ਨਵੀਂ ਦਿੱਲੀ- ਛੱਤੀਸਗੜ੍ਹ ਦੇ ਬਸਤਰ ਸੰਭਾਗ ’ਚ ਤਾਇਨਾਤ ਹੁਣ ਤਕ 190 ਜਵਾਨ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਅਧਿਕਾਰਤ ਜਾਣਕਾਰੀ ਮੁਤਾਬਕ, ਸਭ ਤੋਂ ਜ਼ਿਆਦਾ 160 ਜਵਾਨ ਸੁਕਮਾ ਜ਼ਿਲ੍ਹੇ ’ਚ ਪਾਜ਼ੇਟਿਵ ਪਾਏ ਗਏ ਹਨ। ਇਸਤੋਂ ਇਲਾਵਾ 19 ਜਵਾਨ ਬੀਜਾਪੁਰ ਅਤੇ 10 ਜਵਾਨ ਨਾਰਾਇਣਪੁਰ ਜ਼ਿਲ੍ਹੇ ’ਚ ਵੀ ਪਾਜ਼ੇਟਿਵ ਹੋਏ ਹਨ। ਛੁੱਟੀ ਤੋਂ ਪਰਤਨ ਦੇ ਬਾਅਦ ਜਵਾਨਾਂ ਨੂੰ ਪਹਿਲਾਂ ਇਕਾਂਤਵਾਸ ’ਚ ਰੱਖਣ ਤੋਂ ਬਾਅਦ ਉਨ੍ਹਾਂ ਦੀ ਜਾਂਚ ਕੀਤੀ ਗਈ ਹੈ।
Also Read: SSM ਵਲੋਂ ਵਿਧਾਨ ਸਭਾ ਚੋਣਾਂ ਲਈ 30 ਉਮੀਦਵਾਰਾਂ ਦੀ ਦੂਸਰੀ ਸੂਚੀ ਦਾ ਐਲਾਨ
ਆਈ.ਜੀ. ਸਨਰੋਦਰਰਾਜ ਨੇ ਦੱਸਿਆ ਕਿ ਕੋਰੋਨਾ ਦੀ ਪਹਿਲੀ ਅਤੇ ਦੂਜੀ ਲਹਿਰ ਦੀ ਤਰ੍ਹਾਂ ਇਸ ਵਾਰ ਵੀ ਸਾਵਧਾਨੀ ਵਰਤੀ ਜਾ ਰਹੀ ਹੈ। ਸੰਭਾਗ ’ਚ ਸਥਾਪਿਤ ਕੈਂਪਾਂ ’ਚ ਛੁੱਟੀ ਤੋਂ ਬਾਅਦ ਜਵਾਨਾਂ ਨੂੰ 14 ਦਿਨਾਂ ਤਕ ਇਕਾਂਤਵਾਸ ’ਚ ਰੱਖਣ ਲਈ ਕੈਂਪ ਦੇ ਕੰਪਲੈਕਸ ’ਚ ਹੀ ਕੁਆਰਟਾਇਨ ਸੈਂਟਰ ਬਣਾਇਆ ਗਿਆ ਹੈ। ਪੂਰੀ ਜਾਂਚ ਅਤੇ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਕੋਵਿਡ ਪ੍ਰੋਟੋਕੋਲ ਦਾ ਪਾਲਣ ਕਰਦੇ ਹੋਏ ਜਵਾਨਾਂ ਦੀ ਤਾਇਨਾਤੀ ਕੀਤੀ ਜਾਂਦੀ ਹੈ।
Also Read: ਪੰਜਾਬ ਚੋਣਾਂ ‘ਚ ਫਿਰ ਦਿਸੇਗਾ ‘ਕਿਸਾਨੀ ਏਕਾ’, ਗੁਰਨਾਮ ਚੜੂਨੀ ਨੇ ਦਿੱਤਾ ਇਹ ਬਿਆਨ



