ਇਸਤਾਨਬੁਲ – ਦੱਖਣੀ-ਪੂਰਬੀ ਯੂਰਪ (Southeastern Europe) ਵਿਚ ਠੰਡ ਦਾ ਕਹਿਰ ਆਪਣੇ ਸਿਖਰ ‘ਤੇ ਹੈ। ਭਿਆਨਕ ਠੰਡ (Terrible cold) ਕਾਰਣ ਹਰ ਕੋਈ ਕੰਬ ਰਿਹਾ ਹੈ। ਜਨਵਰੀ ਦੀ ਰਿਕਾਰਡ ਤੋੜ ਠੰਡ (Record breaking cold) ਕਾਰਣ ਸਭ ਕੁਝ ਠੱਪ ਪਿਆ ਹੈ। ਭਾਰੀ ਬਰਫਬਾਰੀ (Heavy snowfall) ਕਾਰਣ ਯੂਰਪ (Europe) ਦੇ ਸਭ ਤੋਂ ਬਿਜ਼ੀ ਏਅਰਪੋਰਟ (Airport) ਵਿਚੋਂ ਇਕ ਇਸਤਾਨਬੁਲ ਏਅਰਪੋਰਟ (Istanbul Airport) ਨੂੰ ਬੰਦ ਕਰਨਾ ਪਿਆ ਹੈ। ਇਹੀ ਨਹੀਂ ਭਾਰੀ ਬਰਫਬਾਰੀ ਕਾਰਣ ਏਥੈਂਸ ਵਿਚ ਸਕੂਲ ਅਤੇ ਵੈਕਸੀਨੇਸ਼ਨ ਕੇਂਦਰ (Vaccination center) ਬੰਦ ਹੋ ਗਏ ਹਨ। ਤੁਹਾਨੂੰ ਦੱਸ ਦਈਏ ਕਿ ਇਸ ਭਿਆਨਕ ਠੰਡ ਕਾਰਣ ਪੂਰਬੀ ਭੂਮੱਧਸਾਗਰ ਦਾ ਇਕ ਬਰਫੀਲਾ ਤੂਫਾਨ ਹੈ, ਜਿਸ ਦੇ ਚੱਲਦੇ ਬਲੈਕਆਊਟ ਦੀ ਨੌਬਤ ਆ ਗਈ ਹੈ। ਇਸ ਦਾ ਅਸਰ ਆਵਾਜਾਈ ‘ਤੇ ਵੀ ਪਿਆ ਹੈ।Also Read : ਕੈਪਟਨ ਸਾਬ੍ਹ ਇਹ ਦੱਸੋ, ‘ਚੀਕੂ ਤੇ ਸੀਤਾ ਫਲ ਕਿਸ ਦੇ ਕਹੇ ‘ਤੇ ਲੱਗੇ ਸੀ’
ਇਕ ਕਾਰਗੋ ਟਰਮੀਨਲ ਦੀ ਛੱਤ ਭਾਰੀ ਬਰਫ ਕਾਰਣ ਹੇਠਾਂ ਡਿੱਗ ਗਈ, ਹਾਲਾਂਕਿ ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪਰ ਇਸ ਦੇ ਕਾਰਣ ਇਸਤਾਨਬੁਲ ਹਵਾਈ ਅੱਡੇ ਨੂੰ ਬੰਦ ਕਰਨਾ ਪਿਆ। ਇਸ ਹਵਾਈ ਅੱਡੇ ਤੋਂ ਮੱਧ ਪੂਰਬੀ ਅਤੇ ਅਫਰੀਕਾ ਤੋਂ ਯੂਰਪ ਅਤੇ ਏਸ਼ੀਆ ਤੱਕ ਉਡਾਉਣਾ ਭਰੀਆਂ ਜਾਂਦੀਆਂ ਹਨ। ਹਵਾਈ ਅੱਡੇ ਨੇ ਇਕ ਬਿਆਨ ਵਿਚ ਕਿਹਾ ਕਿ ਢੁੱਕਵੀਆਂ ਸਥਿਤੀਆਂ ਕਾਰਣ ਹਵਾਈ ਸੁਰੱਖਿਆ ਦੇ ਲਈ ਸਾਰੀਆਂ ਉਡਾਣਾਂ ਅਸਥਾਈ ਤੌਰ ‘ਤੇ ਰੋਕ ਦਿੱਤੀ ਗਈ ਹੈ। ਉਥੇ ਏਐੱਫਪੀ ਨੇ ਮੰਗਲਵਾਰ ਨੂੰ ਦੱਸਿਆ ਕਿ ਕਜ਼ਾਕਿਸਤਾਨ ਕਿਰਗਿਸਤਾਨ ਅਤੇ ਉਜਬੇਕਿਸਤਾਨ ਵਿਚ ਵੱਡੇ ਪੱਧਰ ‘ਤੇ ਬਿਜਲੀ ਗੁੱਲ ਹੋ ਗਈ ਹੈ। ਸੂਤਰਾਂ ਨੇ ਦੱਸਿਆ ਕਿ ਮੱਧ ਏਸ਼ੀਆਈ ਦੇਸ਼ਾਂ ਵਿਚ ਬਿਜਲੀ ਕਟੌਤੀ ਕਜ਼ਾਕਿਸਤਾਨ ਵਿਚ ਟ੍ਰਾਂਜ਼ਿਟ ਲਾਈਨ ‘ਤੇ ਓਵਰਲੋਡਿੰਗ ਕਾਰਣ ਹੋਈ ਹੈ।

ਯਾਤਰਾ ਅਧਿਕਾਰੀਆਂ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ 2019 ਵਿਚ ਇਸਤਾਨਬੁਲ ਦੇ ਪੁਰਾਣੇ ਅਤਾਤੁਰਕ ਹਵਾਈ ਅੱਡੇ ਨੂੰ ਤੁਰਕੀ ਏਅਰਲਾਈਨਜ਼ ਲਈ ਨਵੇਂ ਕੇਂਦਰ ਦੇ ਰੂਪ ਵਿਚ ਬਦਲਣ ਤੋਂ ਬਾਅਦ ਪਹਿਲੀ ਵਾਰ ਬੰਦ ਕੀਤਾ ਗਿਆ ਹੈ। ਸਰਦੀਆੰ ਦੀ ਪਹਿਲੀ ਬਰਫ ਨੇ ਇਸਤਾਨਬੁਲ ਦੇ ਲੋਕਾਂ ਵਿਚ ਇਕ ਰੋਮਾਂਚਕ ਮਾਹੌਲ ਬਣਾ ਦਿੱਤਾ ਹੈ। ਇਥੋਂ ਦੀ ਪ੍ਰਾਚੀਨ ਮਸਜਿਦਾਂ ਦੇ ਚੌਰਾਹਿਆਂ ‘ਤੇ ਇਕ ਮਜ਼ੇਦਾਰ ਮਾਹੌਲ ਬਣਾਇਆ ਗਿਆ ਹੈ। ਜਿੱਥੇ ਬੱਚਿਆਂ ਨੇ ਬਰਫਬਾਰੀ ਵਿਚ ਖੂਬ ਮੌਜ ਮਸਤੀ ਕੀਤੀ ਅਤੇ ਸਨੋਮੈਨ ਬਣਾਏ ਉਥੇ ਹੀ ਹੋਰ ਸੈਲਾਨੀਆਂ ਨੇ ਸਨੋਫਾਲ ਦਾ ਮਜ਼ਾ ਲੈਂਦੇ ਹੋਏ ਸੈਲਫੀ ਖਿਚਵਾਈ।
ਉਥੇ ਹੀ ਦੂਜੇ ਪਾਸੇ ਤੁਰਕੀ ਦੇ ਸਭ ਤੋਂ ਵੱਡੇ ਸ਼ਹਿਰ ਦੇ 1.6 ਕਰੋੜ ਵਾਸੀਆਂ ਲਈ ਭਿਆਨਕ ਠੰਡ ਅਤੇ ਬਰਫਬਾਰੀ ਵੱਡਾ ਸਿਰਦਰਦ ਬਣ ਗਈ ਹੈ, ਜਿੱਥੇ ਸੜਕਾਂ ‘ਤੇ ਬਰਫ ਦੀ ਚਾਦਰ ਪੈ ਗਈ ਹੈ। ਕਾਰਾਂ ਇਕ-ਦੂਜੇ ਨਾਲ ਲੱਗੀਆਂ ਹਨ। ਰਾਜਮਾਰਗ ਬਰਫ ਦੇ ਕਾਰਣ ਪਾਰਕਿੰਗ ਸਥਾਨ ਵਿਚ ਬਦਲ ਗਏ ਹਨ। ਇਸਤਾਨਬੁਲ ਦੇ ਗਵਰਨਰ ਦੇ ਦਫਤਰ ਨੇ ਬਰਫਬਾਰੀ ਦੇ ਕਹਿਰ ਨੂੰ ਦੇਖਦੇ ਹੋਏ ਡਰਾਈਵਰਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਥ੍ਰੇਸ ਤੋਂ ਸ਼ਹਿਰ ਵਿਚ ਦਾਖਲ ਨਹੀਂ ਕਰ ਸਕਣਗੇ। ਇਹ ਸਥਿਤੀ ਤੁਰਕੀ ਦੇ ਯੂਰਪੀ ਹਿੱਸੇ ਵਿਚ ਬੁਲਗਾਰੀਆ ਅਤੇ ਗ੍ਰੀਸ ਦੇ ਨਾਲ ਇਸ ਦੀ ਪੱਛਮੀ ਸਰਹੱਦ ਤੱਕ ਫੈਲੀ ਹੋਈ ਹੈ। ਬਰਫਬਾਰੀ ਦੇ ਕਹਿਰ ਨੇ ਸਭ ਕੁਝ ਠੱਪ ਕਰ ਦਿੱਤਾ ਹੈ। ਸ਼ੌਪਿੰਗ ਮਾਲ ਬੰਦ ਹੋ ਗਏ ਹਨ, ਨਾਲ ਹੀ ਖੁਰਾਕ ਵੰਡ ਸੇਵਾਵਾਂ ਵੀ ਬੰਦ ਹੋ ਗਈਆਂ। ਬਰਫ ਨਾਲ ਢੱਕੇ ਰਸਤਿਆਂ ਤੋਂ ਆਵਾਜਾਈ ਰੁਕ ਗਈ ਹੈ ਜਿਸ ਦੇ ਕਾਰਣ ਸ਼ਹਿਰ ਦੇ ਪ੍ਰਸਿੱਧ ਸਮਿੱਟ ਬੈਗੇਲ ਸਟਾਰ ਖਾਲੀ ਹੋ ਗਏ।





