ਨੀਰਜ ਚੋਪੜਾ ਨੂੰ ਵਸ਼ਿਸ਼ਠ ਸੇਵਾ ਮੈਡਲ, 384 ਲੋਕਾਂ ਨੂੰ ਗੈਲੇਂਟਰੀ ਐਵਾਰਡ ਦਾ ਐਲਾਨ 

ਨਵੀਂ ਦਿੱਲੀ : ਟੋਕੀਓ ਓਲੰਪਿਕ (Tokyo Olympics) ਵਿਚ ਗੋਲਡ ਮੈਡਲ (Gold medal) ਜਿੱਤ ਕੇ ਇਤਿਹਾਸ ਰੱਚਣ ਵਾਲੇ ਸਟਾਰ ਖਿਡਾਰੀ ਨੀਰਜ ਚੋਪੜਾ (Neeraj Chopra) ਨੂੰ ਹੁਣ…

ਨਵੀਂ ਦਿੱਲੀ : ਟੋਕੀਓ ਓਲੰਪਿਕ (Tokyo Olympics) ਵਿਚ ਗੋਲਡ ਮੈਡਲ (Gold medal) ਜਿੱਤ ਕੇ ਇਤਿਹਾਸ ਰੱਚਣ ਵਾਲੇ ਸਟਾਰ ਖਿਡਾਰੀ ਨੀਰਜ ਚੋਪੜਾ (Neeraj Chopra) ਨੂੰ ਹੁਣ ਪਰਮ ਵਿਸ਼ਿਸ਼ਠ ਸੇਵਾ ਮੈਡਲ (Extremely Distinguished Service Medal) ਨਾਲ ਸਨਮਾਨਤ ਕੀਤਾ ਜਾਵੇਗਾ। ਕੁਲ 384 ਲੋਕਾਂ ਲਈ ਗੈਲੇਂਟਰੀ ਐਵਾਰਡ (Gallantry Award) ਦਾ ਐਲਾਨ ਕੀਤਾ ਗਿਆ ਹੈ। ਉਸੇ ਲਿਸਟ ਵਿਚ ਨੀਰਜ ਚੋਪੜਾ (Neeraj Chopra) ਨੂੰ ਵੀ ਥਾਂ ਮਿਲ ਗਈ ਹੈ। ਜਾਣਕਾਰੀ ਮੁਤਾਬਕ 73ਵੇਂ ਗਣਤੰਤਰ ਦਿਵਸ (Republic Day) ਮੌਕੇ ਰਾਸ਼ਟਰਪਤੀ (President) ਵਲੋਂ 384 ਲੋਕਾਂ ਲਈ ਗੈਲੇਂਟਰੀ ਐਵਾਰਡ (Gallantry Award) ਦਾ ਐਲਾਨ ਕੀਤਾ ਗਿਆ ਹੈ। ਇਸ ਵਿਚ 12 ਸ਼ੌਰਿਆ ਚੱਕਰ, 29 ਪਰਮ ਵਸ਼ਿਸ਼ਠ ਸੇਵਾ ਮੈਡਲ, 4 ਉੱਤਮ ਜੰਗੀ ਸੇਵਾ ਮੈਡਲ 53 ਅਤਿ ਵਸ਼ਿਸ਼ਠ ਸੇਵਾ ਮੈਡਲ, 13 ਜੰਗੀ ਸੇਵਾ ਮੈਡਲ ਸ਼ਾਮਲ ਹਨ। ਗਣਤੰਤਰ ਦਿਵਸ ਦੇ ਖਾਸ ਮੌਕੇ ‘ਤੇ ਹਰ ਸਾਲ ਗੈਲਂਟਰੀ ਐਵਾਰਡਾਂ ਦਾ ਐਲਾਨ ਕੀਤਾ ਜਾਂਦਾ ਹੈ। ਇਸ ਵਾਰ ਵੀ ਐਲਾਨ ਕਰ ਦਿੱਤਾ ਗਿਆ ਹੈ। 73ਵੇਂ ਗਣਤੰਤਰ ਦਿਵਸ ਮੌਕੇ ਭਾਰਤ ਸਰਕਾਰ ਨੇ ਆਈ.ਟੀ.ਬੀ.ਪੀ. ਨੂੰ 18 ਐਵਾਰਡ ਪ੍ਰਦਾਨ ਕੀਤੇ। ਬ੍ਰੇਵਰੀ ਲਈ 3 ਪੁਲਿਸ ਐਵਾਰਡ, ਵਸ਼ਿਸ਼ਟ ਸੇਵਾ ਲਈ 3 ਰਾਸ਼ਟਰਪਤੀ ਪੁਲਿਸ ਮੈਡਲ ਅਤੇ ਸ਼ਲਾਘਾਯੋਗ ਸੇਵਾ ਲਈ 12 ਪੁਲਿਸ ਐਵਾਰਡ ਐਲਾਨ ਕੀਤੇ ਗਏ ਹਨ।
1 ਸ਼੍ਰੀ ਅਸ਼ੋਕ ਕੁਮਾਰ ਏ.ਸੀ. (ਜੀ.ਡੀ.), 40ਵੀਂ ਬਟਾਲੀਅਨ
2 ਸ਼੍ਰੀ ਸੁਰੇਸ਼ ਲਾਲ, ਨਿਰਿਕਸ਼ਕ (ਜੀ.ਡੀ.), 40ਵੀਂ ਬਟਾਲੀਅਨ
3 ਸ਼੍ਰੀ ਸ਼੍ਰੀ ਨੀਲਾ ਸਿੰਘ, ਸਬ ਇੰਸਪੈਕਟਰ/ਜੀ.ਡੀ. (ਹੁਣ ਇੰਸਪੈਕਟਰ) 40ਵੀਂ ਬਟਾਲੀਅਨ
ਵਸ਼ਿਸ਼ਟ ਸੇਵਾ ਲਈ ਰਾਸ਼ਰਟਪਤੀ ਪੁਲਿਸ ਮੈਡਲ
ਸ਼੍ਰੀ ਰਮਾਕਾਂਤ ਸ਼ਰਮਾ, ਡੀ.ਆਈ.ਜੀ (ਜੀ.ਡੀ.)
ਸ਼੍ਰੀ ਅਜੇ ਪਾਲ ਸਿੰਘ, ਡੀ.ਆਈ.ਜੀ. (ਜੀ.ਡੀ.)
ਸ਼੍ਰੀ ਗਿਰੀਸ਼ ਚੰਦਰ ਉਪਾਧਿਆਏ, ਡੀ.ਆਈ.ਜੀ.(ਜੀ.ਡੀ.)
ਸ਼ਲਾਘਾਯੋਗ ਸੇਵਾ ਲਈ ਪੁਲਿਸ ਮੈਡਲ
ਸ਼੍ਰੀ ਅਨਵਰ ਇਲਾਹੀ, ਡੀ.ਆਈ.ਜੀ. (ਜੀ.ਡੀ.)
ਸ਼੍ਰੀ ਦੀਪਕ ਸੰਦੂਜਾ, ਡੀ.ਆਈ.ਜੀ. (ਇੰਜੀਨੀਅਰਿੰਗ)
ਸ਼੍ਰੀ ਨਰੇਂਦਰ ਸਿੰਘ, ਕਮਾਂਡੈਂਟ (ਜੀ.ਡੀ.)
ਸ਼੍ਰੀ ਦੇਵੇਂਦਰ ਸਿੰਘ ਕਮਾਂਡੈਂਟ (ਜੀ.ਡੀ.)
ਸ਼੍ਰੀ ਵਿਕਰਮ ਸਿੰਘ ਚੰਬਿਆਲ, ਸੂਬੇਦਾਰ ਮੇਜਰ
ਸ਼੍ਰੀ ਕਰਤਾਰ ਸਿੰਘ, ਇੰਸਪੈਕਟਰ (ਟੇਲੀ)
ਸ਼੍ਰੀ ਵਿਜੇ ਕੁਮਾਰ, ਇੰਸਪੈਕਟਰ (ਜੀ.ਡੀ.)
ਸ਼੍ਰੀ ਰਿਨਚੇਨ ਦੋਰਜੇ, ਇੰਸਪੈਕਟਰ (ਜੀ.ਡੀ.)
ਸ਼੍ਰੀ ਬਬਲੂ ਨਾਥ, ਸਬ ਇੰਸਪੈਕਟਰ (ਜੀ.ਡੀ.)
ਸ਼੍ਰੀ ਰਾਜਬੀਰ ਸਿੰਘ, ਏ.ਐੱਸ.ਆਈ. (ਜੀ.ਡੀ.)
ਸ਼੍ਰੀ ਮੋਤੀ ਰਾਮ, ਹੈੱਡ ਕਾਂਸਟੇਬਲ (ਦਰਜੀ)
ਸ਼੍ਰੀ ਨਰਿੰਦਰ ਸਿੰਘ, ਇੰਸਪੈਕਟਰ (ਜੀ.ਡੀ.)
ਆਈ.ਟੀ.ਬੀ.ਪੀ. ਦੇ ਡਾਇਰੈਕਟਰ ਜਨਰਲ ਸੰਜੇ ਅਰੋੜਾ ਨੇ ਅਧਿਕਾਰੀਆਂ ਅਤੇ ਜਵਾਨਾਂ ਨੂੰ ਦੇਸ਼ ਪ੍ਰਤੀ ਈਮਾਨਦਾਰ ਅਤੇ ਸਮਰਪਿਤ ਸੇਵਾਵਾਂ ਲਈ ਐਵਾਰਡ ਪ੍ਰਾਪਤ ਕਰਨ ਲਈ ਵਧਾਈ ਦਿੱਤੀ। ਰਾਸ਼ਟਰਪਤੀ ਨੂੰ ਗੈਲੇਂਟਰੀ ਐਵਾਰਡ ਕੁੱਲ 189 ਪੁਲਿਸ ਮੁਲਾਜ਼ਮਾਂ ਨੂੰ ਪ੍ਰਦਾਨ ਕੀਤੇ ਗਏ। ਇਨ੍ਹਾਂ ਵਿਚ ਸਭ ਤੋਂ ਜ਼ਿਆਦਾ ਮੈਡਲ 114 ਜੰਮੂ-ਕਸ਼ਮੀਰ ਪੁਲਿਸ ਨੂੰ ਮਿਲੇ, ਇਸ ਤੋਂ ਇਲਾਵਾ ਸੀ.ਆਰ.ਪੀ.ਐੱਫ. ਨੂੰ 20, ਛੱਤੀਸਗੜ ਪੁਲਿਸ ਨੂੰ 10, ਓਡਿਸ਼ਾ ਪੁਲਿਸ ਨੂੰ 9, ਮਹਾਰਾਸ਼ਟਰ ਪੁਲਿਸ ਨੂੰ 8, ਆਈ.ਟੀ.ਬੀ.ਪੀ. ਨੂੰ 3, ਐੱਸ.ਐੱਸ.ਬੀ. ਨੂੰ 3, ਦਿੱਲੀ ਪੁਲਿਸ ਨੂੰ 3, ਬੀ.ਐੱਸ.ਐੱਫ. ਨੂੰ 2 ਅਤੇ ਯੂ.ਪੀ. ਨੂੰ 1 ਤਮਗਾ ਮਿਲਿਆ। ਯੂ.ਪੀ. ਵਿਚ ਇਹ ਐਵਾਰਡ ਏ.ਡੀ.ਜੀ. ਪ੍ਰਸ਼ਾਂਤ ਕੁਮਾਰ ਨੂੰ ਮਿਲਿਆ ਹੈ।

Leave a Reply

Your email address will not be published. Required fields are marked *