ਪੰਜਾਬ ਪੁਲਿਸ ਲਈ ‘ਆਪ’ ਨੇ ਕੀਤੇ ਵੱਡੇ ਐਲਾਨ

ਚੰਡੀਗੜ੍ਹ  : ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਪੁਲਿਸ ਲਈ ਵੱਡਾ ਐਲਾਨ ਕੀਤਾ ਗਿਆ ਹੈ। ਦੱਸ ਦਈਏ ਕੀ ਬੀਤੇ ਦਿਨੀਂ ਕਾਂਗਰਸ ਪਾਰਟੀ ਦੇ ਪ੍ਰਧਾਨ ਨਵਜੋਤ…

ਚੰਡੀਗੜ੍ਹ  : ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਪੁਲਿਸ ਲਈ ਵੱਡਾ ਐਲਾਨ ਕੀਤਾ ਗਿਆ ਹੈ। ਦੱਸ ਦਈਏ ਕੀ ਬੀਤੇ ਦਿਨੀਂ ਕਾਂਗਰਸ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਪੁਲਿਸ ਨੂੰ ਅਪਸ਼ਬਦ ਬੋਲੇ ਗਏ ਸੀ। ਸਿੱਧੂ ਵੱਲੋਂ ਦਿੱਤੇ ਬਿਆਨਾਂ ਨੂੰ ਲੈਕੇ ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਦੇ 70,000 ਪੁਲਿਸ ਵਾਲੇ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਅਪਮਾਣਿਤ ਮਹਿਸੂਸ ਕਰਵਾਇਆ ਹੈ।ਚੱਢਾ ਨੇ ਕਿਹਾ ਕਿ ਇਹ ਉਹ ਹੀ ਪੁਲਿਸ ਵਾਲੇ ਹੁਣ ਜੋ ਤੁਹਾਡੀਆਂ ਸੁਰੱਖਿਆ ਲਈ ਤੈਨਾਤ ਰਹਿੰਦੇ ਹਨ।ਰਾਘਵ ਚੱਢਾ ਨੇ ਕਿਹਾ ਜੇਕਰ ਪੁਲਿਸ ਦੇ ਕੰਮ ਵਿਚ ਰਾਜਨੀਤੀਕ ਦਖਲਅੰਦਾਜ਼ੀ ਬੰਦ ਕਰ ਦਿੱਤੀ ਜਾਵੇ ਤਾਂ ਪੰਜਾਬ ਪੁਲਿਸ 20 ਦਿਨਾਂ ਦੇ ਅੰਦਰ ਹੀ ਸਾਰਾ ਭ੍ਰਿਸ਼ਟਾਚਾਰ ਨੂੰ ਖਤਮ ਕਰ ਦਵੇਗੀ।

Also Read : ਦੁਬਈ ‘ਚ ਹੁਣ ਕਪੜੇ ਸੁਕਾਉਣ ‘ਤੇ ਵੀ ਲੱਗੇਗਾ ਭਾਰੀ ਜੁਰਮਾਨਾ !

ਰਾਘਚ ਚੱਢਾ ਨੇ ਕਿਹਾ ਕਿ ਪੰਜਾਬ ‘ਚ ਜੇਕਰ ਆਪ ਦੀ ਸਰਕਾਰ ਆਉਂਦੀ ਹੈ ਤਾਂ ਪੁਲਿਸ ਤੋਂ ਸਿਰਫ ਪੁਲਿਸ ਦਾ ਕੰਮ ਕਰਵਾਇਆ ਜਾਵੇਗਾ ਪੰਜਾਬ ਪੁਲਿਸ ਤੋਂ ਕੋਈ ਵੀ ਨਾਨ-ਅਫੀਸ਼ਿਅਲ ਕੰਮ ਜਿਵੇਂ ਕਿ ਸਬਜ਼ੀਆਂ ਲੈਕੇ ਆਉਣਾ,ਘਰ ਦੇ ਹੋਰ ਕੰਮ ਕਰਾਉਣਾ ਨਹੀਂ ਕਰਵਾਏ ਜਾਣਗੇ।ਆਪ ਸਰਕਾਰ ਆਉਣ ‘ਤੇ ਪੰਜਾਬ ਪੁਲਿਸ ਦੇ ਕੰਮ ਕਰਨ ਦੇ ਘੰਟਿਆਂ ਨੂੰ ਵੀ ਰੈਗੂਲੇਟ ਕੀਤਾ ਜਾਵੇਗਾ ਅਤੇ ਪੰਜਾਬ ਪੁਲਿਸ ਦੇ ਕੰਮ ਵਿਚ ਕੋਈ ਵੀ ਰਾਜਨੀਤੀਕ ਦਖਲਅੰਦਾਜ਼ੀ ਨਹੀਂ ਹੋਵੇਗੀ।

 

Leave a Reply

Your email address will not be published. Required fields are marked *