ਪੰਜਾਬ ‘ਚ ਕਾਂਗਰਸ ਨੇਤਾ ਦੀ ਮਾਯੂਸੀ : MLA ਪਤਨੀ ਦੀ ਟਿਕਟ ਕੱਟੀ ਤਾਂ ਫੁੱਟ-ਫੁੱਟ ਰੋਏ ਪਤੀ

ਚੰਡੀਗੜ੍ਹ : ਪੰਜਾਬ ਕਾਂਗਰਸ (Punjab Congress) ਵਿਚ ਉਮੀਦਵਾਰਾਂ ਦੀ ਦੂਜੀ ਲਿਸਟ (The second list) ਤੋਂ ਬਾਅਦ ਹੰਗਾਮਾ ਖੜ੍ਹਾ ਹੋ ਗਿਆ ਹੈ। ਫਿਰੋਜ਼ਪੁਰ ਪੇਂਡੂ ਸੀਟ (Ferozepur…

ਚੰਡੀਗੜ੍ਹ : ਪੰਜਾਬ ਕਾਂਗਰਸ (Punjab Congress) ਵਿਚ ਉਮੀਦਵਾਰਾਂ ਦੀ ਦੂਜੀ ਲਿਸਟ (The second list) ਤੋਂ ਬਾਅਦ ਹੰਗਾਮਾ ਖੜ੍ਹਾ ਹੋ ਗਿਆ ਹੈ। ਫਿਰੋਜ਼ਪੁਰ ਪੇਂਡੂ ਸੀਟ (Ferozepur rural seat) ਤੋਂ ਕਾਂਗਰਸ ਵਿਧਾਇਕ (Congress MLA) ਸਤਕਾਰ ਕੌਰ ਦੀ ਟਿਕਟ ਕੱਟ ਦਿੱਤੀ ਗਈ। ਇਸ ਦਾ ਪਤਾ ਚੱਲਣ ‘ਤੇ ਉਨ੍ਹਾਂ ਦੇ ਪਤੀ ਜਸਮੇਲ ਸਿੰਘ ਲਾਹੜੀ ਗਹਿਰੀ ਕੈਮਰੇ ਦੇ ਸਾਹਮਣੇ ਫੁੱਟ-ਫੁੱਟ ਕੇ ਰੋ ਪਏ। ਜਸਮੇਲ ਨੇ ਕਿਹਾ ਕਿ ਪਾਰਟੀ ਹਮੇਸ਼ਾ ਗਰੀਬ ਦੀ ਕੁਰਬਾਨੀ ਦਿੰਦੀ ਹੈ। ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਹ ਪਾਰਟੀ ਤੋਂ ਟਿਕਟ ਲਈ ਕਹਿਣਗੇ ਤਾਂ ਜਸਮੇਲ ਨੇ ਕਿਹਾ ਕਿ ਉਹ ਤਾਂ ਸਿਰਫ ਬੇਨਤੀ ਕਰ ਸਕਦੇ ਹਨ। ਬਾਕੀ ਤਾਂ ਪਾਰਟੀ ਨੇ ਦੇਖਣਾ ਹੈ। Also Read : 73ਵੇਂ ਗਣਤੰਤਰ ਦਿਵਸ ‘ਤੇ ਦੋਸਤੀ ਦਾ ਸੰਦੇਸ਼ : ਬੀ.ਐੱਸ.ਐੱਫ. ਤੇ ਪਾਕਿ ਰੇਂਜਰਸ ਨੇ ਦਿੱਤੀ ਵਧਾਈ

ਉਨ੍ਹਾਂ ਨੇ ਕਿਹਾ ਕਿ ਮੇਰੇ ਛੋਟੇ-ਛੋਟੇ ਬੱਚੇ ਹਨ, ਕਾਂਗਰਸ ਨੂੰ ਉਨ੍ਹਾਂ ‘ਤੇ ਤਰਸ ਕਰਨਾ ਚਾਹੀਦਾ ਹੈ। ਮੈਂ ਬਹੁਤ ਮਿਹਨਤ ਕੀਤੀ, ਇਹ ਪਾਰਟੀ ਨੂੰ ਦੇਖਣਾ ਚਾਹੀਦਾ। ਫਿਰੋਜ਼ਪੁਰ ਪੇਂਡੂ ਵਿਧਾਨ ਸਭਾ ਸੀਟ ਤੋਂ ਕਾਂਗਰਸ ਨੇ ਆਸ਼ੂ ਬਾਂਗੜ ਨੂੰ ਟਿਕਟ ਦਿੱਤੀ ਹੈ। ਆਸ਼ੂ ਨੂੰ ਪਹਿਲਾਂ ਇਸੇ ਸੀਟ ਤੋਂ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਸੀ। ਹਾਲਾਂਕਿ ਉਨ੍ਹਾਂ ਨੇ ਆਪ ਨੇਤਾਵਾਂ ‘ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਪਾਰਟੀ ਛੱਡ ਦਿੱਤੀ। ਜਿਸ ਤੋਂ ਬਾਅਦ ਸੀ.ਐੱਮ. ਚਰਨਜੀਤ ਚੰਨੀ ਨੇ ਉਨ੍ਹਾਂ ਨੂੰ ਕਾਂਗਰਸ ਵਿਚ ਸ਼ਾਮਲ ਕਰਦੇ ਹੋਏ ਪਾਰਟੀ ਦੇ ਫੈਸਲੇ ਤੋਂ ਪਹਿਲਾਂ ਉਮੀਦਵਾਰ ਐਲਾਨ ਕਰ ਦਿੱਤਾ। ਇਸ ਤੋਂ ਬਾਅਦ ਮੰਗਲਵਾਰ ਦੇਰ ਰਾਤ ਆਈ ਲਿਸਟ ਵਿਚ ਉਨ੍ਹਾਂ ਨੂੰ ਹੀ ਇਸ ਸੀਟ ਤੋਂ ਟਿਕਟ ਮਿਲੀ।

Leave a Reply

Your email address will not be published. Required fields are marked *