ਭਾਰਤ ਨੇ ਬ੍ਰਹਿਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦਾ ਕੀਤਾ ਸਫਲ ਪ੍ਰੀਖਣ

ਨਵੀਂ ਦਿੱਲੀ : ਭਾਰਤ ਨੇ ਓਡੀਸ਼ਾ ਦੇ ਬਾਲਾਸੋਰ ਵਿਚ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ (BrahMos supersonic cruise missile) ਦੇ ਇਕ ਨਵੇਂ ਸੰਸਕਰਣ ਦਾ ਸਫਲ ਪਰੀਖਣ (Successful…

ਨਵੀਂ ਦਿੱਲੀ : ਭਾਰਤ ਨੇ ਓਡੀਸ਼ਾ ਦੇ ਬਾਲਾਸੋਰ ਵਿਚ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ (BrahMos supersonic cruise missile) ਦੇ ਇਕ ਨਵੇਂ ਸੰਸਕਰਣ ਦਾ ਸਫਲ ਪਰੀਖਣ (Successful trial of the new version) ਕੀਤਾ ਹੈ। ਇਸ ਦੀ ਜਾਣਕਾਰੀ ਵੀਰਵਾਰ ਨੂੰ ਰੱਖਿਆ ਸੂਤਰਾਂ (Defense sources) ਨੇ ਦਿੱਤੀ ਹੈ। ਨਿਊਜ਼ ਏਜੰਸੀ ਮੁਤਾਬਕ ਅੱਜ ਭਾਰਤ ਨੇ ਓਡਿਸ਼ਾ ਦੇ ਬਾਲਾਸੋਰ (Balasore of Odisha) ਵਿਚ ਬ੍ਰਹਿਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ (BrahMos supersonic cruise missile) ਦੇ ਇਕ ਨਵੇਂ ਸੰਸਕਰਣ ਦਾ ਸਫਲ ਪ੍ਰੀਖਣ ਕੀਤਾ। ਮਿਜ਼ਾਈਲ ਨਵੇਂ ਤਕਨੀਕੀ ਵਿਕਾਸ ਨਾਲ ਲੈੱਸ ਸੀ ਜੋ ਸਫਲਤਾਪੂਰਵਕ ਸਿੱਧ ਹੋ ਗਈ ਸੀ। Also Read : ਫਿਰ ਤੋਂ ਸ਼ੁਰੂ ਹੋਈ ਬੀਟਿੰਗ ਦਿ ਰੀਟ੍ਰੀਟ ਸੈਰੇਮਨੀ, ਸਿਰਫ ਇਨ੍ਹਾਂ ਸੈਲਾਨੀਆਂ ਨੂੰ ਮਿਲੇਗੀ ਇਜਾਜ਼ਤ

India gets first BrahMos order worth $374 mn from Philippines
ਬ੍ਰਹਿਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਨੇ ਨਵੇਂ ਵਰਜ਼ਨ ਨੂੰ ਡੀ.ਆਰ.ਡੀ.ਓ. ਨੇ ਵਿਕਸਿਤ ਕੀਤਾ ਹੈ। ਇਸ ਕਰੂਜ਼ ਮਿਜ਼ਾਈਲ ਦੇ ਰੇਂਜ ਹਾਲ ਹੀ ਵਿਚ 298 ਕਿਮੀ ਤੋਂ ਵਧਾ ਕੇ 450 ਕਿਮੀ ਕੀਤੀ ਗਈ ਸੀ। ਇਸ ਦੀ ਖਾਸ ਗੱਲ ਇਹ ਹੈ ਕਿ ਇਸ ਨੂੰ ਪਨਡੁੱਬੀ, ਪਾਣੀ ਦੇ ਜਹਾਜ਼, ਜਹਾਜ਼ ਤੋਂ ਜਾਂ ਜ਼ਮੀਨ ਤੋਂ ਵੀ ਛੱਡਿਆ ਜਾ ਸਕਦਾ ਹੈ। ਬ੍ਰਹਿਮੋਸ ਮਿਜ਼ਾਈਲ ਮੈਕ ਤੋਂ 4300 ਕਿਲੋਮੀਟਰ ਪ੍ਰਤੀਘੰਟਾ ਦੀ ਜ਼ਿਆਦਾਤਰ ਰਫਤਾਰ ਨਾਲ ਉਡ ਸਕਦੀ ਹੈ।ਹਾਲ ਹੀ ਵਿਚ ਭਾਰਤ ਨੂੰ ਰੱਖਿਆ ਨਿਰਯਾਤ ਵਿਚ ਇਕ ਵੱਡੀ ਸਫਲਤਾ ਬ੍ਰਹਿਮੋਸ ਦੇ ਕਾਰਣ ਹੀ ਮਿਲੀ ਹੈ। ਭਾਰਤ ਅਤੇ ਫਿਲਪੀਨਜ਼ ਵਿਚਾਲੇ ਵੀ ਬ੍ਰਹਿਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਨੂੰ ਲੈ ਕੇ ਸੌਦਾ ਤੈਅ ਹੋਇਆ ਹੈ। Also Read : ਕੇਂਦਰ ਸਰਕਾਰ ਦਾ ਵੱਡਾ ਫੈਸਲਾ, ਕਰਜ਼ਦਾਤਾਵਾਂ ਨੂੰ ਮਿਲੇਗਾ ਫਾਇਦਾ 

Phillippines Set To Add BrahMos To Its Naval Arsenal; Accepts $374 Million  Proposal For Acquisition Of Cruise Missile

ਫਿਲਪੀਨਜ਼ ਨੇ ਤਕਰੀਬਨ 37.49 ਕਰੋੜ ਡਾਲਰ (27.89 ਅਰਬ ਰੁਪਏ) ਦੇ ਸੌਦੇ ‘ਤੇ ਮਨਜ਼ੂਰੀ ਦਿੱਤੀ ਹੈ। ਦੋਹਾਂ ਦੇਸ਼ਾਂ ਵਿਚਾਲੇ ਸਮਝੌਤੇ ਸਨ ਚੀਨ ਦੀ ਪ੍ਰੇਸ਼ਾਨੀ ਵੱਧ ਗਈ ਹੈ। ਇਸ ਦੇ ਪਿੱਛੇ ਦਾ ਕਾਰਣ ਫਿਲਪੀਨਜ਼ ਦਾ ਦੱਖਣੀ ਚੀਨ ਸਾਗਰ ਵਿਚ ਚੀਨ ਦੇ ਨਾਲ ਵਿਵਾਦ ਹੈ। ਅਜਿਹੇ ਵਿਚ ਫਿਲਪੀਨਜ਼ ਨੂੰ ਇਸ ਖੇਤਰ ਲਈ ਇਕ ਖਤਰਨਾਕ ਹਥਿਆਰ ਮਿਲ ਗਿਆ ਹੈ। ਦੱਸ ਦਈਏ ਕਿ ਬ੍ਰਹਿਮੋਸ ਮਿਜ਼ਾਈਲ ਰੂਸ ਅਤੇ ਭਾਰਤ ਦਾ ਸਾਂਝਾ ਪ੍ਰੋਜੈਕਟ ਹੈ। ਬ੍ਰਹਿਮੋਸ ਵਿਚ ਬਰਾਹ ਦਾ ਮਤਲਬ ਹੈ ਬ੍ਰਹਿਮਪੁੱਤਰ ਅਤੇ ਮੋਸ ਦਾ ਮਤਲਬ ਮੋਸਕਵਾ ਹੈ। ਇਸ ਮਿਜ਼ਾਈਲ ਦੀ ਗਿਣਤੀ 21ਵੀਂ ਸਦੀ ਦੇ ਸਭ ਤੋਂ ਖਤਰਨਾਕ ਮਿਜ਼ਾਈਲਾਂ ਵਿਚ ਕੀਤੀ ਜਾਂਦੀ ਹੈ।

Leave a Reply

Your email address will not be published. Required fields are marked *