ਨਵੀਂ ਦਿੱਲੀ : ਕਈ ਮਹੀਨਿਆਂ ਬਾਅਦ ਮਾਮੂਲੀ ਤੌਰ ‘ਤੇ ਹੇਠਾਂ ਆਏ ਪੈਟਰੋਲ (Petrol) ਦੀਆਂ ਕੀਮਤਾਂ ਫਿਰ ਤੋਂ ਵੱਧ ਸਕਦੀਆਂ ਹਨ। ਇਸ ਦੀ ਵਜ੍ਹਾ ਕੱਚੇ ਤੇਲ ਦੀਆਂ ਕੀਮਤਾਂ ਵਿਚ ਲੱਗੀ ਅੱਗ ਹੈ। ਇਹ ਹੁਣ 7 ਸਾਲ ਦੀ ਉਚਾਈ ‘ਤੇ ਪਹੁੰਚ ਗੇ ਹਨ। ਜਾਣੋ ਕਿੰਨੇ ਵੱਧ ਸਕਦੇ ਹਨ ਈਂਧਨ ਦੇ ਭਾਅ। ਕੱਚੇ ਤੇਲ ਦੇ ਕੌਮਾਂਤਰੀ ਮਾਨਕ ਬ੍ਰੇਂਟ ਕਰੂਡ ਆਇਲ (Brent crude oil) ਦੀ ਕੀਮਤ ਵਧ ਕੇ 87 ਡਾਲਰ ਪ੍ਰਤੀ ਬੈਰਲ (87Doller per barrel) ਹੋ ਗਈ ਹੈ। ਇਹ ਕਰੂਡ ਆਇਲ ਦਾ ਪਿਛਲੇ 7 ਸਾਲ ਵਿਚ ਸਭ ਤੋਂ ਉੱਚਾ ਪੱਧਰ ਹੈ। ਕਰੂਡ ਆਇਲ ਵਿਚ ਇਹ ਤੇਜ਼ੀ ਪਿਛਲੇ ਕੁਝ ਹਫਤਿਆਂ ਤੋਂ ਲਗਾਤਾਰ ਦੇਖੀ ਜਾ ਰਹੀ ਹੈ। ਵੈੱਬਸਾਈਟ ਦੀ ਖਬਰ ਮੁਤਾਬਕ ਯਮਨ ਦੇ ਯਹੂਦੀ ਬਾਗੀਆਂ ਦੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੀ ਇਕ ਤੇਲ ਕੰਪਨੀ ‘ਤੇ ਹਮਲਾ ਕਰਨ ਦੇ ਚੱਲਦੇ ਸਪਲਾਈ ਪ੍ਰਭਾਵਿਤ ਹੋਈ ਹੈ। ਉਥੇ ਹੀ ਸੰਸਾਰਕ ਪੱਧਰ ‘ਤੇ ਵੱਧਦੇ ਭੂ-ਰਾਜਨੀਤਕ ਤਣਾਅ ਨੇ ਵੀ ਕੱਚੇ ਤੇਲ ਦੀਆਂ ਕੀਮਤਾਂ ਵਧਾਉਣ ਵਿਚ ਮਦਦ ਕੀਤੀ ਹੈ। Also Read : ਲੁਧਿਆਣਾ ਵਿਚ ਖੜ੍ਹੀ ਕਾਰ ਨੂੰ ਲੱਗੀ ਅੱਗ, ਵਾਲ-ਵਾਲ ਬੱਚਿਆ ਚਾਲਕ
ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਆ ਰਹੀ ਇਸ ਤੇਜ਼ੀ ਨਾਲ ਘਰੇਲੂ ਪੱਧਰ ‘ਤੇ ਵੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧ ਸਕਦੀਆੰ ਹਨ। ਜੇਕਰ ਕੱਚੇ ਤੇਲ ਦੀਆਂ ਕੀਮਤਾਂ 90 ਡਾਲਰ ਤੱਕ ਪਹੁੰਚਦੀਆਂ ਹਨ ਤਾਂ ਘਰੇਲੂ ਪੱਧਰ ‘ਤੇ ਈਂਧਨ ਦੀਆਂ ਦੀਆਂ ਕੀਮਤਾਂ ਪ੍ਰਤੀ ਲਿਟਰ 2 ਤੋਂ 3 ਰੁਪਏ ਵੱਧ ਸਕਦੇ ਹਨ। ਹਾਲਾਂਕਿ ਅਜੇ ਉੱਤਰ ਪ੍ਰਦੇਸ਼ ਅਤੇ ਪੰਜਾਬ ਸਮੇਤ ਦੇਸ਼ ਦੇ 5 ਸੂਬਿਆਂ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਅਜਿਹੇ ਵਿਚ ਆਮ ਆਦਮੀ ਨੂੰ ਇਸ ਮਹਿੰਗੇ ਪੈਟਰੋਲ ਤੋਂ ਥੋੜ੍ਹੇ ਸਮੇਂ ਲਈ ਰਾਹਤ ਮਿਲ ਸਕਦੀ ਹੈ। ਬੀਤੇ ਕੁਝ ਸਮੇਂ ਵਿਚ ਦੇਸ਼ ਵਿਚ ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲਿਟਰ ਤੋਂ ਉਪਰ ਜਾ ਚੁੱਕੀ ਹੈ, ਪਰ ਚੋਣਾਂ ਨੇੜੇ ਆਉਂਦੇ ਹੀ ਕੀਮਤਾਂ ਵਿਚ ਵਾਧਾ ਰੁੱਕਿਆ ਹੈ। ਬੀਤੇ 74 ਦਿਨ ਤੋਂ ਪੈਟਰੋਲ ਦੀ ਕੀਮਤ ਸਥਿਰ ਹਨ। ਦਿੱਲੀ ਵਿਚ ਮੰਗਲਵਾਰ ਨੂੰ ਇਕ ਲਿਟਰ ਪੈਟਰੋਲ ਦੀ ਕੀਮਤ 95.41 ਰੁਪਏ ਅਤੇ ਡੀਜ਼ਲ ਦੀ ਕੀਮਤ 86.67 ਰੁਪਏ ਰਹੀ।




