ਕੰਮ ਸਿਰਫ ਸੌਣਾ ਤੇ ਤਨਖਾਹ ਕਰੋੜਾਂ ‘ਚ! ਇਸ ਕੰਪਨੀ ਦਾ ਆਫਰ

ਨਵੀਂ ਦਿੱਲੀ : ਕੰਮ-ਸਿਰਫ ਬਿਸਤਰ ‘ਤੇ ਸੋਣਾ ਅਤੇ ਕਮਾਈ ਲੱਖਾਂ ਵਿਚ। ਇਹ ਸੁਣ ਕੇ ਤੁਹਾਨੂੰ ਪਹਿਲੀ ਵਾਰ ਵਿਚ ਯਕੀਨ ਨਹੀਂ ਹੋਵੇਗਾ। ਪਰ ਇਹ ਸੱਚ ਹੈ।…

ਨਵੀਂ ਦਿੱਲੀ : ਕੰਮ-ਸਿਰਫ ਬਿਸਤਰ ‘ਤੇ ਸੋਣਾ ਅਤੇ ਕਮਾਈ ਲੱਖਾਂ ਵਿਚ। ਇਹ ਸੁਣ ਕੇ ਤੁਹਾਨੂੰ ਪਹਿਲੀ ਵਾਰ ਵਿਚ ਯਕੀਨ ਨਹੀਂ ਹੋਵੇਗਾ। ਪਰ ਇਹ ਸੱਚ ਹੈ। ਇਕ ਕੰਪਨੀ ਅਜਿਹੀ ਹੈ। ਜੋ ਸਿਰਫ ਬਿਸਤਰ ‘ਤੇ ਸੋਣ ਦੀ ਜੌਬ ਆਫਰ ਕਰ ਰਹੀ ਹੈ। ਬਦਲੇ ਵਿਚ ਉਹ ਚੰਗੀ ਖਾਸੀ ਸੈਲਰੀ ਦੇਵੇਗੀ। ਬਸ ਤੁਹਾਨੂੰ ਕੰਪਨੀ ਦੀਆਂ ਕੁਝ ਸ਼ਰਤਾਂ ਫੁਲਫਿਲ ਕਰਨੀਆਂ ਹੋਣਗੀਆਂ। ਤੁਹਾਨੂੰ ਦੱਸ ਦਈਏ ਕਿ ਇਸ ਕੰਪਨੀ ਦਾ ਨਾਂ ਸਲੀਪ ਜੰਕੀ ਹੈ। ਇਹ ਕੰਪਨੀ ਆਰਾਮ ਪਸੰਦ ਲੋਕਾਂ ਨੂੰ ਇਕ ਖਾਸ ਨੌਕਰੀ ਦੇ ਰਹੀ ਹੈ, ਜਿਸ ਵਿਚ ਚੋਣਵੇਂ ਉਮੀਦਵਾਰ ਦਾ ਕੰਮ ਸਿਰਫ ਬਿਸਤਰ ‘ਤੇ ਸੋਣਾ ਹੋਵੇਗਾ। ਦਰਅਸਲ ਉਮੀਦਵਾਰ ਨੂੰ ਸਲੀਪ ਜੰਕੀ ਕੰਪਨੀ (Sleep Junkie Company) ਦੇ ਬਿਸਤਰ, ਸਿਰਹਾਣੇ, ਆਈ ਮਾਸਕ ਆਦਿ ਨੂੰ ਯੂਜ਼ ਕਰਕੇ ਉਨ੍ਹਾਂ ਬਾਰੇ ਰੀਵਿਊ (Review) ਦੇਣਾ ਹੋਵੇਗਾ। ਇਸ ਲਈ ਕੰਪਨੀ ਉਮੀਦਵਾਰ ਨੂੰ ਮੋਟੀ ਤਨਖਾਹ (Good salary) ਦੇਵੇਗੀ। Also Read : ਸੀ.ਐੱਮ. ਚਿਹਰੇ ਨੂੰ ਲੈ ਕੇ ਰਾਘਵ ਚੱਢਾ ਨੇ ਕਾਂਗਰਸ ‘ਤੇ ਸਾਧੇ ਨਿਸ਼ਾਨੇ

Irregular sleep schedules can lead to bigger health issues | NIH  MedlinePlus Magazine
ਅੰਗਰੇਜ਼ੀ ਵੈੱਬਸਾਈਟ ਦੀ ਖਬਰ ਮੁਤਾਬਕ ਇਹ ਕੰਪਨੀ ਚੋਣਵੇਂ ਉਮੀਦਵਾਰ ਨੂੰ ਦੋ ਹਜ਼ਾਰ ਡਾਲਰ ਦਾ ਭੁਗਤਾਨ ਕਰੇਗੀ। ਦੋ ਮਹੀਨੇ ਤੱਕ ਹਰ ਉਮੀਦਵਾਰ ਪ੍ਰਤੀ ਘੰਟੇ 250 ਡਾਲਰ (18 ਹਜ਼ਾਰ ਰੁਪਏ) ਦਿੱਤਾ ਜਾਵੇਗਾ। ਇਸ ਮੈਟਰੈਸ ਟੈਸਟਰ ਦਾ ਕੰਮ ਕਰਨ ਵਾਲੇ ਲੋਕਾਂ ਨੂੰ ਕੰਪਨੀ ਦੇ ਤੈਅ ਕੀਤੇ ਗਏ ਸਮੇਂ ਵਿਚ ਬਿਸਤਰ ‘ਤੇ ਸੋਣਾ ਹੋਵੇਗਾ ਅਤੇ ਫਿਰ ਉਨ੍ਹਾਂ ਨੂੰ ਆਪਣਾ ਐਕਸਪੀਰੀਅੰਸ ਦੱਸਣਾ ਹੋਵੇਗਾ। ਜਿਸ ਦੇ ਆਧਾਰ ‘ਤੇ ਕੰਪਨੀ ਦੇ ਲੋਕ ਇਸ ਗੱਲ ਦੀ ਸਮੀਖਿਆ ਕਰਨਗੇ ਕਿ ਉਨ੍ਹਾਂ ਨੇ ਤੁਹਾਡੀ ਨੀਂਦ ਦੀ ਗੁਣਵੱਤਾ ਅਤੇ ਮਾਤਰਾ ਵਿਚ ਫਰਕ ਦੇਖਿਆ ਹੈ ਜਾਂ ਨਹੀਂ। ਸਲੀਪ ਜੰਕੀ ਦਾ ਕਹਿਣਾ ਹੈ ਕਿ ਉਹ ਇਸ ਡੇਟਾ ਦੀ ਵਰਤੋਂ ਦੁਨੀਆ ਭਰ ਵਿਚ ਪ੍ਰੇਸ਼ਾਨ ਸਲੀਪਰਾਂ ਨੂੰ ਗਾਈਡ ਕਰਨ ਲਈ ਕਰੇਗਾ। Also Read : ਕੈਪਟਨ ਸਮੇਤ ‘ਆਪ’ ਦੇ ਕਈ ਆਗੂ ਅਕਾਲੀ ਦਲ ‘ਚ ਸ਼ਾਮਲ, ਮਜੀਠੀਆ ਨੇ ਕੀਤਾ ਸਵਾਗਤ (ਵੀਡੀਓ)

How to Treat a Stiff Neck After Sleeping
ਸਲੀਪ ਜੰਕੀ ਕੰਪਨੀ ਦੇ ਨਿਯਮ ਮੁਤਾਬਕ ਜੌਬ ਲਈ ਨਿਵੇਦਨ ਕਰਨ ਵਾਲੇ ਵਿਅਕਤੀ ਨੂੰ 150 ਸ਼ਬਦਾਂ ਦਾ ਸਪ੍ੱਸ਼ਟੀਕਰਣ ਲਿਖ ਕੇ ਦੇਣਾ ਹੋਵੇਗਾ। ਕਿ ਉਸ ਨੂੰ ਇਹ ਨੌਕਰੀ ਕਿਉਂ ਦਿੱਤੀ ਜਾਵੇ। ਬਿਨੈਕਾਰ ਨੂੰ ਟਾਸ-ਐਂਡ-ਟਰਨਰ (ਬਿਸਤਰ ‘ਤੇ ਪਾਸੇ ਮਾਰਨ ਵਾਲਾ) ਹੋਣਾ ਚਾਹੀਦਾ ਹੈ। ਡੂੰਘੀ ਨੀਂਦ ਵਿਚ ਸੋਣ ਵਾਲੇ ਲੋਕ ਅਪਲਾਈ ਨਹੀਂ ਕਰ ਸਕਦੇ ਹਨ। ਬਿਨੈਕਾਰ ਦੀ ਅੰਤਿਮ ਤਰੀਕ 14 ਫਰਵਰੀ ਹੈ। ਅਪਲਾਈ ਕਰਨ ਵਾਲੇ ਦੀ ਉਮਰ ਘੱਟੋ-ਘੱਟ 21 ਸਾਲ ਹੋਣੀ ਚਾਹੀਦੀ ਹੈ। ਨਾਲ ਹੀ ਬਿਨੈਕਾਰ ਕੋਲ ਇਕ ਸਮਾਰਟਫੋਨ ਵੀ ਹੋਣਾ ਚਾਹੀਦਾ ਹੈ ਜੋ ਸਲੀਪ ਟ੍ਰੈਕਿੰਗ ਐਪਸ ਨਾਲ ਲੈੱਸ ਹੋਵੇ। ਕੰਪਨੀ ਦੇ ਨੀਂਦ ਮਾਹਰ ਡੋਰੋਥੀ ਚੈਂਬਰਸ ਨੇ ਇਕ ਬਿਆਨ ਵਿਚ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਹਰ ਕੋਈ ਇਕ ਆਰਾਮਦਾਇਕ ਰਾਤ ਦੀ ਨੀਂਦ ਦਾ ਹੱਕਦਾਰ ਹੈ ਅਤੇ ਉਸ ਨੂੰ ਇਦ ਦਿਵਾਉਣ ਵਿਚ ਮਦਦ ਕਰ ਸਕਦੇ ਹਨ।

Here's how continuous sleep loss can impact your mental and physical  wellbeing | Health - Hindustan Times

ਕੰਪਨੀ ਦਾ ਕਹਿਣਾ ਹੈ ਕਿ ਉਹ 18 ਮਾਰਚ ਨੂੰ ਵਿਸ਼ਵ ਨੀਂਦ ਦਿਵਸ ਤੋਂ ਪਹਿਲਾਂ ਓਨਿੰਦਰਾ ਦੀਆਂ ਸਮੀਖਿਆਵਾਂ ਨੂੰ ਪ੍ਰਕਾਸ਼ਿਤ ਕਰੇਗੀ। ਜ਼ਿਕਰਯੋਗ ਹੈ ਕਿ ਕੋਵਿਡ ਸੰਕਟ ਵਿਚਾਲੇ ਜਨਰਲ ਆਫ ਕਲੀਨੀਕਲ ਸਪੀਲ ਮੈਡੀਸਿਨ ਵਿਚ ਪ੍ਰਕਾਸ਼ਿਤ ਫਰਵਰੀ 2021 ਦੇ ਵਿਸ਼ਲੇਸ਼ਣ ਵਿਚ ਪਾਇਆ ਗਿਆ ਹੈ ਕਿ ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਤੋਂ 40 ਫੀਸਦੀ ਲੋਕ ਨੀਂਦ ਦੀ ਸਮੱਸਿਆ ਨਾਲ ਪੀੜਤ ਹਨ। ਹਾਲਾਂਕਿ ਸਾਨੂੰ ਨਵੇਂ ਅਤੇ ਜ਼ਿਆਦਾ ਆਰਾਮਦਾਇਕ ਉਤਪਾਦਾਂ ਤੋਂ ਸਾਵਧਾਨ ਵੀ ਰਹਿਣਾ ਹੋਵੇਗਾ। ਐਕਸਪਰਟ ਦਾ ਕਹਿਣਾ ਹੈ ਕਿ ਜ਼ਿਆਦਾ ਹਾਈਟ ਜਾਂ ਮੋਟਾਈ ਵਾਲੇ ਸਿਰਹਾਣੇ ਦੀ ਵਰਤੋਂ ਕਰਨ ਨਾਲ ਗਰਦਨ ਅਤੇ ਪਿੱਠ ਦਰਜ ਹੋ ਸਕਦਾ ਹੈ।

Leave a Reply

Your email address will not be published. Required fields are marked *