ਚੰਡੀਗੜ੍ਹ : ਕਾਂਗਰਸ ਦੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ (Former Congress Minister Joginder Singh Mann) ਆਮ ਆਦਮੀ ਪਾਰਟੀ (Aam Aadmi Party) ਵਿਚ ਸ਼ਾਮਿਲ ਹੋ ਗਏ ਹਨ। ਅਰਵਿੰਦ ਕੇਜਰੀਵਾਲ (Arvind Kejriwal) ਅਤੇ ਰਾਘਵ ਚੱਢਾ (Raghav Chadha) ਨੇ ਉਨ੍ਹਾਂ ਦਾ ਸਵਾਗਤ ਕੀਤਾ ਹੈ। ਜ਼ਿਕਰਯੋਗ ਹੈ ਕਿ ਉਨ੍ਹਾਂ ਨੂੰ ਫਗਵਾੜਾ ਤੋਂ ਟਿਕਟ ਮਿਲ ਸਕਦੀ ਹੈ। ਦੱਸਣਯੋਗ ਹੈ ਕਿ ਬੀਤੇ ਕਲ੍ਹ ਸਾਬਕਾ ਕੇਂਦਰੀ ਮੰਤਰੀ ਸਵਰਗੀ ਬੂਟਾ ਸਿੰਘ ਦੇ ਭਾਂਜੇ ਜੋਗਿੰਦਰ ਸਿੰਘ ਮਾਨ (Joginder Singh Mann) ਨੇ ਪਾਰਟੀ ਅਤੇ ਕੈਬਨਿਟ ਰੈਂਕ (Cabinet rank) ਦੀ ਪ੍ਰਧਾਨਗੀ ਛੱਡ ਦਿੱਤੀ ਸੀ।
Inspired by Arvind ji’s vision, Punjab’s former cabinet minister & 3 time MLA Joginder Singh Mann ji joins AAP ending his 50year old association with Congress. He was presently chairman of Punjab Agro Industries Corp. His induction will give a huge boost to party’s unit in Punjab pic.twitter.com/hRX84ThFQa
— Raghav Chadha (@raghav_chadha) January 15, 2022
ਮਾਨ ਨੇ ਆਪਣੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਦੱਸ ਦੇਈਏ ਕਿ ਮਾਨ ਜੋ 1985, 1992 ਅਤੇ 2002 ਵਿੱਚ ਫਗਵਾੜਾ ਤੋਂ ਵਿਧਾਇਕ ਰਹੇ ਹਨ, ਉਹ ਪੰਜਾਬ ਵਿੱਚ ਬੇਅੰਤ ਸਿੰਘ, ਹਰਚਰਨ ਸਿੰਘ ਬਰਾੜ, ਰਜਿੰਦਰ ਕੌਰ ਭੱਠਲ ਅਤੇ ਕੈਪਟਨ ਅਮਰਿੰਦਰ ਸਿੰਘ ਦੀਆਂ ਸਰਕਾਰਾਂ ਵਿੱਚ ਮੰਤਰੀ ਰਹੇ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਸਨ ਕਿ ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਦੇਹ ਨੂੰ ਕਾਂਗਰਸ ਦੇ ਝੰਡੇ ‘ਚ ਲਪੇਟਿਆ ਜਾਵੇ ਪਰ ਮਹਾਰਾਜਾ, ਕੈਪਟਨ ਅਤੇ ਸਿੱਧੂ ਵਰਗੇ ਧਨਾਢ ਅਤੇ ਮੌਕਾਪ੍ਰਸਤਾਂ ਦੀ ਸ਼ਹਿ ‘ਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਦੋਸ਼ੀਆਂ ਨੂੰ ਪਨਾਹ ਦੇਣ ਕਾਰਨ ਹੁਣ ਉਨ੍ਹਾਂ ਦੀ ਜ਼ਮੀਰ ਪਾਰਟੀ ਅੰਦਰ ਰਹਿਣ ਦੀ ਇਜਾਜ਼ਤ ਨਹੀਂ ਦਿੰਦੀ।
