ਪੈਰਿਸ : ਫਰਾਂਸਿਸੀ ਵਿਗਿਆਨੀਆਂ (French scientists) ਨੇ ਇਕ ਨਵਾਂ ਕੋਰੋਨਾ ਵੈਰੀਐਂਟ ਡਿਟੈਕਟ ਕੀਤਾ ਹੈ। ਇਸ ਦੀ ਸ਼ੁਰੂਆਤੀ ਕੇਂਦਰ ਮੱਧ ਅਫਰੀਕੀ ਦੇਸ਼ ਕੈਮਰੂਨ ਮੰਨਿਆ ਜਾ ਰਿਹਾ ਹੈ। ਇਸ ਨੂੰ ਅਸਥਾਈ ਤੌਰ ‘ਤੇ ਆਈ.ਐੱਚ.ਯੂ ਨਾਂ ਦਿੱਤਾ ਗਿਆ ਹੈ। ਸਟੱਡੀ ਮੁਤਾਬਕ ਇਸ ਵੈਰੀਐਂਟ (Variants) ਦਾ ਪਹਿਲਾ ਮਰੀਜ਼ ਵੈਕਸੀਨੇਟਿਡ ਨੌਜਵਾਨ (Vaccinated adolescents) ਸੀ, ਜੋ ਕੈਮਰੂਨ (Cameroon) ਦੀ ਟ੍ਰਿਪ ਤੋਂ ਫਰਾਂਸ (France) ਪਰਤਿਆ ਸੀ।ਪਰਤਣ ਤੋਂ ਤਿੰਨ ਦਿਨ ਬਾਅਦ ਉਸ ਨੂੰ ਹਲਕੀ ਸਾਹ ਸਬੰਧੀ ਤਕਲੀਫ ਸ਼ੁਰੂ ਹੋਈ। ਮੱਧ-ਨਵੰਬਰ ਵਿਚ ਉਸ ਦੇ ਸੈਂਪਲ ਲਏ ਗਏ, ਜਿਸ ਵਿਚ ਸਾਹਮਣੇ ਆਇਆ ਕਿ ਇਨਫੈਕਸ਼ਨ (Infections) ਜਿਸ ਵਾਇਰਸ (Virus) ਕਾਰਣ ਹੋਇਆ ਉਹ ਉਸ ਵੇਲੇ ਮੌਜੂਦ ਡੈਲਟਾ ਵੈਰੀਐਂਟ (Delta variant) ਦੇ ਪੈਟਰਨ ਨਾਲ ਮੇਲ ਨਹੀਂ ਖਾ ਰਿਹਾ ਸੀ। ਬਾਅਦ ਵਿਚ ਮਿਲੇ ਓਮੀਕ੍ਰੋਨ ਵੈਰੀਐਂਟ (Omicron variant) ਤੋਂ ਵੀ ਸੈਂਪਲ ਮੈਚ ਨਹੀਂ ਹੋਇਆ। Also Read : Bulli Bai App : ਮਾਸਟਰ ਮਾਈਂਡ ਨਿਕਲੀ ਉੱਤਰਾਖੰਡ ਦੀ ਮਹਿਲਾ, ਹੋਈ ਗ੍ਰਿਫਤਾਰ
ਵਿਗਿਆਨੀਆਂ ਮੁਤਾਬਕ ਇਸ ਵੈਰੀਐਂਟ ਨੇ ਫਰਾਂਸ ਵਿਚ 12 ਲੋਕਾਂ ਨੂੰ ਇਨਫੈਕਟਿਡ ਕੀਤਾ ਹੈ। ਇਸ ਵੈਰੀਐਂਟ ਵਿਚ 46 ਮਿਊਟੇਸ਼ੰਸ ਅਤੇ 37 ਡਿਲੀਸ਼ਨ ਮਿਲੇ ਹਨ। ਡਿਲੀਸ਼ਨ ਵੀ ਇਕ ਤਰੀਕੇ ਦਾ ਮਿਊਟੇਸ਼ਨ ਹੈ। ਜਿਸ ਵਿਚ ਜੈਨੇਟਿਕ ਮਟੀਰੀਅਲ ਘੱਟ ਜਾਂਦਾ ਹੈ। ਫਰਾਂਸ ਦੇ ਮਾਰਸੀਏਲ ਸ਼ਹਿਰ ਵਿਚ ਆਈ.ਐੱਚ.ਯੂ. ਮੈਡੀਟੇਰੀਨੀਅਨ ਇਨਫੈਕਸ਼ਨ ਇੰਸਟੀਚਿਊਸ਼ਨ ਦੇ ਫਿਲਿਪ ਕੋਲਸਨ ਨੇ ਦੱਸਿਆ ਕਿ ਦੱਖਣੀ ਫਰਾਂਸ ਦੀ ਇਕ ਹੀ ਲੋਕੇਸ਼ਨ ‘ਤੇ ਰਹਿਣ ਵਾਲੇ 12 ਕੋਰੋਨਾ ਮਰੀਜ਼ਾਂ ਦੇ ਸੈਂਪਲਸ ਨੂੰ ਮਿਊਟੇਸ਼ਨ ਦੀ ਜਾਂਚ ਲਈ ਭੇਜਿਆ ਗਿਆ ਸੀ। ਇਨ੍ਹਾਂ ਸੈਂਪਲਸ ਵਿਚ ਇਕ ਨਵਾਂ ਕੌਂਬੀਨੇਸ਼ਨ ਦੇਖਣ ਨੂੰ ਮਿਲਿਆ। ਉਨ੍ਹਾਂ ਨੇ ਕਿਹਾ ਕਿ ਅਜੇ ਇਨ੍ਹਾਂ 12 ਕੇਸਾਂ ਦੇ ਆਧਾਰ ‘ਤੇ ਇਸ ਆਈ.ਐੱਚ.ਯੂ. ਵੈਰੀਐਂਟ ਦੇ ਵਾਇਰੋਲਾਜੀਕਲ, ਐਪਿਡੇਮਿਓਲਾਜੀਕਲ ਜਾਂ ਕਲੀਨੀਕਲ ਫੀਚਰ ਬਾਰੇ ਕੁਝ ਵੀ ਕਹਿਣਾ ਕਾਹਲੀ ਹੋਵੇਗੀ। ਯਾਨੀ ਇੰਨੀ ਜਲਦੀ ਨਹੀਂ ਕਿਹਾ ਸਕਦਾ ਕਿ ਵਾਇਰਸ ਕਿਹੋ ਜਿਹਾ ਵਰਤਾਅ ਕਰੇਗਾ।




