ਨਵੀਂ ਦਿੱਲੀ- ਦੇਸ਼ ਕੋਰੋਨਾ ਦੇ ਓਮੀਕਰੋਨ ਵੇਰੀਐਂਟ ਦੀ ਲਹਿਰ ਨਾਲ ਜੂਝ ਰਿਹਾ ਹੈ ਪਰ ਜਲਦੀ ਹੀ ਕੋਰੋਨਾ ਦੀ ਇਹ ਤੀਜੀ ਲਹਿਰ ਰੁਕਣ ਲੱਗੇਗੀ। ਸਰਕਾਰ ਦੇ ਅਧਿਕਾਰਿਤ ਸੂਤਰਾਂ ਨੇ ਸੋਮਵਾਰ ਨੂੰ ਕਿਹਾ ਕਿ ਕੁਝ ਸੂਬਿਆਂ ਤੇ ਮੈਟਰੋ ਸਟੇਸ਼ਨਾਂ ਵਿਚ ਮਾਮਲੇ ਘੱਟ ਤੇ ਸਥਿਰ ਹੋਣ ਲੱਗੇ ਹਨ। ਇਸ ਵਿਚ ਟੀਕਾਕਰਨ ਦਾ ਵੱਡਾ ਯੋਗਦਾਨ ਹੈ। ਕੋਵਿਡ-19 ਰੋਕੂ ਟੀਕਾਕਰਨ ਨੇ ਕੋਰੋਨਾ ਦੀ ਤੀਜੀ ਲਹਿਰ ਦੇ ਅਸਰ ਨੂੰ ਘੱਟ ਕਰ ਦਿੱਤਾ ਹੈ। ਦੇਸ਼ ਵਿਚ ਰੋਜ਼ਾਨਾ ਕੋਵਿਡ-19 ਵਿਚ 15 ਫਰਵਰੀ ਦੇ ਬਾਅਦ ਗਿਰਾਵਟ ਆਉਣੀ ਸ਼ੁਰੂ ਹੋ ਜਾਵੇਗੀ।
Also Read: UP ‘ਚ ਵੱਡਾ ਹਾਦਸਾ, ਖੱਡ ‘ਚ ਡਿੱਗੀ ਰੋਡਵੇਜ਼ ਦੀ ਬੱਸ, 2 ਹਲਾਕ ਤੇ 18 ਜ਼ਖਮੀ
ਇਸ ਤੋਂ ਪਹਿਲਾਂ ਭਾਰਤੀ ਸਾਰਸ-ਕੋਵ-2 ਜੀਮੋਮਿਕਸ ਕੰਸੋਰਟਿਅਮ ਨੇ ਵੀ ਸਾਫ ਕੀਤਾ ਹੈ ਕਿ ਦੇਸ਼ ਵਿਚ ਓਮੀਕਰੋਨ ਵੇਰੀਐਂਟ ਕਮਿਊਨਿਟੀ ਟ੍ਰਾਂਸਮਿਸ਼ਨ ਦੇ ਪੜਾਅ ਵਿਚ ਹੈ। ਇਹ ਕਈ ਮਹਾਨਗਰਾਂ ਵਿਚ ਅਸਰਦਾਰ ਹੋ ਗਿਆ ਹੈ, ਜਿਥੇ ਇਨਫੈਕਸ਼ਨ ਦੇ ਨਵੇਂ ਮਾਮਲੇ ਤੇਜ਼ੀ ਨਾਲ ਵਧੇ ਹਨ। ਉਥੇ ਹੀ ਮਾਹਰਾਂ ਦਾ ਕਹਿਣਾ ਹੈ ਕਿ ਕੋਰੋਨਾ ਦੀ ਇਹ ਲਹਿਰ ਮੈਟਰੋ ਸ਼ਹਿਰਾਂ ਦੇ ਬਾਅਦ ਕੁਝ ਹੀ ਹਫਤਿਆਂ ਵਿਚ ਛੋਟੇ ਸਹਿਰਾਂ ਤੇ ਪਿੰਡਾਂ ਦਾ ਰੁਖ ਕਰੇਗੀ ਤੇ ਹੌਲੀ-ਹੌਲੀ ਖਤਮ ਹੋਣ ਵੱਲ ਵਧੇਗੀ।
Also Read: ਕੈਪਟਨ ਦਾ ਸਿੱਧੂ ‘ਤੇ ਵੱਡਾ ਹਮਲਾ, ਕਿਹਾ- ‘ਪਾਕਿ PM ਤੋਂ ਆਈਆਂ ਸਨ ਸਿਫਾਰਸ਼ਾਂ’
ਉੱਥੇ ਹੀ ਦੇਸ਼ ਵਿਚ ਇਕ ਦਿਨ ਵਿਚ ਕੋਵਿਡ-19 ਦੇ 3.06 ਲੱਖ ਮਾਮਸੇ ਸਾਹਮਣੇ ਆਏ ਹਨ। ਇਸ ਨਾਲ ਦੇਸ਼ ਵਿਚ ਇਨਫੈਕਟਿਡਾਂ ਦਾ ਅੰਕੜਾ ਵਧ ਕੇ 3,95,43,328 ਹੋ ਗਿਆ ਹੈ ਜਦਕਿ ਐਕਟਿਵ ਮਰੀਜ਼ਾਂ ਦੀ ਗਿਣਤੀ ਵਧਕੇ 22,49,335 ਹੋ ਗਈ ਹੈ। ਇਹ 241 ਦਿਨ ਵਿਚ ਐਕਟਿਵ ਮਾਮਲਿਆਂ ਦਾ ਸਭ ਤੋਂ ਵੱਡਾ ਅੰਕੜਾ ਹੈ। ਬੀਤੇ 24 ਘੰਟਿਆਂ ਦਰਮਿਆਨ ਦੇਸ਼ ਵਿਚ 439 ਲੋਕਾਂ ਦੀ ਮੌਤ ਹੋ ਗਈ ਹੈ। ਇਸ ਨਾਲ ਦੇਸ਼ ਵਿਚ ਮਹਾਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 4,89,848 ਹੋ ਗਈ ਹੈ।
Also Read: ਪਾਕਿਸਤਾਨ ‘ਚ ਕੁਪੋਸ਼ਣ ਕਾਰਨ 36 ਬੱਚਿਆਂ ਦੀ ਮੌਤ, ਸਿੰਧ ‘ਚ ਹਾਲਾਤ ਚਿੰਤਾਜਨਕ



