ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਅਗਵਾਈ ਹੇਠਲੀ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਅੱਜ ਸ਼ਾਮ 6 ਵਜੇ ਹੋ ਰਹੀ ਹੈ ਜਿਸ ਵਿਚ ਪਾਰਟੀ ਦੀ ਸਕਰੀਨਿੰਗ ਕਮੇਟੀ ਵੱਲੋਂ ਭੇਜੀ ਗਈ ਸੂਚੀ ’ਤੇ ਚਰਚਾ ਕੀਤੀ ਜਾਵੇਗੀ। ਸੰਭਾਵਨਾ ਹੈ ਕਿ ਅੱਜ ਦੇਰ ਰਾਤ ਤੱਕ ਜਾਂ ਕੱਲ੍ਹ 14 ਜਨਵਰੀ ਦੀ ਸਵੇਰ ਨੁੰ ਕਾਂਗਰਸ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਹੋ ਸਕਦੀ ਹੈ।
Also Read: ਫਾਜ਼ਿਲਕਾ ‘ਚ ਛਾਪੇਮਾਰੀ ਕਰਨ ਗਏ ਮੁਲਾਜ਼ਮਾਂ ‘ਤੇ ਸ਼ਰਾਬ ਤਸਕਰਾਂ ਨੇ ਕੀਤਾ ਹਮਲਾ, 2 ਜ਼ਖਮੀ
ਸਕਰੀਨਿੰਗ ਕਮੇਟੀ ਦੀ ਮੀਟਿੰਗ ਬੁੱਧਵਾਰ ਨੂੰ ਵਰੁਚਅਲੀ ਹੋਈ ਜਿਸ ਵਿਚ ਅਜੈ ਮਾਕਣ ਤੋਂ ਇਲਾਵਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ, ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਨੇ ਹੋਰਨਾਂ ਨੇ ਹਿੱਸਾ ਲਿਆ। ਸੂਤਰਾਂ ਮੁਤਾਬਕ ਸੋਨੀਆ ਗਾਂਧੀ ਦੀ ਅਗਵਾਈ ਵਾਲੀ ਕਮੇਟੀ ਵੱਲੋਂ ਪਹਿਲੀ ਸੂਚੀ ਵਿਚ ਦੋ ਦਰਜਨ ਦੇ ਕਰੀਬ ਉਮੀਦਵਾਰਾਂ ਦੇ ਨਾਵਾਂ ਨੁੰ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਇਹ ਕਿਆਸ ਅਰਾਈਆਂ ਹਨ ਕਿ ਸਕਰੀਨਿੰਗ ਕਮੇਟੀ ਵੱਲੋਂ 60 ਉਮੀਦਵਾਰਾਂ ਦੇ ਨਾਵਾਂ ਦੀ ਸਿਫਾਰਸ਼ ਕੀਤੀ ਕੇਂਦਰੀ ਕਮੇਟੀ ਨੂੰ ਕੀਤੀ ਗਈ ਹੈ।
Also Read: ਸੀਨੀਅਰ ਰਾਕੇਟ ਵਿਗਿਆਨੀ ਐਸ ਸੋਮਨਾਥ ISRO ਦੇ ਚੀਫ ਨਿਯੁਕਤ



