ਚੁਸ਼ਪਿੰਦਰ ਦੇ ਦੋਸ਼ਾਂ ‘ਤੇ ਸਿੱਧੂ ਮੂਸੇਵਾਲਾ ਦਾ ਠੋਕਵਾਂ ਜਵਾਬ, ‘ਮੈਂ ਵੀ ਕੋਈ ਦੁੱਧ ਦਾ ਧੋਤਾ ਨਹੀਂ’ 

ਮਾਨਸਾ : ਗਾਇਕ ਤੋਂ ਸਿਆਸਤ ਵਿਚ ਆਏ ਸਿੱਧੂ ਮੂਸੇਵਾਲਾ (Sidhu Musewala) ਨੇ ਆਪਣੇ ‘ਤੇ ਲੱਗੇ ਇਲਜਾ਼ਮਾਂ ਦਾ ਠੋਕਵਾਂ ਜਵਾਬ ਦਿੱਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ…

ਮਾਨਸਾ : ਗਾਇਕ ਤੋਂ ਸਿਆਸਤ ਵਿਚ ਆਏ ਸਿੱਧੂ ਮੂਸੇਵਾਲਾ (Sidhu Musewala) ਨੇ ਆਪਣੇ ‘ਤੇ ਲੱਗੇ ਇਲਜਾ਼ਮਾਂ ਦਾ ਠੋਕਵਾਂ ਜਵਾਬ ਦਿੱਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ ਮੇਰੇ ਕੋਲ ਡੋਪ ਟੈਸਟ (Dope tests) ਕਰਵਾਉਣ ਲਈ ਕੋਈ ਟਾਈਮ ਨਹੀਂ ਹੈ ਕਿਉਂਕਿ ਮੈਂ ਵੀ ਕੋਈ ਦੁੱਧ ਦਾ ਧੋਤਾ ਨਹੀਂ ਹਾਂ। ਉਨ੍ਹਾਂ ਕਿਹਾ ਕਿ ਮੈਂ ਹਰ ਕਿਸੇ ਨੂੰ ਜਵਾਬ ਦੇਵਾਂ ਇਸ ਨਾਲ ਗੱਲ ਵੱਧੇਗੀ ਨਾ ਕਿ ਮਸਲੇ ਦਾ ਹੱਲ ਹੋਵੇਗਾ। ਇਸ ਲਈ ਮੈਂ ਜਾਣਬੁੱਝ ਕੇ ਤੁਹਾਨੂੰ ਆਖ਼ ਦਿੰਦਾ ਹਾਂ ਕਿ ਮੈਂ ਕਿਸੇ ਨੂੰ ਨਹੀਂ ਜਾਣਦਾ। ਉਨ੍ਹਾਂ ਕਿਹਾ ਕਿ ਮੇਰਾ ਮਕਸਦ ਹੈ ਸਾਰਿਆਂ ਨੂੰ ਨਾਲ ਲੈ ਕੇ ਤੁਰਨਾ ਹੈ। Also Read : ਦਿੱਲੀ ਵਿਚ ਨਹੀਂ ਲੱਗੇਗਾ ਲਾਕਡਾਊਨ, ਹਰ ਸਥਿਤੀ ਨਾਲ ਲੜਣ ਲਈ ਹਾਂ ਤਿਆਰ : ਕੇਜਰੀਵਾਲ

ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਨੇ ਅਜੇ ਮਹੀਨਾ ਪਹਿਲਾਂ ਹੀ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੀ ਅਗਵਾਈ ’ਚ ਕਾਂਗਰਸ ਪਾਰਟੀ ਦਾ ਪੱਲਾ ਫੜਿਆ ਸੀ। ਪਿਛਲੇ ਦਿਨੀਂ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਮਾਨਸਾ ਫੇਰੀ ਦੌਰਾਨ ਸਿੱਧੂ ਮੂਸੇਵਾਲਾ ਨੂੰ ਕਾਂਗਰਸੀ ਵਰਕਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਦਰਅਸਲ ਸਿੱਧੂ ਮੂਸੇਵਾਲਾ ਜਦੋਂ ਮੰਚ ’ਤੇ ਬੋਲਣ ਲੱਗੇ ਤਾਂ ਵਰਕਰਾਂ ਨੇ ਚੁਸ਼ਪਿੰਦਰ ਚਾਹਲ ਯੂਥ ਆਗੂ ਜ਼ਿੰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ਸਿੱਧੂ ਮੂਸੇਵਾਲੇ ਨੂੰ ਬੋਲਣ ਨਹੀਂ ਸੀ ਦਿੱਤਾ। 

Leave a Reply

Your email address will not be published. Required fields are marked *