ਨਵੀਂ ਦਿੱਲੀ : ਕੇਂਦਰ ਸਰਕਾਰ ਦੇ ਆਈਟੀ ਐਕਟ 2021 ਦੇ ਤਹਿਤ, ਵੀਡੀਓ ਸਟ੍ਰੀਮਿੰਗ ਪਲੇਟਫਾਰਮ ਯੂਟਿਊਬ ਨੇ ਵੱਡੀ ਕਾਰਵਾਈ ਕਰਦੇ ਹੋਏ ਭਾਰਤ ਵਿਰੋਧੀ ਪ੍ਰਚਾਰ ਕਰਨ ਵਾਲੇ 20 ਯੂਟਿਊਬ ਚੈਨਲਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਯੂਟਿਊਬ (Youtube) ਨੇ ਇਹ ਕਾਰਵਾਈ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਆਦੇਸ਼ ਤੋਂ ਬਾਅਦ ਕੀਤੀ ਹੈ।ਹਾਲਾਂਕਿ ਇਸ ਕਾਰਵਾਈ ਬਾਰੇ ਸਰਕਾਰ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਆਈਟੀ ਐਕਟ (IT ACT) 2021 ਦੇ ਤਹਿਤ ਇਹ ਹੁਣ ਤੱਕ ਦੀ ਪਹਿਲੀ ਵੱਡੀ ਕਾਰਵਾਈ ਹੈ। 20 ਯੂਟਿਊਬ ਚੈਨਲਾਂ ਤੋਂ ਇਲਾਵਾ ਦੋ ਵੈੱਬਸਾਈਟਾਂ ‘ਤੇ ਵੀ ਪਾਬੰਦੀ ਲਗਾਈ ਗਈ ਹੈ।
Also Read : ‘ਰੇਲ ਰੋਕੋ’ ਅੰਦੋਲਨ ਤਹਿਤ ਪੰਜਾਬ ‘ਚ ਰੇਲ ਸੇਵਾ ਬੁਰੀ ਤਰ੍ਹਾਂ ਪ੍ਰਭਾਵਿਤ,ਕਈ ਟਰੇਨਾਂ ਰੱਦ, ਦੇਖੋ ਪੂਰੀ ਸੂਚੀ
ਰਿਪੋਰਟ ਮੁਤਾਬਕ ਇਹ ਸਾਰੇ 20 ਯੂ-ਟਿਊਬ ਚੈਨਲ ਪਾਕਿਸਤਾਨ ਤੋਂ ਸੰਚਾਲਿਤ ਸਨ ਅਤੇ ਦੋ ਵੈੱਬਸਾਈਟਾਂ ਵੀ ਪਾਕਿਸਤਾਨ ਤੋਂ ਚਲਾਈਆਂ ਜਾ ਰਹੀਆਂ ਸਨ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ‘ਚ ‘ਨਯਾ ਪਾਕਿਸਤਾਨ’ ਨਾਂ ਦਾ ਇਕ ਚੈਨਲ ਵੀ ਸੀ, ਜਿਸ ਦੇ ਕਰੀਬ 20 ਲੱਖ ਗਾਹਕ ਸਨ। ਇਹ ਚੈਨਲ ਖੇਤੀ ਕਾਨੂੰਨਾਂ ਵਿਰੁੱਧ ਅਤੇ ਅਯੁੱਧਿਆ ਤੋਂ ਕਸ਼ਮੀਰ ਤੱਕ ਫਰਜ਼ੀ ਖਬਰਾਂ ਚਲਾ ਰਹੇ ਸਨ।
Also Read : HDFC ਬੈਂਕ ਨੇ ਗਾਹਕਾਂ ਲਈ ਜਾਰੀ ਕੀਤਾ ਅਲਰਟ, 1 ਜਨਵਰੀ ਤੋਂ ਬਦਲ ਜਾਣਗੇ ਕਾਰਡ ਨਾਲ ਜੁੜੇ ਇਹ ਨਿਯਮ
ਸਪੈਸ਼ਲ ਪਾਵਰ ਨਾਲ ਕੀਤੀ ਗਈ ਕਾਰਵਾਈ
ਆਈਟੀ ਐਕਟ 2021 ਦੇ ਕਾਨੂੰਨ ਅਨੁਸਾਰ ਐਮਰਜੈਂਸੀ ਵਿੱਚ ਪਹਿਲੀ ਵਾਰ ਸਪੈਸ਼ਲ ਪਾਵਰ ਦੀ ਵਰਤੋਂ ਕੀਤੀ ਗਈ ਹੈ ਅਤੇ ਇਨ੍ਹਾਂ ਚੈਨਲਾਂ ‘ਤੇ ਪਾਬੰਦੀ ਲਗਾਈ ਗਈ ਹੈ। ਇਨ੍ਹਾਂ ਚੈਨਲਾਂ ‘ਤੇ ਦਿਖਾਈਆਂ ਜਾ ਰਹੀਆਂ ਕੁਝ ਵੀਡੀਓਜ਼ ਧਾਰਾ 370, ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਅਤੇ ਕਸ਼ਮੀਰ ਵੱਲ ਵੱਧ ਰਹੇ ਤਾਲਿਬਾਨ ਬਾਰੇ ਸੀ।



