ਹੁਣ ਸਰਕਾਰੀ ਮੁਲਾਜ਼ਮਾਂ ਨੂੰ ਛੁੱਟੀ ਲੈਣ ਲਈ ਇਸ ਪੋਰਟਲ ‘ਤੇ ਕਰਨਾ ਪਵੇਗਾ ਆਨਲਾਈਨ ਅਪਲਾਈ, ਜਾਣੋ ਪੂਰੀ ਡਿਟੇਲ

ਪਟਿਆਲਾ : ਪੰਜਾਬ ਸਰਕਾਰ ਮੁਲਾਜ਼ਮਾਂ ਲਈ ਆਏ ਦਿਨ ਕੁੱਝ ਨਾ ਕੁੱਝ ਨਵਾਂ ਫਰਮਾਣ ਜਾਰੀ ਕਰਦੀ ਹੈ। ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਮੁਲਾਜ਼ਮਾਂ ਨੂੰ ਹੁਣ ਛੁੱਟੀ ਲੈਣ…

ਪਟਿਆਲਾ : ਪੰਜਾਬ ਸਰਕਾਰ ਮੁਲਾਜ਼ਮਾਂ ਲਈ ਆਏ ਦਿਨ ਕੁੱਝ ਨਾ ਕੁੱਝ ਨਵਾਂ ਫਰਮਾਣ ਜਾਰੀ ਕਰਦੀ ਹੈ। ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਮੁਲਾਜ਼ਮਾਂ ਨੂੰ ਹੁਣ ਛੁੱਟੀ ਲੈਣ ਲਈ ਆਫਲਾਈਨ ਦੀ ਬਜਾਏ ਆਨਲਾਈਨ ਅਪਲਾਈ ਕਰਨਾ ਹੋਵੇਗਾ। ਹੁਣ ਆਫਲਾਈਨ ਅਪਲਾਈ ਕਰਨ ਦੀ ਬਜਾਏ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਆਨਲਾਈਨ ਪੋਰਟਲ ਇੰਟੀਗ੍ਰੇਟਿਡ ਹਿਊਮਨ ਰਿਸੋਰਸ ਮੈਨੇਜਮੈਂਟ ਸਿਸਟਮ (IHRMS) ‘ਤੇ ਜਾ ਕੇ ਛੁੱਟੀ ਲਈ ਅਪਲਾਈ ਕਰਨਾ ਹੋਵੇਗਾ। ਜਿੱਥੇ ਇਸ ਪੋਰਟਲ ‘ਤੇ ਮੁਲਾਜ਼ਮਾਂ ਦਾ ਸਾਰਾ ਸਰਵਿਸ ਰਿਕਾਰਡ ਉਪਲਬਧ ਹੈ, ਉਥੇ ਹੁਣ ਛੁੱਟੀਆਂ ਦਾ ਸਾਰਾ ਰਿਕਾਰਡ ਵੀ ਇਸ ਪੋਰਟਲ ‘ਤੇ ਹੀ ਉਪਲਬਧ ਹੋਵੇਗਾ। ਜਿਸ ਤਹਿਤ ਮੁਲਾਜ਼ਮ ਆਪਣੀ ਲੌਗਇਨ ਆਈਡੀ ਤੇ ਪਾਸਵਰਡ ਰਾਹੀਂ ਆਪਣੀ ਛੁੱਟੀ ਲਈ ਆਨਲਾਈਨ ਅਪਲਾਈ ਕਰ ਸਕਦਾ ਹੈ।

ਇਸ ਵਿਚ ਸਬੰਧਤ ਮੁਲਾਜ਼ਮ ਦੀਆਂ ਵੱਖ-ਵੱਖ ਸ਼੍ਰੇਣੀਆਂ ਵਿਚ ਮਿਲਣ ਵਾਲੀਆਂ ਛੁੱਟੀਆਂ ਬਾਰੇ ਪੂਰੀ ਜਾਣਕਾਰੀ ਉਪਲਬਧ ਹੋਵੇਗੀ ਤੇ ਮੁਲਾਜ਼ਮ ਆਪਣੀ ਮਰਜ਼ੀ ਅਨੁਸਾਰ ਅਪਲਾਈ ਕਰ ਸਕਣਗੇ। ਇਸ ਨਾਲ ਜਿੱਥੇ ਕੰਮ ਵਿਚ ਪਾਰਦਰਸ਼ਤਾ ਆਵੇਗੀ, ਉੱਥੇ ਹੀ ਮੁਲਾਜ਼ਮਾਂ ਦੀ ਆਪਸ ਵਿਚ ਚੱਲ ਰਹੀ ਅਡਜਸਟਮੈਂਟ ਵੀ ਰੁਕੇਗੀ। ਪ੍ਰਸੋਨਲ ਵਿਭਾਗ ਦੇ ਪੱਤਰ ਦਾ ਹਵਾਲਾ ਦਿੰਦਿਆਂ ਸਿੱਖਿਆ ਵਿਭਾਗ ਨੇ ਇਸ ਨੂੰ ਲਾਗੂ ਕਰਨ ਲਈ ਸਬੰਧਤ ਅਦਾਰਿਆਂ ਦੇ ਮੁਖੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ।

ਪੰਜਾਬ ਸਰਕਾਰ ਦੇ ਦਫ਼ਤਰਾਂ ਵਿਚ ਆਈਐਚਆਰਐੱਮਐੱਸ ਲਾਗੂ ਹੈ, ਫਿਰ ਵੀ ਅਧਿਕਾਰੀ ਤੇ ਮੁਲਾਜ਼ਮ ਇਤਫਾਕੀਆ, ਕਮਾਈ, ਮੈਡੀਕਲ ਤੇ ਐਲਟੀਸੀ ਨਾਲ ਸਬੰਧਤ ਛੁੱਟੀ ਦੇ ਮਾਮਲੇ ਵਿਚ ਆਨਲਾਈਨ ਅਪਲਾਈ ਨਹੀਂ ਕੀਤਾ ਜਾਂਦਾ। 

Leave a Reply

Your email address will not be published. Required fields are marked *