ਅੰਮ੍ਰਿਤਸਰ : ਅੰਮ੍ਰਿਤਸਰ ਦੇ ਜ਼ਿਲਾ ਅਟਾਰਨੀ (District Attorney of Amritsar) (ਲੀਗਲ) ਸਲਵਿੰਦਰ ਸਿੰਘ ਸੱਗੂ (Salwinder Singh Sagu) ਨੂੰ ਪੰਜਾਬ ਸਰਕਾਰ (Government of Punjab) ਵਲੋਂ ਸੰਯੁਕਤ ਡਾਇਰੈਕਟਰ ਪ੍ਰਾਸੀਕਿਊਸ਼ਨ (Joint Director Prosecution) ਤੇ ਲਿਟੀਗੇਸ਼ਨ ਪੰਜਾਬ (Litigation Punjab) ਵਜੋਂ ਤਰੱਕੀ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਇਸ ਸਬੰਧੀ ਪ੍ਰਮੁੱਖ ਸਕੱਤਰ ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਅਨੁਰਾਗ ਵਰਮਾ (Anurag Verma) ਵਲੋਂ ਲਿਖਤੀ ਆਦੇਸ਼ (Written order) ਜਾਰੀ ਕੀਤੇ ਗਏ ਹਨ।
ਜ਼ਿਕਰਯੋਗ ਹੈ ਕਿ ਸਲਵਿੰਦਰ ਸਿੰਘ ਸੱਗੂ ਇਸ ਤੋਂ ਪਹਿਲਾਂ ਬਤੌਰ ਜ਼ਿਲਾ ਅਟਾਰਨੀ ਪ੍ਰਾਸੀਕਿਊਸ਼ਨ ਅੰਮ੍ਰਿਤਸਰ, ਤਰਨਤਾਰਨ ਤੇ ਗੁਰਦਾਸਪੁਰ ਵਿਖੇ ਸੇਵਾਵਾਂ ਨਿਭਾਅ ਚੁੱਕੇ ਹਨ। ਸੱਗੂ ਨੇ ਨਵੀਂ ਨਿਯੁਕਤੀ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ।
