ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ‘ਚ ਕੋਰੋਨਾ (Corona) ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਦਿੱਲੀ ਪੁਲਿਸ (Delhi Police) ਵੀ ਇਸ ਦੀ ਸ਼ਿਕਾਰ ਹੋਈ ਹੈ, ਜਿਸ ਕਾਰਣ ਦਿੱਲੀ ਪੁਲਿਸ ਦੇ ਤਕਰੀਬਨ 1700 ਮੁਲਾਜ਼ਮ (1700 Policeman) ਇਸ ਦੀ ਲਪੇਟ ਵਿਚ ਆ ਗਏ ਹਨ, ਜਿਨ੍ਹਾਂ ਦਾ ਇਲਾਜ (Treatment) ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਏਕਾਂਤਵਾਸ (Seclusion) ਕਰ ਦਿੱਤਾ ਗਿਆ ਹੈ। ਸੂਤਰਾਂ ਅਨੁਸਾਰ ਦਿੱਲੀ ਪੁਲਿਸ ਕਮਿਸ਼ਨਰ (Delhi Police Commissioner) ਦੇ ਓਐਸਡੀ ਅਤੇ ਬੁਲਾਰੇ ਵੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ ਅਤੇ ਉਹ ਆਪਣੇ ਘਰ ਵਿਚ ਇਕਾਂਤਵਾਸ ‘ਚ ਹਨ। ਲੰਘੇ 10 ਦਿਨਾਂ ਵਿੱਚ ਤਕਰੀਬਨ 1700 ਪੁਲਿਸ ਮੁਲਾਜ਼ਮਾਂ (Police personnel) ਦੀ ਕੋਰੋਨਾ ਰਿਪੋਰਟ ਪਾਜ਼ੇਟਿਵ (Corona report positive) ਆ ਚੁੱਕੀ ਹੈ। ਜ਼ਿਆਦਾਤਰ ਪੁਲਿਸ ਮੁਲਾਜ਼ਮ (Police officer) ਘਰ ਰਹਿ ਕੇ ਹੀ ਆਪਣਾ ਇਲਾਜ ਕਰਵਾ ਰਹੇ ਹਨ। Also Read : ਇਹ ਹਨ 2022 ਦੇ ਸਭ ਤੋਂ ਪਾਵਰਫੁਲ ਪਾਸਪੋਰਟ, ਜਾਣੋ ਭਾਰਤ ਦੇ ਪਾਸਪੋਰਟ ਦੀ ਸਥਿਤੀ

ਦਿੱਲੀ ‘ਚ ਕੋਰੋਨਾ ਦੀ ਇਸ ਲਹਿਰ ‘ਚ ਵਾਇਰਸ ਬਹੁਤ ਹੀ ਤੇਜ਼ ਰਫਤਾਰ ਨਾਲ ਫੈਲ ਰਿਹਾ ਹੈ। ਰਾਜਧਾਨੀ ਵਿੱਚ ਪਾਜ਼ੇਟਿਵ ਦਰ 25 ਫੀਸਦੀ ਤੋਂ ਜ਼ਿਆਦਾ ਦੱਸੀ ਗਈ ਹੈ। ਅਜਿਹੇ ‘ਚ ਦਿੱਲੀ ਪੁਲਿਸ ਦੇ ਜਵਾਨ ਲਗਾਤਾਰ ਡਿਊਟੀ ਨਿਭਾਅ ਰਹੇ ਹਨ। ਪੁਲਿਸ ਮੁਲਾਜ਼ਮ ਵੀਕੈਂਡ ਕਰਫਿਊ ਤੋਂ ਬਾਅਦ ਰਾਤ ਦਾ ਕਰਫਿਊ ਲਗਾਉਣ ਵਿੱਚ ਲੱਗੇ ਹੋਏ ਹਨ। ਅਜਿਹੇ ‘ਚ ਉਹ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਰਹੇ ਹਨ। ਪਾਜ਼ੇਟਿਵ ਆਏ ਪੁਲਿਸ ਮੁਲਾਜ਼ਮਾਂ ਵਿਚ ਦਿੱਲੀ ਪੁਲਿਸ ਕਮਿਸ਼ਨਰ ਰਾਕੇਸ਼ ਅਸਥਾਨਾ ਦੇ ਓ.ਐਸ.ਡੀ.ਰੋਮਿਲ ਬਾਨਿਆ ਵੀ ਸ਼ਾਮਿਲ ਹਨ। ਉਹ ਘਰ ਵਿੱਚ ਏਕਾਂਤਵਾਸ ਵਿੱਚ ਹਨ। ਦਿੱਲੀ ਪੁਲਿਸ ਦੇ ਬੁਲਾਰੇ ਅਤੇ ਵਧੀਕ ਸੀਪੀ ਕ੍ਰਾਈਮ ਚਿਨਮਯ ਬਿਸਵਾਲ ਵੀ ਪਾਜ਼ੀਟਿਵ ਆਏ ਹਨ। ਸੂਤਰਾਂ ਮੁਤਾਬਕ, ਕੋਰੋਨਾ ਇਨਫੈਕਸ਼ਨ ਦੇ ਵਿਚਕਾਰ, ਸਰਕਾਰ ਨੇ ਕੋਵਿਡ ਵੈਕਸੀਨ ਦੀ ਬੂਸਟਰ ਡੋਜ਼ ਲਈ ਫਰੰਟ ਲਾਈਨ ਕੋਵਿਡ ਵਾਰੀਅਰਜ਼ ਨੂੰ ਇਜਾਜ਼ਤ ਦੇ ਦਿੱਤੀ ਹੈ। ਇਸ ਸਬੰਧੀ ਸੀਨੀਅਰ ਅਧਿਕਾਰੀਆਂ ਨੇ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਬੂਸਟਰ ਡੋਜ਼ ਲੈਣ ਲਈ ਵੀ ਕਿਹਾ ਹੈ। ਇਸ ਦੇ ਲਈ ਉਨ੍ਹਾਂ ਤੋਂ ਪਹਿਲਾਂ ਦਿੱਤੀਆਂ ਗਈਆਂ ਦੋ ਖੁਰਾਕਾਂ ਬਾਰੇ ਜਾਣਕਾਰੀ ਮੰਗੀ ਗਈ ਹੈ ਤਾਂ ਜੋ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਬੂਸਟਰ ਖੁਰਾਕਾਂ ਦਿੱਤੀਆਂ ਜਾ ਸਕਣ।
