ਚੰਡੀਗੜ੍ਹ ਵਾਸੀਆਂ ਨਾਲ ਕੇਜਰੀਵਾਲ ਦੇ 5 ਵਾਅਦੇ, ਪਾਣੀ ਦੇ ਬਿੱਲ ਹੋਣਗੇ ਮੁਆਫ

ਚੰਡੀਗੜ੍ਹ : ਯੂ.ਟੀ. ਵਿਚ ਆਮ ਆਦਮੀ ਪਾਰਟੀ (Aam Aadmi Party) ਵਲੋਂ ਵਿਸ਼ਾਲ ਰੈਲੀ (Huge rally) ਕੀਤੀ ਗਈ, ਜਿਸ ਵਿਚ ਅਰਵਿੰਦ ਕੇਜਰੀਵਾਲ (Arvind Kejriwal) ਵਿਸ਼ੇਸ਼ ਤੌਰ…

ਚੰਡੀਗੜ੍ਹ : ਯੂ.ਟੀ. ਵਿਚ ਆਮ ਆਦਮੀ ਪਾਰਟੀ (Aam Aadmi Party) ਵਲੋਂ ਵਿਸ਼ਾਲ ਰੈਲੀ (Huge rally) ਕੀਤੀ ਗਈ, ਜਿਸ ਵਿਚ ਅਰਵਿੰਦ ਕੇਜਰੀਵਾਲ (Arvind Kejriwal) ਵਿਸ਼ੇਸ਼ ਤੌਰ ‘ਤੇ ਪਹੁੰਚੇ ਅਤੇ ਉਨ੍ਹਾਂ ਨੇ ਚੰਡੀਗੜ੍ਹ ਵਾਸੀਆਂ (Chandigarh residents) ਨਾਲ 5 ਵਾਅਦੇ ਕੀਤੇ ਹਨ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਨੂੰ ਏਸ਼ੀਆ (Chandigarh to Asia) ਵਿਚ ਸਭ ਤੋਂ ਸੋਹਣਾ ਸ਼ਹਿਰ (Beautiful city) ਬਣਾਵਾਂਗਾ। ਉਨ੍ਹਾਂ ਕਿਹਾ ਕਿ ਭਾਜਪਾ ਦੇ ਸ਼ਾਸਨਕਾਲ (BJP rule) ਵਿਚ ਹਰ ਪਾਸੇ ਭ੍ਰਿਸ਼ਟਾਚਰ ਹੈ। Also Read : 9 ਮਹੀਨੇ ਪਹਿਲਾਂ ਮਰ ਚੁੱਕੇ ਵਿਅਕਤੀ ਨੂੰ ਲੱਗੀ ਦੂਜੀ ਡੋਜ਼, ਮੋਬਾਇਲ ‘ਤੇ ਆਇਆ ਮੈਸੇਜ 

ਅੱਜ ਨਗਰ ਨਿਗਮ ਵਿਚ ਕੋਈ ਵੀ ਕੰਮ ਹੋਵੇ ਤੁਹਾਨੂੰ ਘੰਟਿਆਂ ਬੱਧੀ ਲਾਈਨਾਂ ਵਿਚ ਖੜਨਾ ਪੈਂਦਾ ਹੈ ਅਤੇ ਬਿਨਾਂ ਪੈਸਿਆਂ ਦੇ ਤੁਹਾਡਾ ਕੋਈ ਵੀ ਕੰਮ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿਚ ਆ ਗਈ ਤਾਂ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੋਣ ਦਿਆਂਗੇ। ਤੁਹਾਡੀ ਇਕ ਫੋਨ ਕਾਲ ‘ਤੇ ਨਗਰ ਨਿਗਮ ਕਰਮਚਾਰੀ ਤੁਹਾਡੇ ਘਰ ਆ ਕੇ ਤੁਹਾਡਾ ਕੰਮ ਕਰਕੇ ਜਾਣਗੇ। ਉਨ੍ਹਾਂ ਕਿਹਾ ਕਿ ਜੇ ਤੁਹਾਨੂੰ ਯਕੀਨ ਨਹੀਂ ਹੈ ਤਾਂ ਦਿੱਲੀ ਵਿਚ ਆਪਣੇ ਕਿਸੇ ਵੀ ਦੋਸਤ ਨੂੰ ਫੋਨ ਕਰਕੇ ਪੁੱਛ ਲਓ ਕਿ ਕੇਜਰੀਵਾਲ ਸਰਕਾਰ ਵਿਚ ਉਨ੍ਹਾਂ ਨੂੰ ਸਹੂਲਤਾਂ ਮਿਲਦੀਆਂ ਹਨ ਜਾਂ ਨਹੀਂ। Also Read : ਸ੍ਰੀ ਦਰਬਾਰ ਸਾਹਿਬ ਵਿਖੇ ਵਾਪਰੀ ਘਟਨਾ ‘ਤੇ ਬੋਲੇ ਸੁਖਬੀਰ ਸਿੰਘ ਬਾਦਲ

ਉਨ੍ਹਾਂ ਕਿਹਾ ਕਿ ਤੁਸੀਂ ਕਈ ਸਾਲ ਕਾਂਗਰਸ ਨੂੰ ਦਿੱਤੇ ਅਤੇ ਕਈ ਸਾਲ ਭਾਜਪਾ ਨੂੰ ਦਿੱਤੇ ਇਸ ਦੇ ਬਾਵਜੂਦ ਤੁਹਾਡੇ ਕੰਮ ਨਹੀਂ ਹੋ ਰਹੇ ਹਨ ਉਨ੍ਹਾਂ ਕਿਹਾ ਕਿ 5 ਸਾਲ ਆਮ ਆਦਮੀ ਪਾਰਟੀ ਨੂੰ ਦੇ ਕੇ ਦੋਖੇ। ਔਰਤਾਂ ਦੀ ਸੁਰੱਖਿਆ ‘ਤੇ ਗੱਲਬਾਤ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ‘ਤੇ ਅਸੀਂ ਚੰਡੀਗੜ੍ਹ ਵਿਚ ਵਾਧੂ ਕੈਮਰੇ ਲਗਵਾਵਾਂਗੇ। ਉਨ੍ਹਾਂ ਕਿਹਾ ਕਿ ਲੰਡਨ, ਅਮਰੀਕਾ ਵਿਚ ਅੱਜ ਜਿੰਨੇ ਕੈਮਰੇ ਲੱਗੇ ਹਨ ਉਨੇ ਹੀ ਕੈਮਰੇ ਅੱਜ ਦਿੱਲੀ ਵਿਚ ਵੀ ਲੱਗੇ ਹੋਏ ਹਨ। ਇਸ ਦੌਰਾਨ ਉਨ੍ਹਾਂ ਨੇ ਚੰਡੀਗੜ੍ਹ ਵਾਸੀਆਂ ਨੂੰ ਵਾਅਦੇ ਕੀਤੇ ਹਨ।
ਕੇਜਰੀਵਾਲ ਦੇ 5 ਵਾਅਦੇ
1 ਸਭ ਤੋਂ ਪਹਿਲਾਂ ਭ੍ਰਿਸ਼ਟਾਚਾਰ ਖ਼ਤਮ ਕਰਾਂਗੇ।
2 ਨਗਰ ਨਿਗਮ ਦੇ ਅਫ਼ਸਰ ਘਰ ਆ ਕੇ ਕੰਮ ਕਰਨਗੇ।
3 ਚੰਡੀਗੜ੍ਹ ‘ਚ ਪਾਣੀ ਦੇ ਬਿੱਲ ਮੁਆਫ਼ ਕਰਾਂਗੇ।
4 ਚੰਡੀਗੜ੍ਹ ‘ਚ ਕੂੜੇ ਦੇ ਪਹਾੜ ਖ਼ਤਮ ਕਰਾਂਗੇ।
5 ਔਰਤਾਂ ਦੀ ਸੁਰੱਖਿਆ ਲਈ ਸੀ.ਸੀ.ਟੀ.ਵੀ. ਅਤੇ ਸਟਰੀਟ ਲਾਈਟਾਂ ਲਗਵਾਵਾਂਗੇ।

Leave a Reply

Your email address will not be published. Required fields are marked *