ਸੀਟਾਂ ਨੂੰ ਲੈ ਕੇ ਫਸੇ ਕਿਸਾਨ ਜਥੇਬੰਦੀਆਂ ਦੇ ਪੇਚ, ਰਾਜੇਵਾਲ ‘ਤੇ ਵਰ੍ਹੇ ਗੁਰਨਾਮ ਸਿੰਘ ਚੜੂਨੀ

ਚੰਡੀਗੜ੍ਹ: ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ’ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਹੈ ਕਿਸਾਨਾਂ ਨੂੰ ਅਣਡਿੱਠ ਕਰ ਕੇ…

ਚੰਡੀਗੜ੍ਹ: ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ’ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਹੈ ਕਿਸਾਨਾਂ ਨੂੰ ਅਣਡਿੱਠ ਕਰ ਕੇ ਆਪਣੇ ਵੱਖਰੇ ਉਮੀਦਵਾਰ ਖੜ੍ਹੇ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਕ ਵੀਡੀਓ ਸੰਦੇਸ਼ ਵਿਚ ਚੜੂਨੀ ਨੇ ਕਿਹਾ ਕਿ ਪਿਛਲੇ ਦੋ ਦਿਨਾਂ ਤੋਂ ਉਹਨਾਂ ਨੂੰ ਲਗਾਤਾਰ ਅਣਡਿੱਠ ਕੀਤਾ ਜਾ ਰਿਹਾ ਹੈ। ਉਹ ਦੋ ਵਾਰ ਰਾਜੇਵਾਲ ਫੋਨ ਵੀ ਕਰ ਚੁੱਕੇ ਹਨ ਪਰ ਉਹਨਾਂ ਨਾਲ ਸਹੀ ਤਰੀਕੇ ਗੱਲਬਾਤ ਨਹੀਂ ਕੀਤੀ ਜਾ ਰਹੀ। 

Also Read: ਹੁਣ ਜਨਤਾ ਚੁਣੇਗੀ ਆਮ ਆਦਮੀ ਪਾਰਟੀ ਦਾ CM ਚਿਹਰਾ, ਮੋਬਾਇਲ ਨੰਬਰ ਜਾਰੀ (ਵੀਡੀਓ)

ਚੜੂਨੀ ਨੇ ਕਿਹਾ ਕਿ ਉਹਨਾਂ ਨਾਲ ਕਈ ਸੰਗਠਨ ਜੁੜੇ ਹਨ ਪਰ ਰਾਜੇਵਾਲ ਉਹਨਾਂ ਨੂੰ ਸਿਰਫ 9 ਸੀਟਾਂ ਦੀ ਪੇਸ਼ਕਸ਼ ਕਰ ਰਹੇ ਹਨ ਜਦੋਂ ਕਿ ਉਹ ਘੱਟ ਤੋਂ ਘੱਟ 25 ਸੀਟਾਂ ਮੰਗ ਰਹੇ ਹਨ। ਉਹਨਾਂ ਕਿਹਾਕਿ ਜੇਕਰ ਰਾਜੇਵਾਲ ਤੇ ਉਹਨਾਂ ਦੇ ਸਾਥੀਆਂ ਨੇ ਸਾਡੀ ਗੱਲ ਨਾ ਸੁਣੀ ਤਾਂ ਅਸੀਂ ਆਪਣੇ ਵੱਖਰੇ ਉਮੀਦਵਾਰ ਖੜ੍ਹੇ ਕਰਨ ਵਾਸਤੇ ਮਜਬੂਰ ਹੋਵਾਂਗੇ। ਉਹਨਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਨੁੰ ਮਿਲ ਕੇ ਇਕੱਠਿਆਂ ਚੋਣਾਂ ਲੜਨੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਅਸੀਂ ਰਾਜੇਵਾਲ ਦੇ ਕਹਿਣ ’ਤੇ ਆਪਣੀ  ਪ੍ਰੈਸ ਕਾਨਫਰੰਸ ਵੀ ਰੋਕੀ ਪਰ ਹੁਣ ਰਾਜੇਵਾਲ ਵੀ ਆਪਣੀਆਂ ਮਰਜ਼ੀਆਂ ਕਰ ਰਹੇ ਹਨ ਤੇ ਉਸ ਤਰੀਕੇ ਵਿਹਾਰ ਕਰ ਰਹੇ ਹਨ ਜਿਵੇਂ ਦੂਜੀਆਂ ਪਾਰਟੀਆਂ ਦੀਆਂ ਹਾਈ ਕਮਾਂਡਾਂ ਦਿੱਲੀ ਵਿਚ ਕਰਦੀਆਂ ਹਨ।

Also Read: PM ਮੋਦੀ ਦੀ ਸੂਬਾ ਸਰਕਾਰਾਂ ਨਾਲ ਮੀਟਿੰਗ ਅੱਜ, ਲੈਣਗੇ ਕੋਰੋਨਾ ਹਾਲਾਤਾਂ ਦਾ ਜਾਇਜ਼ਾ

ਉਹਨਾਂ ਕਿਹਾ ਕਿ  ਮਾਝੇ ਇਲਾਕੇ ਦੇ ਛੇ ਸੰਗਠਨ, ਸਾਂਝਾ ਸੁਨਹਿਰਾ ਪੰਜਾਬ ਮੰਚ, ਪੰਜਾਬ ਕਿਸਾਨ ਦਲ, ਯੂਨਾਈਟਡ ਰਿਪਬਲਿਕ ਪਾਰਟੀ, ਟੈਕਸ ਯੂਨੀਅਨ ਪੰਜਾਬ, ਡਾ. ਅੰਬੇਡਕਰ ਦੇ ਪੋਤੇ ਦੀ ਪਾਰਟੀ ਤੇ ਵਾਲਮੀਕਿ ਸਮਾਜ ਦੇ ਲੋਕ ਵੀ ਸਾਡੇ ਨਾਲ ਹਨ। ਚੜੂਨੀ ਨੇ ਕਿਹਾ ਕਿ ਪੰਜਾਬ ਵਿਚ ਕਿਸਾਨ ਜਥੇਬੰਦੀਆਂ ਵੱਲੋਂ ਸਭ ਤੋਂ ਪਹਿਲਾਂ ਉਹਨਾਂ ਨੇ ਮਿਸ਼ਨ ਪੰਜਾਬ ਦੀ ਗੱਲ ਸੰਯੁਕਤ ਮੋਰਚੇ ਦੀ ਮੀਟਿੰਗ ਵਿਚ ਉਦੋਂ ਕੀਤੀਸੀ  ਜਦੋਂ ਮੋਰਚੇ ਨੇ ਮਿਸ਼ਨ ਯੂ ਪੀ ਤਿਆਰ ਕੀਤਾ ਸੀ ਪਰ ਇਹ ਗੱਲ ਕਰਨ ਦੇ ਨਤੀਜੇ ਵਜੋਂ ਉਹਨਾਂ ਨੁੰ ਮੋਰਚੇ ਵਿਚੋਂ ਕੱਢ ਦਿੱਤਾ ਗਿਆ ਪਰ ਅਸੀਂ ਸਟੈਂਡ ਲਿਆ ਤੇ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕੀਤਾ। ਅਸੀਂ 40 ਤੋਂ 50 ਸੀਟਾਂ ’ਤੇ ਆਪਣੇ ਉਮੀਦਵਾਰ ਵੀ ਤਿਆਰ ਕੀਤੇ।ਉਹਨਾਂ ਕਿਹਾਕਿ  ਜਦੋਂ ਅੰਦੋਲਨ ਖਤਮ ਹੋਇਆ ਤਾਂ ਰਾਜੇਵਾਲ ਨੇ ਚੋਣਾਂ ਲੜਨ ਦਾ ਫੈਸਲਾ ਕੀਤਾ ਪਰ ਉਹਨਾਂ ਨੁੰ ਪਹਿਲਾਂ ਮੇਰੇ ਨਾਲ ਰਾਇ ਕਰਨੀ ਚਾਹੀਦੀ ਸੀ। 

Leave a Reply

Your email address will not be published. Required fields are marked *