ਚੰਡੀਗੜ੍ਹ : ਅੰਤਰਿਮ ਜ਼ਮਾਨਤ (Interim bail) ਮਿਲਣ ਤੋਂ ਬਾਅਦ ਬਿਕਰਮ ਮਜੀਠੀਆ ਮੋਹਾਲੀ ਸਟੇਟ ਕ੍ਰਾਈਮ ਬਰਾਂਚ (Bikram Majithia Mohali State Crime Branch) ਪਹੁੰਚੇ। ਜਿੱਥੇ ਉਨ੍ਹਾਂ ਤੋਂ ਤਕਰੀਬਨ 60 ਸਵਾਲ (60 questions) ਪੁੱਛੇ ਗਏ। ਅਕਾਲੀ ਨੇਤਾ (Akali leader) ਤੋਂ ਤਕਰੀਬਨ 2 ਘੰਟੇ ਦੀ ਪੁੱਛਗਿੱਛ (2 hour inquiry) ਕੀਤੀ ਗਈ। ਇਸ ਦੌਰਾਨ ਮਜੀਠੀਆ ਨੇ ਹਾਈਕੋਰਟ ਦੇ ਹੁਕਮਾਂ (High Court orders) ਮੁਤਾਬਕ ਆਪਣਾ ਮੋਬਾਇਲ ਨੰਬਰ (mobile number) ਵੀ ਜਾਂਚ ਏਜੰਸੀਆਂ (Investigating agencies) ਨੂੰ ਦਿੱਤਾ। ਬਿਕਰਮ ਸਿੰਘ ਮਜੀਠੀਆ (Bikram Singh Majithia) ਕੋਲੋਂ ਸਿੱਟ ਵਲੋਂ ਪੁੱਛਗਿੱਛ (Inquiry by Sit) ਪੂਰੀ ਕਰ ਲਈ ਗਈ ਹੈ ਅਤੇ ਬਿਕਰਮ ਸਿੰਘ ਮਜੀਠੀਆ (Bikram Singh Majithia) ਸਟੇਟ ਕ੍ਰਾਈਮ (State Crime) ਦੇ ਥਾਣੇ ਤੋਂ ਬਾਹਰ ਆ ਕੇ ਪੱਤਰਕਾਰਾਂ ਦੇ ਰੂ-ਬ-ਰੂ ਹੋਏ ਅਤੇ ਦੱਸਿਆ ਕਿ ਉਨ੍ਹਾਂ ਵਲੋਂ ਸਿੱਟ ਨੂੰ ਜਾਂਚ ਵਿਚ ਪੂਰਾ ਸਹਿਯੋਗ ਦਿੱਤਾ ਗਿਆ ਹੈ ਅਤੇ ਹਾਈ ਕੋਰਟ ਦੇ ਹੁਕਮਾਂ ਦੇ ਮੁਤਾਬਿਕ ਆਪਣਾ ਚੱਲ ਰਿਹਾ ਮੋਬਾਇਲ ਨੰਬਰ ਵੀ ਦਿੱਤਾ ਗਿਆ ਹੈ। Also Read : ਦਿੱਲੀ ਪੁਲਿਸ ਦੇ 1700 ਪੁਲਿਸ ਮੁਲਾਜ਼ਮਾਂ ਆਏ ਕੋਰੋਨਾ ਦੀ ਲਪੇਟ ‘ਚ
ਉਨ੍ਹਾਂ ਆਪਣੇ ‘ਤੇ ਦਰਜ ਇਸ ਮੁਕੱਦਮੇ ਨੂੰ ਸਿਆਸਤ ਨਾਲ ਜੋੜਦਿਆਂ ਕਿਹਾ ਕਿ ਮੁੱਖ ਮੰਤਰੀ , ਡਿਪਟੀ ਸੀ.ਐੱਮ. ਅਤੇ ਹੋਰਨਾਂ ਵਲੋਂ ਡੀ.ਜੀ.ਪੀ. ਰਹੇ ਚਟੋਪਾਟੇਆਧਿਆਏ ਦੇ ਨਾਲ ਮਿਲ ਕੇ ਚੁੱਪਚਾਪ ਹੀ ਐਫ.ਆਈ.ਆਰ. ਦਰਜ ਕਰਾਈ ਗਈ ਹੈ, ਜਦੋਂਕਿ ਡਰੱਗਜ਼ ਮਾਮਲਾ 2019 ਵਿਚ ਹੀ ਖ਼ਤਮ ਹੋ ਗਿਆ ਸੀ ਅਦਾਲਤ ਵਲੋਂ ਦੋਸ਼ੀ ਮੁਲਜ਼ਮਾਂ ਨੂੰ ਸਜ਼ਾ ਅਤੇ ਬੇਦੋਸ਼ਿਆਂ ਨੂੰ ਬਰੀ ਕਰ ਦਿੱਤਾ ਗਿਆ ਸੀ।




