ਸ਼ਮਸ਼ਾਨਘਾਟ ‘ਚ ਅਚਾਨਕ ਜ਼ਿੰਦਾ ਹੋ ਗਿਆ ‘ਮੁਰਦਾ’, ਸਾਰੇ ਰਹਿ ਗਏ ਹੈਰਾਨ (ਵੀਡੀਓ)

ਨਵੀਂ ਦਿੱਲੀ: ਦਿੱਲੀ ਦੇ ਨਰੇਲਾ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਅੰਤਿਮ ਸੰਸਕਾਰ ਦੌਰਾਨ ਬਜ਼ੁਰਗ ਅਚਾਨਕ ਜਿਉਂਦਾ ਹੋ ਗਿਆ ਅਤੇ ਸਾਹ ਲੈਣ ਲੱਗਾ। ਦੱਸਿਆ…

ਨਵੀਂ ਦਿੱਲੀ: ਦਿੱਲੀ ਦੇ ਨਰੇਲਾ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਅੰਤਿਮ ਸੰਸਕਾਰ ਦੌਰਾਨ ਬਜ਼ੁਰਗ ਅਚਾਨਕ ਜਿਉਂਦਾ ਹੋ ਗਿਆ ਅਤੇ ਸਾਹ ਲੈਣ ਲੱਗਾ। ਦੱਸਿਆ ਜਾ ਰਿਹਾ ਹੈ ਕਿ ਟਿੱਕਰੀ ਖੁਰਦ ਪਿੰਡ ਦੇ ਰਹਿਣ ਵਾਲੇ 62 ਸਾਲਾ ਸਤੀਸ਼ ਭਾਰਦਵਾਜ ਦੀ ਐਤਵਾਰ ਸਵੇਰੇ ਮੌਤ ਹੋ ਗਈ। ਅੰਤਿਮ ਸੰਸਕਾਰ ਲਈ ਜਦੋਂ ਪਰਿਵਾਰਕ ਮੈਂਬਰ ‘ਲਾਸ਼’ ਲੈ ਕੇ ਸ਼ਮਸ਼ਾਨਘਾਟ ਪਹੁੰਚੇ ਤਾਂ ਦੁਪਹਿਰ ਕਰੀਬ 3 ਵਜੇ ਸਤੀਸ਼ ਸਾਹ ਚੱਲਣ ਲੱਗਿਆ ਤੇ ਉਸ ਨੇ ਅੱਖਾਂ ਵੀ ਫੋਲ੍ਹ ਲਈਆਂ।

Also Read: ਪੰਜਾਬ ਚੋਣਾਂ 2022: AAP ਨੇ ਐਲਾਨੇ 15 ਹੋਰ ਉਮੀਦਵਾਰ, ਦੇਖੋ ਲਿਸਟ

ਪਰਿਵਾਰਕ ਮੈਂਬਰਾਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਬਜ਼ੁਰਗ ਕੈਂਸਰ ਦੀ ਬਿਮਾਰੀ ਤੋਂ ਪੀੜਤ ਹੈ ਅਤੇ ਉਹ ਪਿਛਲੇ ਕਾਫੀ ਸਮੇਂ ਤੋਂ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ। ਉਨ੍ਹਾਂ ਨੂੰ ਹਸਪਤਾਲ ‘ਚ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ ਪਰ ਜਿਵੇਂ ਹੀ ਉਨ੍ਹਾਂ ਨੂੰ ਵੈਂਟੀਲੇਟਰ ਤੋਂ ਹਟਾਇਆ ਗਿਆ ਤਾਂ ਉਨ੍ਹਾਂ ਦਾ ਸਾਹ ਰੁਕ ਗਿਆ। ਰਿਸ਼ਤੇਦਾਰਾਂ ਨੇ ਸਮਝਿਆ ਕਿ ਉਸ ਦੀ ਮੌਤ ਹੋ ਗਈ ਹੈ, ਜਿਸ ਤੋਂ ਬਾਅਦ ਉਸ ਨੂੰ ਘਰ ਲਿਆਂਦਾ ਗਿਆ ਅਤੇ ਅੰਤਿਮ ਸੰਸਕਾਰ ਲਈ ਸ਼ਮਸ਼ਾਨਘਾਟ ਲਿਜਾਇਆ ਗਿਆ, ਪਰ ਜਦੋਂ ਉਹ ਉਸ ਦਾ ਅੰਤਿਮ ਸੰਸਕਾਰ ਕਰਨ ਲੱਗੇ ਤਾਂ ਉਸ ਦਾ ਸਾਹ ਚੱਲ ਰਿਹਾ ਸੀ। ਇੱਥੋਂ ਤੱਕ ਕਿ ਬਜ਼ੁਰਗ ਨੇ ਅੱਖਾਂ ਖੋਲ੍ਹ ਲਈਆਂ, ਜਿਸ ਤੋਂ ਬਾਅਦ ਤੁਰੰਤ ਪੁਲਿਸ ਅਤੇ ਐਂਬੂਲੈਂਸ ਨੂੰ ਬੁਲਾਇਆ ਗਿਆ।

Also Read: ਮਲੋਟ ਦੇ ਪਿੰਡ ‘ਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਨੌਜਵਾਨ ਗ੍ਰਿਫ਼ਤਾਰ

ਜਾਂਚ ‘ਚ ਜੁਟੀ ਪੁਲਿਸ
ਮੌਕੇ ‘ਤੇ ਪਹੁੰਚੇ ਡਾਕਟਰ ਨੇ ਵੀ ਸਾਹ ਲੈਣ ਦੀ ਪੁਸ਼ਟੀ ਕੀਤੀ ਹੈ। ਸਤੀਸ਼ ਦਿਲ ਦੀ ਧੜਕਣ, ਨਬਜ਼ ਟੈਸਟ ਵਿੱਚ ਬਿਲਕੁਲ ਨਾਰਮਲ ਪਾਇਆ ਗਿਆ। ਬਾਅਦ ‘ਚ ਬਜ਼ੁਰਗ ਨੂੰ ਨੇੜਲੇ ਹਰੀਸ਼ਚੰਦਰ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਦੱਸਿਆ ਕਿ ਸ਼ਮਸ਼ਾਨਘਾਟ ਤੋਂ ਇੱਕ ਪੀਸੀਆਰ ਕਾਲ ਆਈ ਸੀ। ਪੁਲਿਸ ਨੂੰ ਦੱਸਿਆ ਗਿਆ ਕਿ 62 ਸਾਲਾ ਸਤੀਸ਼ ਭਾਰਦਵਾਜ ਅਚਾਨਕ ਜ਼ਿੰਦਾ ਹੋ ਗਏ ਸਨ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸ਼ੁਰੂਆਤੀ ਜਾਂਚ ਵਿੱਚ ਹਸਪਤਾਲ ਦੀ ਲਾਪ੍ਰਵਾਹੀ ਸਾਹਮਣੇ ਨਹੀਂ ਆਈ ਹੈ। ਜਾਣਕਾਰੀ ‘ਚ ਪਤਾ ਲੱਗਾ ਹੈ ਕਿ ਰਿਸ਼ਤੇਦਾਰਾਂ ਦੇ ਕਹਿਣ ‘ਤੇ ਉਸ ਨੂੰ ਵੈਂਟੀਲੇਟਰ ਤੋਂ ਹਟਾਉਣ ਤੋਂ ਬਾਅਦ ਬਜ਼ੁਰਗ ਦਾ ਸਾਹ ਰੁਕ ਗਿਆ ਸੀ। ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਲੱਗਾ ਕਿ ਉਸ ਦੀ ਮੌਤ ਹੋ ਗਈ ਹੈ ਅਤੇ ਮੌਤ ਤੋਂ ਬਾਅਦ ਪਰਿਵਾਰ ਅੰਤਿਮ ਸੰਸਕਾਰ ਲਈ ਸ਼ਮਸ਼ਾਨਘਾਟ ਗਿਆ, ਪਰ ਬਜ਼ੁਰਗ ਨੇ ਸ਼ਮਸ਼ਾਨਘਾਟ ਵਿਚ ਹੀ ਸਾਹ ਲੈਣਾ ਸ਼ੁਰੂ ਕਰ ਦਿੱਤਾ।

Leave a Reply

Your email address will not be published. Required fields are marked *