ਚੰਡੀਗੜ੍ਹ : ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਦੀ ਫਿਰੋਜ਼ਪੁਰ ਰੈਲੀ (Ferozepur Rally) ਰੱਦ ਹੋ ਗਈ ਹੈ। ਫਿਰੋਜ਼ਪੁਰ ਵਿਚ ਬੁੱਧਵਾਰ ਸਵੇਰ ਤੋਂ ਹੀ ਬਰਸਾਤ ਹੋ ਰਹੀ ਸੀ। ਜਿਸ ਕਾਰਣ ਪ੍ਰਧਾਨ ਮੰਤਰੀ ਹੁਸੈਨੀਵਾਲਾ ਬਾਰਡਰ (Prime Minister Dhilwan Border) ਤੋਂ ਹੀ ਦਿੱਲੀ ਪਰਤ ਗਏ। ਉਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਦੀ ਸੁਰੱਖਿਆ ਵਿਚ ਵੱਡੀ ਖਾਮੀ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਕੇਂਦਰ ਸਰਕਾਰ (Central Government) ਅਤੇ ਪੰਜਾਬ ਸਰਕਾਰ (Government of Punjab) ਵਿਚਾਲੇ ਨਵੇਂ ਵਿਵਾਦ ਦੀ ਸ਼ੁਰੂਆਤ ਹੋ ਗਈ ਹੈ। ਉਥੇ ਹੀ ਪੰਜਾਬ ਸਰਕਾਰ ਨੇ ਫਿਰੋਜ਼ਪੁਰ ਅਤੇ ਫਰੀਦਕੋਟ ਦੇ ਐੱਸ.ਐੱਸ.ਪੀ. ਸਸਪੈਂਡ ਕਰ ਦਿੱਤੇ ਹਨ। ਹਾਲਾਂਕਿ ਅਜੇ ਇਸ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ। Also Read : ਧੁੰਦ ਕਾਰਣ ਰੇਲਵੇ ਵਲੋਂ ਸਾਰੀਆਂ ਟ੍ਰੇਨਾਂ ਤੇ ਮਾਲਗੱਡੀਆਂ ਲਈ ਚੁੱਕੇ ਗਏ ਇਹ ਕਦਮ, ਵਧਾਈ ਨਿਗਰਾਨੀ
ਗ੍ਰਹਿ ਮੰਤਰਾਲਾ ਦੇ ਮੁਤਾਬਕ ਹੁਸੈਨੀਵਾਲਾ ਵਿਚ ਰਾਸ਼ਟਰੀ ਸ਼ਹੀਦ ਸਮਾਰਕ ਤੋਂ ਲਗਭਗ 30 ਕਿਲੋਮੀਟਰ ਦੂਰ, ਜਦੋਂ ਪੀ.ਐੱਮ. ਦਾ ਕਾਫਲਾ ਇਕ ਫਲਾਈਓਵਰ ‘ਤੇ ਪਹੁੰਚਿਆ ਤਾਂ ਉਥੇ ਕੁਝ ਪ੍ਰਦਰਸ਼ਨਕਾਰੀਆਂ ਨੇ ਸੜਕ ਨੂੰ ਰੋਕ ਦਿੱਤਾ ਸੀ। ਪੀ.ਐੱਮ. 15-20 ਮਿੰਟ ਫਲਾਈਓਵਰ ‘ਤੇ ਫਸੇ ਰਹੇ। ਪੀ.ਐੱਮ. ਦੀ ਸੁਰੱਖਿਆ ਵਿਚ ਇਹ ਵੱਡੀ ਖਾਮੀ ਸੀ।ਗ੍ਰਹਿ ਮੰਤਰਾਲਾ ਮੁਤਾਬਕ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਅਤੇ ਯਾਤਰਾ ਦੀ ਯੋਜਨਾ ਬਾਰੇ ਪੰਜਾਬ ਸਰਕਾਰ ਨੂੰ ਪਹਿਲਾਂ ਤੋਂ ਹੀ ਦੱਸ ਦਿੱਤਾ ਗਿਆ ਸੀ। ਪ੍ਰਕਿਰਿਆ ਮੁਤਾਬਕ ਉਨ੍ਹਾਂ ਨੂੰ ਰਸਦ, ਸੁਰੱਖਿਆ ਦੇ ਨਾਲ-ਨਾਲ ਤਿਆਰ ਯੋਜਨਾ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੂੰ ਸੜਕੀ ਰਸਤੇ ਕਿਸੇ ਵੀ ਅੰਦੋਲਨ ਨੂੰ ਸੁਰੱਖਿਅਤ ਕਰਨ ਲਈ ਵਧੇਰੇ ਸੁਰੱਖਿਆ ਤਾਇਨਾਤ ਕਰਨੀ ਹੋਵੇਗੀ, ਜੋ ਸਪੱਸ਼ਟ ਤੌਰ ‘ਤੇ ਤਾਇਨਾਤ ਨਹੀਂ ਸਨ। ਇਸ ਸੁਰੱਖਿਆ ਵਿਚ ਖਾਮੀ ਤੋਂ ਬਾਅਦ, ਬਠਿੰਡਾ ਹਵਾਈ ਅੱਡੇ ‘ਤੇ ਵਾਪਸ ਜਾਣ ਦਾ ਫੈਸਲਾ ਲਿਆ ਗਿਆ। ਗ੍ਰਹਿ ਮੰਤਰਾਲਾ ਦਾ ਕਹਿਣਾ ਹੈ ਕਿ ਉਹ ਇਸ ਗੰਭੀਰ ਸੁਰੱਖਿਆ ਖਾਮੀ ਦਾ ਨੋਟਿਸ ਲੈ ਰਿਹਾ ਹੈ ਅਤੇ ਸੂਬਾ ਸਰਕਾਰ ਤੋਂ ਵਿਸਥਾਰਤ ਰਿਪੋਰਟ ਮੰਗੀ ਗਈ ਹੈ। ਸੂਬਾ ਸਰਕਾਰ ਨੂੰ ਵੀ ਇਸ ਖਾਮੀ ਦੀ ਜ਼ਿੰਮੇਵਾਰੀ ਤੈਅ ਕਰਨ ਅਤੇ ਸਖ਼ਤ ਕਾਰਵਾਈ ਕਰਨ ਨੂੰ ਕਿਹਾ ਗਿਆ ਹੈ।




