CM ਚੰਨੀ ਤੇ DYCM ਪਹੁੰਚੇ ਪੀ.ਏ.ਪੀ., ਕੀਤੇ ਵੱਡੇ ਐਲਾਨ 

ਜਲੰਧਰ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਅੱਜ ਡਿਪਟੀ ਸੀ.ਐੱਮ. ਸੁਖਜਿੰਦਰ ਸਿੰਘ ਰੰਧਾਵਾ (Deputy CM Sukhjinder Singh Randhawa) ਦੇ ਨਾਲ…

ਜਲੰਧਰ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਅੱਜ ਡਿਪਟੀ ਸੀ.ਐੱਮ. ਸੁਖਜਿੰਦਰ ਸਿੰਘ ਰੰਧਾਵਾ (Deputy CM Sukhjinder Singh Randhawa) ਦੇ ਨਾਲ ਪੀ.ਏ.ਪੀ. ਜਲੰਧਰ (P.A.P. Jalandhar) ਪਹੁੰਚੇ। ਇਥੇ ਉਨ੍ਹਾਂ ਨੇ ਪੰਜਾਬ ਪੁਲਿਸ ਵੈਲਫੇਅਰ ਮੀਟਿੰਗ (Punjab Police Welfare Meeting) ਵਿਚ ਹਿੱਸਾ ਲਿਆ। ਇਸ ਮੌਕੇ ‘ਤੇ ਮੁੱਖ ਮੰਤਰੀ ਚੰਨੀ (Chief Minister Channy) ਨੇ ਪੁਲਿਸ ਵਾਲਿਆਂ ਨੂੰ ਜਿੱਥੇ ਚੰਗੀ ਵਧੀਆ ਕੁਆਲਿਟੀ ਦੀ ਵਰਦੀ ਲਈ ਅਲਾਉਂਸ ਦੇਣ ਦਾ ਐਲਾਨ ਕੀਤਾ। ਉਥੇ ਹੀ ਉਨ੍ਹਾਂ ਨੇ ਪੁਲਿਸ ਵਾਲਿਆਂ ਨੂੰ 13 ਮਹੀਨੇ ਦੀ ਸੈਲਰੀ ਦੇਣ ਦਾ ਐਲਾਨ ਕੀਤਾ। ਪੰਜਾਬ ਪੁਲਿਸ ਦੇ ਖਿਡਾਰੀਆਂ ਨੂੰ ਮਿਲਣ ਵਾਲੀ ਡਾਈਟ ਮਨੀ 150 ਰੁਪਏ ਤੋਂ ਵਧਾ ਕੇ 250 ਰੁਪਏ ਕਰ ਦਿੱਤੀ। ਇਸ ਦੀ ਨੋਟੀਫਿਕੇਸ਼ਨ ਕਲ ਹੀ ਜਾਰੀ ਹੋ ਜਾਵੇਗੀ। ਪੁਲਿਸ ਵੈਲਫੇਅਰ ਫੰਡ ਨੂੰ ਮੁੱਖ ਮੰਤਰੀ ਨੇ 10 ਕਰੋੜ ਤੋਂ ਵਧਾ ਕੇ 15 ਕਰੋੜ ਕਰਨ ਦਾ ਐਲਾਨ ਕੀਤਾ। Also Read : ਜਨਤਾ ਲਈ ਵੱਡੀ ਰਾਹਤ, ਸਸਤੇ ਕੱਪੜੇ ‘ਤੇ ਨਹੀਂ ਵਧਣਗੀਆਂ GST ਦਰਾਂ 

मीटिंग में मौजूद पुलिस अधिकारी।

ਪੰਜਾਬ ਪੁਲਿਸ ਨੂੰ ਨਵੀਂਆਂ 250 ਗੱਡੀਆਂ ਹੋਰ ਦੇਣ ਦੇ ਨਾਲ-ਨਾਲ ਸੂਬੇ ਦੇ ਸਾਰੇ ਹਵਾਈ ਅੱਡਿਆਂ ‘ਤੇ ਪੰਜਾਬ ਪੁਲਿਸ ਦੇ ਆਪਣੇ ਸਾਂਝ ਕੇਂਦਰ ਸਥਾਪਿਤ ਕਰਨ ਦਾ ਐਲਾਨ ਵੀ ਕੀਤਾ। ਹਵਾਈ ਅੱਡਿਆਂ ‘ਤੇ ਇਸ ਸਾਂਝ ਕੇਂਦਰ ਵਿਦੇਸ਼ ਤੋਂ ਆਉਣ ਵਾਲੇ ਪੰਜਾਬੀਆਂ ਦੀ ਸਹਾਇਤਾ ਲਈ ਖੋਲ੍ਹੇ ਜਾ ਰਹੇ ਹਨ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਪੰਜਾਬ ਆਰਮਡ ਪੁਲਿਸ (ਪੀ.ਏ.ਪੀ.) ਜਲੰਧਰ ਨੂੰ ਇਕ ਕਰੋੜ ਰੁਪਏ ਰੈਨੋਵੇਸ਼ਨ ਅਤੇ ਮੂਲਭੂਤ ਢਾਂਚੇ ਵਿਚ ਸੁਧਾਰ ਲਈ ਵੀ ਦਿੱਤੇ। ਉਨ੍ਹਾਂ ਨੇ ਕਿਹਾ ਕਿ ਪੁਲਿਸ ਵਿਭਾਗ ਦੇ ਅਧਿਕਾਰੀ ਅਤੇ ਮੁਲਾਜ਼ਮ ਘੜੀ ਦੀਆਂ ਸੂਈਆਂ ਦੇਖੇ ਬਿਨਾਂ ਦਿਨ ਰਾਤ ਕੰਮ ਕਰਦੇ ਹਨ ਅਤੇ ਉਨ੍ਹਾਂ ਦੀ ਬਦੌਲਤ ਅੱਜ ਪੰਜਾਬ ਅਤੇ ਪੰਜਾਬ ਵਿਚ ਰਹਿਣ ਵਾਲੇ ਲੋਕ ਸੁਰੱਖਿਅਤ ਹਨ। ਪੰਜਾਬ ਪੁਲਿਸ ਦੇ ਜਵਾਨਾਂ ਨੇ ਖੇਡ ਦੇ ਖੇਤਰ ਵਿਚ ਵੀ ਵਿਸ਼ਵ ਭਰ ਵਿਚ ਪੰਜਾਬ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਸੂਬਾ ਮੰਤਰੀਮੰਡਲ ਨੇ ਸਾਡੇ ਸਹਿਯੋਗੀ ਸਿੱਖਿਆ ਮੰਤਰੀ ਪਰਗਟ ਸਿੰਘ ਵੀ ਪੀ.ਏ.ਪੀ. ਤੋਂ ਹੀ ਨਿਕਲ ਕੇ ਕੌਮਾਂਤਰੀ ਪੱਧਰ ‘ਤੇ ਪਹੁੰਚੇ।

Also Read : ਬ੍ਰੈਟ ਲੀ ਨੇ ਆਪਣੇ ਪੁੱਤਰ ਨੂੰ ਵੀ ਨਹੀਂ ਬਖਸ਼ਿਆ, ਕੀਤਾ ਕਲੀਨ ਬੋਲਡ (ਦੇਖੋ ਵੀਡੀਓ)
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜੇਕਰ ਪੁਲਿਸ, ਸੂਬਾ ਮੁਲਾਜ਼ਮ ਅਮਲਾ ਨੇਕ ਨੀਤੀ ਨਾਲ ਮਿਲ ਕੇ ਕੰਮ ਕਰਨ ਤਾਂ ਸੂਬੇ ਵਿਚ ਅਰਾਜਕਤਾ ਨਹੀਂ ਫੈਲ ਸਕਦੀ। ਪੁਲਿਸ ਮੁਲਾਜ਼ਮ ਆਪਣੇ ਕੰਮ ‘ਚ ਈਮਾਨਦਾਰੀ ਅਤੇ ਪਾਰਦਰਸ਼ਿਤਾ ਲਿਆਉਣ, ਤਾਂ ਜੋ ਲੋਕਾਂ ਵਿਚ ਪੁਲਿਸ ਪ੍ਰਤੀ ਵਿਸ਼ਵਾਸ ਪੈਦਾ ਹੋਵੇ ਕਿ ਥਾਣੇ ਵਿਚ ਜਾਣ ‘ਤੇ ਜਾਂ ਫਿਰ ਚੌਕ ‘ਤੇ ਖੜ੍ਹੇ ਪੁਲਿਸ ਅਧਿਕਾਰੀ ਨੂੰ ਦੱਸਣ ‘ਤੇ ਉਸ ਨੂੰ ਇਨਸਾਫ ਮਿਲਿਆ ਹੈ। ਥਾਣੇ ਵਿਚ ਨਾਕੇ ‘ਤੇ ਜਾਂ ਫਿਰ ਕਿਤੇ ਖੜ੍ਹਾ ਪੁਲਿਸ ਮੁਲਾਜ਼ਮ ਖੁਦ ਨੂੰ ਚਰਨਜੀਤ ਸਿੰਘ ਚੰਨੀ ਹੀ ਸਮਝੇ ਅਤੇ ਸੋਚੇ ਕਿ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਹੈ, ਇਸ ਨੂੰ ਨਵਾਂ ਪੰਜਾਬ ਬਣਾਉਣਾ ਹੈ। ਉਨ੍ਹਾਂ ਨੇ ਪੁਲਿਸ ਵਾਲਿਆਂ ਤੋਂ ਇਹ ਵੀ ਅਪੀਲ ਕੀਤੀ ਕਿ ਉਹ ਕਿਸੇ ਵੀ ਸੱਤਾਧਾਰੀ ਪਾਰਟੀ ਦੇ ਨੇਤਾ, ਮੰਤਰੀ ਜਾਂ ਫਿਰ ਕਿਸੇ ਹੋਰ ਦੇ ਦਬਾਅ ਵਿਚ ਆ ਕੇ ਕੋਈ ਵੀ ਨਾਜਾਇਜ਼ ਕੇਸ ਦਰਜ ਨਾ ਕਰੇ ਪਰ ਕਿਸੇ ਅਪਰਾਧੀ ਨੂੰ ਛੱਡਣਾ ਵੀ ਨਹੀਂ ਹੈ। ਹਰ ਖੇਤਰ ਵਿਚ ਚੰਗੇ-ਬੁਰੇ ਦੋਹਾਂ ਤਰ੍ਹਾਂ ਦੇ ਲੋਕ ਹੁੰਦੇ ਹਨ, ਪਰ ਅਸੀਂ ਆਪਣਾ ਇੰਪ੍ਰੈਸ਼ਨ ਚੰਗਾ ਬਣਾਉਣਾ ਹੈ।

Leave a Reply

Your email address will not be published. Required fields are marked *