ਨਵੀਂ ਦਿੱਲੀ- ਕੋਰੋਨਾ ਵਾਇਰਸ ਦੇ ਮੁੜ ਵੱਧ ਰਹੇ ਨਵੇਂ ਮਾਮਲਿਆਂ ਨੇ ਚਿੰਤਾ ਵਧਾ ਦਿੱਤੀ ਹੈ। ਸ਼ੁੱਕਰਵਾਰ ਨੂੰ ਸਿਹਤ ਮੰਤਰਾਲਾ ਵਲੋਂ ਜਾਰੀ ਅੰਕੜਿਆਂ ਅਨੁਸਾਰ, ਦੇਸ਼ ਭਰ ‘ਚ 24 ਘੰਟਿਆਂ ਦੌਰਾਨ ਕੋਰੋਨਾ ਦੇ 16,764 ਨਵੇਂ ਮਾਮਲੇ ਦਰਜ ਕੀਤੇ ਗਏ। ਵੀਰਵਾਰ ਨੂੰ ਦੇਸ਼ ‘ਚ 13 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਸਨ। ਕੇਂਦਰੀ ਸਿਹਤ ਮੰਤਰਾਲਾ ਨੇ ਕਿਹਾ ਕਿ ਦੇਸ਼ ‘ਚ ਓਮੀਕ੍ਰੋਨ ਵੇਰੀਐਂਟ ਦੇ ਮਾਮਲੇ ਵੱਧ ਕੇ 1270 ਪਹੁੰਚ ਗਏ ਹਨ। ਜਿਨ੍ਹਾਂ ‘ਚੋਂ 374 ਲੋਕ ਸਿਹਤਮੰਦ ਹੋਏ ਚੁਕੇ ਹਨ। ਮੁੰਬਈ ਤੇ ਦਿੱਲੀ ਓਮੀਕ੍ਰੋਨ ਨਾਲ ਸਭ ਤੋਂ ਵੱਧ ਪ੍ਰਭਾਵਿਤ ਹਨ।
Also Read: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ, 59 ਸੀਨੀਅਰ ਅਧਿਕਾਰੀਆਂ ਦੇ ਤਬਾਦਲੇ, ਦੇਖੋ ਲਿਸਟ
ਉੱਥੇ ਹੀ ਦੇਸ਼ ‘ਚ ਪਿਛਲੇ 24 ਘੰਟਿਆਂ ਦੌਰਾਨ 220 ਮਰੀਜ਼ਾਂ ਦੀ ਕੋਰੋਨਾ ਸੰਕਰਮਣ ਕਾਰਨ ਮੌਤ ਹੋਈ ਹੈ। ਹੁਣ ਤੱਕ ਕੁੱਲ 4,81,080 ਲੋਕ ਜਾਨ ਗੁਆ ਚੁਕੇ ਹਨ। ਇਕ ਦਿਨ ‘ਚ 7,585 ਮਰੀਜ਼ ਸੰਕਰਮਣ ਤੋਂ ਠੀਕ ਹੋਏ ਹਨ। ਭਾਰਤ ‘ਚ ਹੁਣ ਤੱਕ 3,42,66,363 ਲੋਕ ਕੋਰੋਨਾ ਤੋਂ ਠੀਕ ਹੋ ਚੁਕੇ ਹਨ। ਫਿਲਹਾਲ ਦੇਸ਼ ‘ ਚ 91,361 ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਸਰਗਰਮ ਮਾਮਲੇ ਕੁੱਲ ਮਾਮਲਿਆਂ ਦਾ 0.26 ਫੀਸਦੀ ਹੈ। ਰਿਕਵਰੀ ਰੇਟ ਮੌਜੂਦਾ ਸਮੇਂ 98.36 ਫੀਸਦੀ ਹੈ। ਪਿਛਲੇ 24 ਘੰਟਿਆਂ ‘ਚ 66,65,290 ਲੋਕਾਂ ਨੂੰ ਕੋਰੋਨਾ ਟੀਕੇ ਲਾਏ ਗਏ ਹਨ। ਟੀਕਾਕਰਨ ਦਾ ਕੁੱਲ ਅੰਕੜਾ 1,44,54,16,714 ਹੈ।
Also Read: ਨਵੇਂ ਸਾਲ ਦੇ ਜਸ਼ਨ ‘ਤੇ ਚੰਡੀਗੜ੍ਹ ‘ਚ ਸਖਤੀ: ਬਿਨਾਂ ਟੀਕੇ ਤੋਂ ਗ੍ਰਾਹਕ ਨੂੰ ਐਂਟਰੀ ਦੇਣ ‘ਤੇ 5 ਹਜ਼ਾਰ ਦਾ ਜ਼ੁਰਮਾਨਾ




