ਨਵੀਂ ਦਿੱਲੀ : ਠੰਡ ਹਰ ਦਿਨ ਲਗਾਤਾਰ ਵੱਧਦੀ ਜਾ ਰਹੀ ਹੈ। ਇਸ ਮੌਸਮ (weather) ਵਿਚ ਖਾਣ-ਪੀਣ ਅਤੇ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਹੁੰਦੀ ਹੈ। ਮੌਸਮ ਫਲ ਅਤੇ ਸਬਜ਼ੀਆਂ (Season fruits and vegetables) ਸਰੀਰ ਨੂੰ ਅੰਦਰੋਂ ਗਰਮ ਰੱਖਦੀਆਂ ਹਨ। ਜ਼ਿਆਦਾਤਰ ਲੋਕਾਂ ਨੂੰ ਇਹ ਤਾਂ ਪਤਾ ਹੁੰਦਾ ਹੈ ਕਿ ਉਨ੍ਹਾਂ ਨੂੰ ਕੀ ਖਾਣਾ ਚਾਹੀਦਾ ਹੈ ਪਰ ਇਸ ਮੌਸਮ (weather) ਵਿਚ ਕੀ ਨਹੀਂ ਖਾਣਾ ਚਾਹੀਦਾ, ਇਸ ਦੀ ਜਾਣਕਾਰੀ ਬਹੁਤ ਘੱਟ ਲੋਕਾਂ ਨੂੰ ਹੁੰਦੀ ਹੈ। ਹੈਲਥ ਐਕਸਪਰਟ (Health experts) ਮੁਤਾਬਕ ਜੇਕਰ ਠੰਡ ਦੇ ਮੌਸਮ ਵਿਚ ਸਿਹਤ ਸਹੀ ਰੱਖਣੀ ਹੈ ਅਤੇ ਇਮਉਨਿਟੀ (Immunity) ਵਧਾਉਣੀ ਹੈ ਤਾਂ ਕੁਝ ਚੀਜਾਂ ਤੋਂ ਦੂਰੀ ਬਣਾ ਕੇ ਰੱਖਣੀ ਲਾਜ਼ਮੀ ਹੈ।
ਜੇਕਰ ਤੁਹਾਨੂੰ ਸਿੱਧਾ ਫ੍ਰਿਜ਼ ਤੋਂ ਕੋਲਡ ਡ੍ਰਿੰਕ ਜਾਂ ਪਾਣੀ ਕੱਢ ਕੇ ਪੀਣ ਦੀ ਆਦਤ ਹੈ ਤਾਂ ਸੰਭਲ ਜਾਓ। ਇਸ ਮੌਸਮ ਵਿਚ ਠੰਡਾ ਖਾਣਾ ਅਤੇ ਠੰਡੀ ਡ੍ਰਿੰਕਸ ਇਮਿਊਨਿਟੀ ਨੂੰ ਘੱਟ ਕਰਨ ਦਾ ਕੰਮ ਕਰਦੀ ਹੈ ਅਤੇ ਇਸ ਦੀ ਵਜ੍ਹਾ ਨਾਲ ਬੀਮਾਰ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਹੈਲਥ ਐਕਸਪਰਟ ਦਾ ਕਹਿਣਾ ਹੈ ਕਿ ਸਰਦੀਆਂ ਦੇ ਮੌਸਮ ਵਿਚ ਠੰਡੀਆਂ ਚੀਜਾਂ ਨਹੀਂ ਖਾਣੀਆਂ ਚਾਹੀਦੀਆਂ, ਕਿਉਂਕਿ ਇਨ੍ਹਾਂ ਨੂੰ ਸਰੀਰ ਦੇ ਤਾਪਮਾਨ ਤੱਕ ਲਿਜਾਉਣ ਲਈ ਬਾਡੀ ਨੂੰ ਦੁੱਗਣੀ ਮਿਹਨਤ ਕਰਨੀ ਪੈਂਦੀ ਹੈ। Also Read : ਦਿਲਜਲੇ ਆਸ਼ਕ ਨੇ ਸੜਕ ਵਿਚਾਲੇ ਬਾਈਕ ਨੂੰ ਲਗਾ ਦਿੱਤੀ ਅੱਗ, ਜਾਣੋ ਪੂਰਾ ਮਾਮਲਾ

ਡੇਅਰੀ ਪ੍ਰੋਡਕਟਸ ਬਲਗਮ ਬਣਾਉਣ ਦਾ ਕੰਮ ਕਰਦੇ ਹਨ। ਇਸ ਦੀ ਵਜ੍ਹਾ ਨਾਲ ਛਾਤੀ ਵਿਚ ਘਰਘਰਾਹਟ ਅਤੇ ਹੋਰ ਇੰਫੈਕਸ਼ਨ ਵੱਧ ਜਾਂਦੀ ਹੈ। ਇਸ ਲਈ ਸਰਦੀਆਂ ਵਿਚ ਠੰਡੇ ਡੇਅਰੀ ਪ੍ਰੋਡਕਟਸ ਜਿਵੇਂ ਦੁੱਧ, ਸ਼ੇਕ ਅਤੇ ਸਮੂਦੀ ਦਾ ਸੇਵਨ ਸੀਮਤ ਮਾਤਰਾ ਵਿਚ ਹੀ ਕਰਨਾ ਚਾਹੀਦਾ ਹੈ। ਇਸ ਮੌਸਮ ਵਿਚ ਠੰਡਾ ਦਹੀ ਖਾਣ ਤੋਂ ਵੀ ਬਚੋ। ਜਿਨ੍ਹਾਂ ਲੋਕਾਂ ਨੂੰ ਸਰਦੀ-ਖਾਂਸੀ ਦੀ ਸਮੱਸਿਆ ਛੇਤੀ ਹੋ ਜਾਂਦੀ ਹੈ। ਉਨ੍ਹਾਂ ਨੂੰ ਡੇਅਰੀ ਪ੍ਰੋਡਕਟਸ ਦੀ ਵਰਤੋਂ ਘੱਟ ਹੀ ਕਰਨੀ ਚਾਹੀਦੀ ਹੈ।ਸਰਦੀਆਂ ਦੇ ਮੌਸਮ ਵਿਚ ਮੀਟ ਵਰਗੀਆਂ ਭਾਰੀ ਚੀਜਾਂ ਨਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇਸ ਮੌਸਮ ਵਿਚ ਸਰੀਰ ਨੂੰ ਭਾਰੀ ਚੀਜਾਂ ਪਚਾਉਣ ਵਿਚ ਜ਼ਿਆਦਾ ਸਮਾਂ ਲੱਗਦਾ ਹੈ। ਇਸ ਨਾਲ ਸਰੀਰ ਹੋਰ ਸੁਸਤ ਹੋ ਜਾਂਦਾ ਹੈ। ਇਸ ਦੀ ਵਜ੍ਹਾ ਨਾਲ ਪਾਚਨ ਨਾਲ ਜੁੜੀਆਂ ਦਿੱਕਤਾਂ ਅਤੇ ਮੋਟਾਪਾ ਵੀ ਵੱਧ ਸਕਦਾ ਹੈ। ਉਥੇ ਹੀ ਪ੍ਰੋਸੈਸਡ ਫੂਡਸ ਦੀ ਵਜ੍ਹਾ ਨਾਲ ਐਲਰਜੀ ਦੀ ਸਮੱਸਿਆ ਵੀ ਵੱਧ ਸਕਦੀ ਹੈ। Also Read : ਮਹਿਲਾ ਦੀ ਕੁੱਖ ‘ਚ 35 ਸਾਲ ਪਲਦਾ ਰਿਹਾ ‘ਸਟੋਨ ਬੇਬੀ’, ਡਾਕਟਰ ਵੀ ਹੋਏ ਹੈਰਾਨ

ਸਰਦੀਆਂ ਦੇ ਸਮੇਂ ਸ਼ਾਮ ਦੇ ਸਮੇਂ ਸਲਾਦ ਅਤੇ ਰਾ ਫੂਡ ਆਈਟਮ ਖਾਣ ਤੋਂ ਬਚਣਾ ਚਾਹੀਦਾ ਹੈ। ਠੰਡ ਵਿਚ ਇਹ ਚੀਜਾਂ ਪੇਟ ਵਿਚ ਸੋਜਿਸ਼ ਅਤੇ ਐਸੀਡਿਟੀ ਵਧਾਉਂਦੀਆਂ ਹਨ। ਹੈਲਥ ਐਕਸਪਰਟ ਮੁਤਾਬਕ ਇਸ ਮੌਸਮ ਵਿਚ ਦੁਪਹਿਰ ਦੇ ਸਮੇਂ ਹੀ ਪਾਚਨਤੰਤਰ ਬਿਹਤਰ ਤਰੀਕੇ ਨਾਲ ਕੰਮ ਕਰਦਾ ਹੈ। ਇਸ ਲਈ ਮੂਲੀ ਜਾਂ ਕੱਚੀਆਂ ਸਬਜ਼ੀਆਂ ਇਸ ਸਮੇਂ ਖਾਣਾ ਸਹੀ ਰਹਿੰਦਾ ਹੈ।
ਸਰਦੀਆਂ ਦੇ ਮੌਸਮ ਵਿਚ ਠੰਡੀ ਡਰਿੰਕਸ ਤੋਂ ਇਲਾਵਾ ਫਰੂਟ ਜੂਸ, ਮਿੱਠੀ ਡਰਿੰਕਸ ਅਤੇ ਗੈਸ ਬਣਾਉਣ ਵਾਲੀ ਡਰਿੰਕਸ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ। ਇਨ੍ਹਾਂ ਡਰਿੰਕਸ ਵਿਚ ਸ਼ੂਗਰ ਦੀ ਮਾਤਰਾ ਵਧੇਰੇ ਹੁੰਦੀ ਹੈ ਜੋ ਇੰਸੁਲਿਨ ਰੈਜ਼ੀਡੈਂਸ ਵਧਾਉਂਦਾ ਹੈ ਅਤੇ ਇਸ ਨਾਲ ਤੁਹਾਡੀ ਇਮਿਊਨਿਟੀ ਘੱਟ ਹੋ ਸਕਦੀ ਹੈ। ਇਸ ਦੀ ਥਾਂ ਤੁਸੀ ਤਾਜ਼ਾ ਫਲ ਖਾਣ ਦੀ ਕੋਸ਼ਿਸ਼ ਕਰੋ। ਸਰਦੀਆਂ ਦੇ ਮੌਸਮ ਵਿਚ ਜ਼ਿਆਦਾਤਰ ਲੋਕਾਂ ਨੂੰ ਗਰਮ-ਗਰਮ ਪਕੌੜੇ ਜਾਂ ਘਿਓ ਵਾਲੇ ਪਰਾਂਠੇ ਖਾਣੇ ਚੰਗੇ ਲੱਗਦੇ ਹਨ ਇਹ ਚੀਜਾਂ ਸਰੀਰ ਨੂੰ ਥੋੜ੍ਹੀ ਦੇਰ ਲਈ ਤਾਂ ਗਰਮ ਰੱਖਦੀਆਂ ਹਨ ਪਰ ਮਾਹਰਾਂ ਮੁਤਾਬਕ ਇਨ੍ਹਾਂ ਚੀਜਾਂ ਨੂੰ ਬੜੀ ਸਾਵਧਾਨੀ ਨਾਲ ਖਾਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਵਿਚ ਬਿਲਕੁਲ ਵੀ ਕੈਲੋਰੀ ਨਹੀਂ ਪਾਈ ਜਾਂਦੀ ਹੈ। ਇਹ ਚੀਜਾਂ ਗੈਸ, ਮੋਟਾਪਾ ਅਤੇ ਬਲੱਡ ਪ੍ਰੈਸ਼ਰ ਵਧਾਉਣ ਦਾ ਕੰਮ ਕਰਦੀ ਹੈ।



