ਲੁਧਿਆਣਾ : ਪੰਜਾਬ ‘ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਇਸੇ ਵਿਚਾਲੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ (Parkash Singh Badal) ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਦਾ ਸਮਾਚਾਰ ਮਿਲਿਆ ਹੈ।
Also Read: ਠੀਕ ਹੋਣ ਤੋਂ ਬਾਅਦ ਵੀ ਸਰੀਰ ‘ਤੇ ਰਹਿੰਦੈ ਕੋਰੋਨਾ ਦਾ ਅਸਰ, ਸਾਹਮਣੇ ਆ ਰਹੀਆਂ ਇਹ ਸਮੱਸਿਆਵਾਂ
ਦੱਸ ਦਈਏ ਕਿ ਉਨ੍ਹਾਂ ਦੀ ਸਿਹਤ ਖ਼ਰਾਬ ਹੋਣ ਕਰਕੇ ਉਨ੍ਹਾਂ ਨੂੰ ਅੱਜ ਡੀਐਮਸੀ (DMC) ਲਿਆਂਦਾ ਗਿਆ ਸੀ। ਪ੍ਰਕਾਸ਼ ਸਿੰਘ ਬਾਦਲ ਨੂੰ ਹਸਪਤਾਲ ਪ੍ਰਸ਼ਾਸਨ ਵੱਲੋਂ ਕੋਰੋਨਾ ਨਿਯਮਾਂ ਦੀ ਪਾਲਣਾ ਕਰਦੇ ਹੋਏ ਹਸਪਤਾਲ ਅੰਦਰ ਲਿਜਾਇਆ ਗਿਆ ਉਨ੍ਹਾਂ ਨੂੰ ਵੀਲ੍ਹ ਚੇਅਰ ਤੇ ਬਿਠਾਇਆ ਗਿਆ ਅਤੇ ਫਿਰ ਪੀਪੀ ਕਿੱਟਾਂ ਪਾ ਕੇ ਹਸਪਤਾਲ ਸਟਾਫ਼ ਉਨ੍ਹਾਂ ਨੂੰ ਨਾਲ ਲੈ ਕੇ ਚੈੱਕਅੱਪ ਲਈ ਗਿਆ। ਜਾਣਕਾਰੀ ਮੁਤਾਬਿਕ ਪਿਛਲੇ ਕੁੱਝ ਦਿਨਾਂ ਤੋਂ ਬਾਦਲ ਦੀ ਸਿਹਤ ਕੁੱਝ ਖ਼ਰਾਬ ਦੱਸੀ ਜਾ ਰਹੀ ਸੀ। ਹਸਪਤਾਲ ਵਿਚ ਪੁਲਿਸ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਉਨ੍ਹਾਂ ਨੂੰ ਪੱਤਰਕਾਰਾਂ ਨਾਲ ਵੀ ਗੱਲਬਾਤ ਨਹੀਂ ਕਰਨ ਦਿੱਤੀ ਗਈ ਹੈ।
Also Read : ਮੁੰਬਈ ‘ਚ ਕੋਰੋਨਾ ਵਾਇਰਸ ਦੇ 6032 ਮਾਮਲੇ, 12 ਲੋਕਾਂ ਦੀ ਮੌਤ
ਤੁਹਾਨੂੰ ਦੱਸ ਦਈਏ ਕਿ ਉਸ ਤੋਂ ਬਾਅਦ ਸੁਖਬੀਰ ਬਾਦਲ ਨੇ ਦੱਸਿਆ ਕਿ ਡੀ.ਐੱਮ.ਸੀ ਲੁਧਿਆਣਾ ਵਿਖੇ ਬਾਦਲ ਸਾਬ੍ਹ ਦਾ ਹਾਲ-ਚਾਲ ਪੁੱਛ ਕੇ ਆਇਆ ਹਾਂ। ਉਨ੍ਹਾਂ ਨਾਲ ਵੀਡੀਓ ਕਾਲ ਜ਼ਰੀਏ ਗੱਲਬਾਤ ਹੋਈ। ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਉਹ ਬਿਲਕੁਲ ਤੰਦਰੁਸਤ ਹਨ। ਉਨ੍ਹਾਂ ਦੇ ਸ਼ੁਭਚਿੰਤਕਾਂ ਵੱਲੋਂ ਲਗਾਤਾਰ ਮੈਨੂੰ ਫ਼ੋਨ ਆ ਰਹੇ ਹਨ। ਆਪ ਸਭਨਾਂ ਦਾ ਪ੍ਰਾਰਥਨਾਵਾਂ ਅਤੇ ਦੁਆਵਾਂ ਲਈ ਤਹਿ ਦਿਲੋਂ ਧੰਨਵਾਦ।



