ਅੰਮ੍ਰਿਤਸਰ : ਨਵਜੋਤ ਸਿੰਘ ਸਿੱਧੂ (Navjot Singh Sidhu) ਵਰਗਾ ਭਰਾ ਰੱਬ ਕਿਸੇ ਨੂੰ ਨਾ ਦੇਵੇ। ਇਹ ਕਹਿਣਾ ਹੈ ਅੰਮ੍ਰਿਤਸਰ ਪੂਰਬੀ (Amritsar East) ਤੋਂ ਅਕਾਲੀ ਦਲ-ਬਸਪਾ ਦੇ ਉਮੀਦਵਾਰ ਬਿਕਰਮ ਮਜੀਠੀਆ (Bikram Majithia) ਦਾ। ਬਿਕਰਮ ਮਜੀਠੀਆ ਵਲੋਂ ਪ੍ਰੈੱਸ ਕਾਨਫਰੰਸ (Press conference) ਕੀਤੀ ਗਈ ਅਤੇ ਇਸ ਦੌਰਾਨ ਨਵਜੋਤ ਸਿੰਘ ਸਿੱਧੂ ‘ਤੇ ਭੈਣਜੀ ਸੁਮਨ ਤੂਰ ਵਲੋਂ ਲਗਾਏ ਗਏ ਗੰਭੀਰ ਇਲਜ਼ਾਮਾਂ ‘ਤੇ ਬਿਕਰਮ ਮਜੀਠੀਆ ਨੇ ਕਿਹਾ ਕਿ ਰੱਬ ਅਜਿਹਾ ਭਰਾ ਕਿਸੇ ਨੂੰ ਨਾ ਦੇਵੇ। ਉਨ੍ਹਾਂ ਕਿਹਾ ਕਿ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਪਰ ਮੈਂ ਕਿਸੇ ਦੇ ਪਰਿਵਾਰ ਬਾਰੇ ਕਦੇ ਕੋਈ ਟਿੱਪਣੀ ਨਹੀਂ ਕੀਤੀ। Also Read : ਨਵਜੋਤ ਸਿੱਧੂ ‘ਤੇ ਅਰਵਿੰਦ ਕੇਜਰੀਵਾਲ ਦੇ ਤਿੱਖੇ ਹਮਲੇ, 5 ਸਾਲਾਂ ‘ਚ ਸਿੱਧੂ ਨੇ ਆਪਣੇ ਹਲਕੇ ‘ਚ ਵੀ ਕੰਮ ਨਹੀਂ ਕਰਵਾਇਆ
ਉਨ੍ਹਾਂ ਕਿਹਾ ਕਿ ਮੈਂ ਸੁਮਨ ਭੈਣਜੀ ਦੀ ਵੀਡੀਓ ਦੇਖੀ ਜਿਸ ਵਿਚ ਉਹ ਰੋ-ਰੋ ਕੇ ਸਿੱਧੂ ਵਲੋਂ ਕੀਤੇ ਅਜਿਹੇ ਵਤੀਰੇ ਬਾਰੇ ਦੱਸ ਰਹੇ ਹਨ। ਜੋ ਤਰਸਯੋਗ ਹਾਲਾਤ ਉਨ੍ਹਾਂ ਨੇ ਬਿਆਨ ਕੀਤੇ, ਰੱਬ ਕਿਸੇ ਨੂੰ ਅਜਿਹਾ ਪੁੱਤ ਤੇ ਅਜਿਹਾ ਭਰਾ ਨਾ ਦੇਵੇ ਜਿਹੜਾ ਇਹੋ ਜਿਹੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਹਨ। ਰੱਬ ਇਸ ਨੂੰ ਵੀ ਸੁਮੱਤ ਬਖਸ਼ੇ ਮੇਰੇ ਵੱਡੇ ਵੀਰ ਨੂੰ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਆਪਣੀਆਂ ਗਲਤੀਆਂ ਦਾ ਪਛਚਾਤਾਪ ਕਰਦਿਆਂ ਹੋਇਆਂ ਲਿਖਤੀ ਅਪੋਲੋਜੀ ਆਪਣੀ ਭੈਣ ਕੋਲੋਂ ਅਤੇ ਆਪਣੀ ਸਵਰਗਵਾਸੀ ਮਾਤਾ ਦੇ ਚਰਣਾਂ ‘ਚ ਹੱਥ ਜੋੜ ਕੇ ਮੁਆਫੀ ਮੰਗੇ। ਇਸ ਤੋਂ ਇਲਾਵਾ ਮੈਂ ਹੋਰ ਕੁਝ ਨਹੀਂ ਕਹਾਂਗਾ।



