ਪਟਿਆਲਾ- ਬੱਸ ਸਟੈਂਡ ਦੇ ਨੇੜੇ ਥਾਣਾ ਲਾਹੌਰੀ ਗੇਟ ਪੁਲਿਸ ਨੇ ਮੰਗਲਵਾਰ ਰਾਤ ਨੂੰ 2 ਹੋਟਲਾਂ ਉੱਤੇ ਛਾਪੇਮਾਰੀ ਕਰਕੇ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿਚ 3 ਲੜਕੀਆਂ ਤੇ 3 ਲੜਕੇ ਸ਼ਾਮਲ ਹਨ। ਦੇਹ ਵਪਾਰ ਦੇ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ 6 ਲੋਕਾਂ ਨੂੰ ਪੁਲਿਸ ਨੇ ਜ਼ਮਾਨਤ ਦੇ ਦਿੱਤੀ ਹੈ। ਇਸ ਮਾਮਲੇ ਵਿਚ ਦੋਵਾਂ ਹੋਟਲਾਂ ਦੇ ਮਾਲਕਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਹੋਟਲ ਵਿਚੋਂ ਫੜੇ ਗਏ ਜੋੜਿਆਂ ਦੀ ਉਮਰ 25 ਤੋਂ 30 ਸਾਲ ਦੇ ਵਿਚਾਲੇ ਹੈ। ਸਾਰੇ ਮਾਨਸਾ ਇਲਾਕੇ ਦੇ ਰਹਿਣ ਵਾਲੇ ਹਨ।
Also Read: ਚੱਲਦੀ ਬੱਸ ‘ਚ ਸ਼ਾਰਟ ਸਰਕਿਟ ਕਾਰਨ ਲੱਗੀ ਅੱਗ, ਔਰਤ ਦੀ ਦਰਦਨਾਕ ਮੌਤ
ਥਾਣਾ ਸਿਵਲ ਲਾਈਨ ਦੇ ਇੰਚਾਰਜ ਇੰਸਪੈਕਟਰ ਗੁਰਬੀਰ ਸਿੰਘ ਨੇ ਕਿਹਾ ਕਿ ਹੋਟਲ ਵਿਚੋਂ ਫੜੇ ਜੋੜਿਆਂ ਤੋਂ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਨੂੰ ਛੱਡ ਦਿੱਤਾ ਹੈ ਪਰ ਅਜੇ ਹੋਟਲ ਮਾਲਕ ਗ੍ਰਿਫਤਾਰ ਨਹੀਂ ਹੋਏ ਹਨ। ਹੋਟਲ ਮਾਲਕਾਂ ਦੀ ਗ੍ਰਿਫਤਾਰੀ ਦੇ ਬਾਅਦ ਹੀ ਖੁਲਾਸਾ ਹੋਵੇਗਾ ਕਿ ਉਹ ਦੇਹ ਵਪਾਰ ਵਿਚ ਕਿਸ ਲੈਵਲ ਤੱਕ ਸ਼ਾਮਲ ਸੀ। ਇਹ ਮਾਮਲਾ ਥਾਣਾ ਲਾਹੌਰੀ ਗੇਟ ਵਿਚ ਦਰਜ ਹੋਇਆ ਹੈ। ਥਾਣਾ ਲਾਹੌਰੀ ਗੇਟ ਦੇ ਇੰਚਾਰਜ ਸਬ ਇੰਸਪੈਕਟਰ ਹਨ ਜਦਕਿ ਅਜਿਹੇ ਦੇਹ ਵਪਾਰ ਦੇ ਮਾਮਲਿਆਂ ਵਿਚ ਇੰਸਪੈਕਟਰ ਲੈਵਲ ਦੇ ਅਧਿਕਾਰੀ ਵਲੋਂ ਹੀ ਰੇਡ ਕੀਤੀ ਜਾ ਸਕਦੀ ਹੈ। ਜਿਸ ਕਾਰਨ ਥਾਣਾ ਸਿਵਲ ਲਾਈਨ ਦੇ ਇੰਚਾਰਜ ਨੇ ਛਾਪੇਮਾਰੀ ਕੀਤੀ ਸੀ।



