ਚੰਡੀਗੜ੍ਹ- ਸੂਬਾ ਸਰਕਾਰ ਦੇ ਤਕਨੀਕੀ ਸਿੱਖਿਆ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਮਨੀ ਲਾਂਡ੍ਰਿੰਗ ਮਾਮਲੇ ਵਿਚ ਫਸੇ ਸੁਖਪਾਲ ਸਿੰਘ ਖਹਿਰਾ ਨੂੰ ਪਾਰਟੀ ਵਿਚੋਂ ਕੱਢਣ ਦੀ ਮੰਗ ਕੀਤੀ ਗਈ ਹੈ। ਸੋਨੀਆ ਗਾਂਧੀ ਨੂੰ ਲਿਖੇ ਪੱਤਰ ਵਿਚ ਰਾਣਾ ਨੇ ਕਿਹਾ ਕਿ ਖਹਿਰਾ ਮਨੀ ਲਾਂਡ੍ਰਿੰਗ ਦੇ ਮਾਮਲੇ ਵਿਚ ਇਸ ਸਮੇਂ ਜੇਲ ਵਿਚ ਹਨ।
Also Read: ਕੋਰੋਨਾ ਦੀ ਧੀਮੀ ਪਈ ਰਫਤਾਰ, 24 ਘੰਟਿਆਂ ‘ਚ ਸਾਹਮਣੇ ਆਏ 3.06 ਲੱਖ ਨਵੇਂ ਕੋਰੋਨਾ ਕੇਸ
ਉਨ੍ਹਾਂ ਅੱਗੇ ਕਿਹਾ ਕਿ ਇਹ ਕੋਈ ਆਮ ਤੌਰ ਉੱਤੇ ਸਾਹਮਣੇ ਆਉਣ ਵਾਲਾ ਬੇਨਿਯਮੀ ਜਾਇਦਾਦ ਜਾਂ ਪੈਸਿਆਂ ਨਾਲ ਜੁੜਿਆ ਮਨੀ ਲਾਂਡ੍ਰਿੰਗ ਦਾ ਕੇਸ ਨਹੀਂ ਹੈ ਬਲਕਿ ਇਹ ਡਰੱਗ ਮਨੀ ਨਾਲ ਜੁੜਿਆ ਮਾਮਲਾ ਹੈ। ਮੰਤਰੀ ਰਾਣਾ ਨੇ ਕਿਹਾ ਕਿ ਇਹ ਸਹੀ ਸਮਾਂ ਨਹੀਂ ਹੈ ਕਿ ਕਾਂਗਰਸ ਨੂੰ ਨਸ਼ੇ ਦੇ ਮੁੱਦੇ ਉੱਤੇ ਸਖਤ ਸਟੈਂਡ ਲੈਣਾ ਚਾਹੀਦਾ ਹੈ ਤੇ ਜੋ ਵਿਅਕਤੀ ਇਨ੍ਹਾਂ ਦੋਸ਼ਾਂ ਵਿਚ ਦਾਗੀ ਹੈ ਤੇ ਜੇਲ ਵਿਚ ਬੰਦ ਹੈ ਉਸ ਨੂੰ ਟਿਕਟ ਨਹੀਂ ਮਿਲਣੀ ਚਾਹੀਦੀ।
Also Read: ਹਿਮਾਚਲ ‘ਚ ਭਾਰੀ ਬਰਫਬਾਰੀ, ਟ੍ਰੈਕਿੰਗ ਲਈ ਗਏ 2 ਲੜਕਿਆਂ ਦੀ ਮੌਤ, 700 ਸੜਕਾਂ ਵੀ ਬੰਦ




