ਬੇਕਾਬੂ ਹੋ ਰਹੀ ਕੋਰੋਨਾ ਦੀ ਰਫਤਾਰ, 24 ਘੰਟਿਆਂ ‘ਚ ਸਾਹਮਣੇ ਆਏ 2.47 ਲੱਖ ਨਵੇਂ ਮਾਮਲੇ

ਨਵੀਂ ਦਿੱਲੀ- ਦੇਸ਼ ‘ਚ ਜਾਨਲੇਵਾ ਕੋਰੋਨਾ ਵਾਇਰਸ ਮਹਾਮਾਰੀ ਦੀ ਰਫਤਾਰ ਬੇਕਾਬੂ ਹੁੰਦੀ ਜਾ ਰਹੀ ਹੈ। ਇਸ ਦੇ ਨਾਲ ਹੀ ਕੋਰੋਨਾ ਦੇ ਸਭ ਤੋਂ ਖਤਰਨਾਕ ਰੂਪ…

ਨਵੀਂ ਦਿੱਲੀ- ਦੇਸ਼ ‘ਚ ਜਾਨਲੇਵਾ ਕੋਰੋਨਾ ਵਾਇਰਸ ਮਹਾਮਾਰੀ ਦੀ ਰਫਤਾਰ ਬੇਕਾਬੂ ਹੁੰਦੀ ਜਾ ਰਹੀ ਹੈ। ਇਸ ਦੇ ਨਾਲ ਹੀ ਕੋਰੋਨਾ ਦੇ ਸਭ ਤੋਂ ਖਤਰਨਾਕ ਰੂਪ ਓਮੀਕਰੋਨ ਦੇ ਮਾਮਲੇ ਵੀ ਤੇਜ਼ੀ ਨਾਲ ਵਧ ਰਹੇ ਹਨ। ਦੇਸ਼ ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਵਾਇਰਸ ਦੇ 2 ਲੱਖ 47 ਹਜ਼ਾਰ 417 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 380 ਲੋਕਾਂ ਦੀ ਮੌਤ ਹੋ ਗਈ ਹੈ। ਦੇਸ਼ ‘ਚ ਰੋਜ਼ਾਨਾ ਸਕਾਰਾਤਮਕਤਾ ਦਰ ਹੁਣ 13.11% ਹੈ। ਵੱਡੀ ਗੱਲ ਇਹ ਹੈ ਕਿ ਦੇਸ਼ ‘ਚ ਕੱਲ੍ਹ ਨਾਲੋਂ 52 ਹਜ਼ਾਰ 697 ਵੱਧ ਮਾਮਲੇ ਸਾਹਮਣੇ ਆਏ ਹਨ। ਕੱਲ੍ਹ ਕੋਰੋਨਾ ਦੇ 1 ਲੱਖ 94 ਹਜ਼ਾਰ 720 ਮਾਮਲੇ ਸਾਹਮਣੇ ਆਏ ਸਨ।

Also Read: ਕਾਂਗਰਸ ਕੇਂਦਰੀ ਕਮੇਟੀ ਦੀ ਮੀਟਿੰਗ ਅੱਜ, ਜਾਰੀ ਹੋ ਸਕਦੀ ਹੈ ਉਮੀਦਵਾਰਾਂ ਦੀ ਪਹਿਲੀ ਸੂਚੀ

ਐਕਟਿਵ ਕੇਸ ਵਧ ਕੇ 11 ਲੱਖ 17 ਹਜ਼ਾਰ 531 ਹੋਏ
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਹੁਣ ਦੇਸ਼ ‘ਚ ਸਰਗਰਮ ਮਾਮਲਿਆਂ ਦੀ ਗਿਣਤੀ 11 ਲੱਖ 17 ਹਜ਼ਾਰ 531 ਹੋ ਗਈ ਹੈ। ਇਸ ਨਾਲ ਹੀ ਇਸ ਮਹਾਮਾਰੀ ਕਾਰਨ ਜਾਨ ਗੁਆਉਣ ਵਾਲਿਆਂ ਦੀ ਗਿਣਤੀ 4 ਲੱਖ 85 ਹਜ਼ਾਰ 35 ਹੋ ਗਈ ਹੈ। ਅੰਕੜਿਆਂ ਅਨੁਸਾਰ ਕੱਲ੍ਹ 84 ਹਜ਼ਾਰ 825 ਲੋਕ ਠੀਕ ਹੋਏ ਸਨ, ਜਿਸ ਤੋਂ ਬਾਅਦ ਹੁਣ ਤਕ 3 ਕਰੋੜ 47 ਲੱਖ 15 ਹਜ਼ਾਰ 361 ਲੋਕ ਸੰਕਰਮਣ ਮੁਕਤ ਹੋ ਚੁੱਕੇ ਹਨ। ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਤਹਿਤ ਹੁਣ ਤਕ ਐਂਟੀ-ਕੋਰੋਨਾਵਾਇਰਸ ਵੈਕਸੀਨ ਦੀਆਂ 154 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਕੱਲ੍ਹ 76 ਲੱਖ 32 ਹਜ਼ਾਰ 24 ਡੋਜ਼ਾਂ ਦਿੱਤੀਆਂ ਗਈਆਂ ਸਨ, ਜਿਸ ਤੋਂ ਬਾਅਦ ਹੁਣ ਤਕ 154 ਕਰੋੜ 61 ਲੱਖ 39 ਹਜ਼ਾਰ 465 ਡੋਜ਼ ਵੈਕਸੀਨ ਦਿੱਤੀਆਂ ਜਾ ਚੁੱਕੀਆਂ ਹਨ।

Also Read: ਫਾਜ਼ਿਲਕਾ ‘ਚ ਛਾਪੇਮਾਰੀ ਕਰਨ ਗਏ ਮੁਲਾਜ਼ਮਾਂ ‘ਤੇ ਸ਼ਰਾਬ ਤਸਕਰਾਂ ਨੇ ਕੀਤਾ ਹਮਲਾ, 2 ਜ਼ਖਮੀ

ਦੇਸ਼ ‘ਚ ਹੁਣ ਤਕ ਓਮੀਕਰੋਨ ਦੇ 5488 ਮਾਮਲੇ ਦਰਜ ਕੀਤੇ ਜਾ ਚੁੱਕੇ
ਦੇਸ਼ ‘ਚ ਹੁਣ ਤਕ 5 ਹਜ਼ਾਰ 488 ਲੋਕ ਓਮੀਕਰੋਨ ਵੇਰੀਐਂਟ ਨਾਲ ਸੰਕਰਮਿਤ ਹੋਏ ਹਨ, ਜਿਨ੍ਹਾਂ ‘ਚੋਂ 2162 ਮਰੀਜ਼ ਠੀਕ ਹੋ ਚੁੱਕੇ ਹਨ। ਦੇਸ਼ ‘ਚ ਇਸ ਵੇਰੀਐਂਟ ਨਾਲ ਸੰਕਰਮਿਤ ਸੂਬਿਆਂ ਦੀ ਗਿਣਤੀ 27 ਹੋ ਗਈ ਹੈ। ਸਭ ਤੋਂ ਵੱਧ ਮਾਮਲੇ ਮਹਾਰਾਸ਼ਟਰ ਤੇ ਰਾਜਧਾਨੀ ਦਿੱਲੀ ‘ਚ ਹਨ।

Leave a Reply

Your email address will not be published. Required fields are marked *