈਂ ਪੰਜਾਬ ਵਾਸੀਆਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਮੈਂ ਕਦੇ ਵੀ ਮੁੱਖ ਮੰਤਰੀ ਦੀ ਇੱਜ਼ਤ ਉੱਤੇ ਦਾਗ ਨਹੀਂ ਲੱਗਣ ਦੇਵਾਗਾਂ, ਕਦੇ ਵੀ ਗਲਤ ਕੰਮ ਨਹੀਂ ਕਰਾਂਗਾ।

 

Leave a Reply

Your email address will not be published. Required fields are marked *