ਗਰਮ ਪਾਣੀ ਨੂੰ ਲੈ ਕੇ ਹੋਇਆ ਝਗੜਾ, ਪਤੀ ਨੇ ਦਿੱਤਾ ਤਿੰਨ ਤਲਾਕ, ਪੜ੍ਹੋ ਪੂਰੀ ਖ਼ਬਰ

ਉੱਤਰ ਪ੍ਰਦੇਸ਼ : ਉੱਤਰ ਪ੍ਰਦੇਸ਼ ਦੇ ਬਾਰਾਬੰਕੀ ‘ਚ ਪਾਣੀ ਗਰਮ ਕਰਨ ਨੂੰ ਲੈ ਕੇ ਪਤੀ-ਪਤਨੀ ‘ਚ ਝਗੜਾ ਹੋ ਗਿਆ। ਫਿਰ ਪਤੀ ਨੇ ਤਿੰਨ ਵਾਰ ਤਲਾਕ…

ਉੱਤਰ ਪ੍ਰਦੇਸ਼ : ਉੱਤਰ ਪ੍ਰਦੇਸ਼ ਦੇ ਬਾਰਾਬੰਕੀ ‘ਚ ਪਾਣੀ ਗਰਮ ਕਰਨ ਨੂੰ ਲੈ ਕੇ ਪਤੀ-ਪਤਨੀ ‘ਚ ਝਗੜਾ ਹੋ ਗਿਆ। ਫਿਰ ਪਤੀ ਨੇ ਤਿੰਨ ਵਾਰ ਤਲਾਕ ਲੈ ਲਿਆ। ਦੱਸਿਆ ਜਾ ਰਿਹਾ ਹੈ ਕਿ ਦੋਹਾਂ ਦੇ ਵਿਆਹ ਨੂੰ 16 ਸਾਲ ਹੋ ਗਏ ਸਨ ਅਤੇ ਉਨ੍ਹਾਂ ਦੇ ਪੰਜ ਬੱਚੇ ਵੀ ਹਨ। ਤਿੰਨ ਤਲਾਕ ਵਿਰੁੱਧ ਕਾਨੂੰਨ ਬਣਾਉਣ ਦੇ ਬਾਵਜੂਦ ਇਹ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਪੁਲਿਸ ਨੇ ਪੀੜਤਾ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰ ਲਿਆ ਹੈ।

Also Read : ਬੇਅਦਬੀ ਮਾਮਲੇ ਤੋਂ ਬਾਅਦ ਦਰਬਾਰ ਸਾਹਿਬ ‘ਚ ਰੱਖਿਆ ਗਿਆ ਅਖੰਡ ਪਾਠ

ਇਹ ਮਾਮਲਾ ਜਹਾਂਗੀਰਾਬਾਦ ਥਾਣਾ ਖੇਤਰ ਦੇ ਸਦਰੂਦੀਨਪੁਰ (Sadrudinpur) ਪਿੰਡ ਦਾ ਹੈ, ਜਿੱਥੇ 16 ਸਾਲ ਬਾਅਦ ਇਕ ਵਿਅਕਤੀ ਨੇ ਮਾਮੂਲੀ ਗੱਲ ‘ਤੇ ਆਪਣੀ ਪਤਨੀ ਨੂੰ ਤਿੰਨ ਤਲਾਕ ਦੇ ਦਿੱਤਾ। ਪੀੜਤਾ ਆਪਣੇ ਭਰਾ ਨਾਲ ਥਾਣੇ ਪਹੁੰਚੀ ਅਤੇ ਪਤੀ ‘ਤੇ ਤਲਾਕ ਦੇ ਕੇ ਰਿਸ਼ਤਾ ਤੋੜਨ ਦਾ ਦੋਸ਼ ਲਾਇਆ। ਪੁਲਿਸ ਨੇ ਤਹਿਰੀਕ ਦੇ ਆਧਾਰ ‘ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Also Read : ਦਿੱਲੀ ਛੱਡ ਸਾਰੇ ਮਹਾਨਗਰਾਂ ‘ਚ ਪੈਟਰੋਲ ਦੇ ਰੇਟ 100 ਤੋਂ ਪਾਰ, ਚੈੱਕ ਕਰੋ ਅੱਜ ਦੇ ਤਾਜ਼ਾ ਰੇਟ

ਵਿਆਹ ਦੇ 16 ਸਾਲ ਬਾਅਦ ਪਤੀ ਨੇ ਦਿੱਤਾ ਤਿੰਨ ਤਲਾਕ

ਪਤਨੀ ਦਾ ਦੋਸ਼ ਹੈ ਕਿ ਵਿਆਹ ਤੋਂ ਬਾਅਦ ਉਸ ਦੇ ਸਹੁਰੇ ਵਾਲੇ ਉਸ ਨੂੰ ਤੰਗ-ਪ੍ਰੇਸ਼ਾਨ ਕਰਦੇ ਸਨ। ਉਸ ਦੇ ਪੰਜ ਬੱਚੇ ਹਨ ਅਤੇ ਸਭ ਤੋਂ ਛੋਟਾ ਬੱਚਾ ਸਿਰਫ਼ ਦੋ ਸਾਲ ਦਾ ਹੈ। ਪੀੜਤਾ ਨੇ ਦੱਸਿਆ ਕਿ ਵੀਰਵਾਰ ਨੂੰ ਜਦੋਂ ਪਤੀ ਨੂੰ ਦਵਾਈ ਖਾਣ ਲਈ ਗਰਮ ਪਾਣੀ ਦਿੱਤਾ ਤਦ ਉਹ ਗੁੱਸੇ ਹੋ ਗਿਆ ਉਸ ਨੇ ਕਿਹਾ ਕਿ ਮੈਂ ਆਪਣੇ ਆਪ ਕਰ ਲਵਾਂਗਾ।ਔਰਤ ਨੇ ਕਿਹਾ ਕਿ ਫੇਰ ਆਪਣੇ ਆਪ ਹੀ ਕਰ ਲਵੋ। ਇਸ ‘ਤੇ ਉਹ ਗੁੱਸੇ ‘ਚ ਆ ਗਿਆ ਅਤੇ ਮੈਂਨੂੰ ਤਿੰਨ ਵਾਰ ਤਲਾਕ ਕਹਿ ਕੇ ਘਰੋਂ ਬਾਹਰ ਕੱਢ ਦਿੱਤਾ। ਸਾਰੇ ਬੱਚਿਆਂ ਦੀ ਵੀ ਕੁੱਟਮਾਰ ਕੀਤੀ।

Also Read : ਸ੍ਰੀ ਦਰਬਾਰ ਸਾਹਿਬ ਬੇਅਦਬੀ ਮਾਮਲੇ ‘ਚ ਦਰਜ ਹੋਈ FIR

ਪੁਲਿਸ ਨੇ ਕੀਤਾ ਮਾਮਲਾ ਦਰਜ

ਇਸ ਮਾਮਲੇ ‘ਤੇ ਐੱਸਓ ਦਰਸ਼ਨ ਯਾਦਵ (Darshan Yadav) ਨੇ ਦੱਸਿਆ ਕਿ ਇਕ ਔਰਤ ਨੇ ਆਪਣੇ ਪਤੀ ‘ਤੇ ਤਿੰਨ ਤਲਾਕ ਦੇਣ ਦਾ ਦੋਸ਼ ਲਗਾਉਂਦੇ ਹੋਏ ਸ਼ਿਕਾਇਤ ਦਿੱਤੀ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਪੀੜਤਾ ਦਾ ਕਹਿਣਾ ਹੈ ਕਿ ਉਸ ਦੇ ਛੋਟੇ ਬੱਚੇ ਹਨ ਜਿਨ੍ਹਾਂ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਹੈ।

Leave a Reply

Your email address will not be published. Required fields are marked *