ਨਵੀਂ ਦਿੱਲੀ : ਕਰਨਾਟਕ (Karnataka) ਦੀਆਂ ਦੋ ਸਿੱਖਿਆ ਸੰਸਥਾਵਾਂ ਵਿੱਚ ਕੋਰੋਨਾ ਦਾ ਧਮਾਕਾ ਦੇਖਿਆ ਗਿਆ ਹੈ। ਜਿੱਥੇ ਇੱਕ ਸੰਸਥਾ ਵਿੱਚ 14 ਕਰੋਨਾ ਦੇ ਮਾਮਲੇ ਸਾਹਮਣੇ ਆਏ ਹਨ, ਉੱਥੇ ਹੀ ਦੂਜੇ ਇੰਸਟੀਚਿਊਟ ਵਿੱਚ 19 ਮਾਮਲੇ ਸਾਹਮਣੇ ਆਏ ਹਨ। ਇਹ ਵੀ ਚਿੰਤਾ ਦੀ ਗੱਲ ਹੈ ਕਿ ਇਨ੍ਹਾਂ 33 ਕੇਸਾਂ ਵਿੱਚੋਂ ਪੰਜ ਕੇਸ ਓਮੀਕ੍ਰੋਨ ਵੇਰੀਐਂਟ (Omicron Variant) ਦੇ ਹਨ। ਇਸ ਤੋਂ ਇਲਾਵਾ ਯੂਕੇ ਦਾ ਇੱਕ ਵਿਅਕਤੀ ਓਮਾਈਕਰੋਨ ਪਾਜ਼ੇਟਿਵ ਨਿਕਲਿਆ ਹੈ।
Also Read : Sara Ali Khan ਨੇ ਗਲੈਮਰਸ ਅੰਦਾਜ਼ ‘ਚ ਕਰਵਾਇਆ ਫੋਟੋਸ਼ੂਟ
ਕਰਨਾਟਕ (Karnataka) ਸਰਕਾਰ ਇਨ੍ਹਾਂ ਮਾਮਲਿਆਂ ਨੂੰ ਰਾਜ ਵਿੱਚ ਖ਼ਤਰੇ ਦੀ ਘੰਟੀ ਵਜੋਂ ਵੇਖ ਰਹੀ ਹੈ। ਇੱਕੋ ਥਾਂ ‘ਤੇ ਇੰਨੇ ਸੰਕਰਮਿਤਾਂ ਦੇ ਮਿਲਣ ਨੇ ਸੂਬਾ ਸਰਕਾਰ ਨੂੰ ਪਰੇਸ਼ਾਨ ਕਰ ਦਿੱਤਾ ਹੈ। ਪ੍ਰਸ਼ਾਸਨ ਨੇ ਫੌਰੀ ਕਾਰਵਾਈ ਕੀਤੀ ਹੈ ਪਰ ਕੇਸਾਂ ਵਿੱਚ ਤੇਜ਼ੀ ਨਾਲ ਹੋ ਰਹੇ ਵਾਧੇ ਨੇ ਚੁਣੌਤੀ ਵਧਾ ਦਿੱਤੀ ਹੈ। ਦੇਸ਼ ‘ਚ ਵੀ ਓਮੀਕ੍ਰੋਨ (Omicron) ਦੀ ਰਫਤਾਰ ਤੇਜ਼ੀ ਨਾਲ ਵਧ ਰਹੀ ਹੈ। ਕੇਸਾਂ ਦੀ ਸਦੀ ਤਾਂ ਹੋ ਚੁੱਕੀ ਹੈ, ਹੁਣ ਤੀਜੀ ਲਹਿਰ ਦਾ ਡਰ ਵੀ ਸਤਾ ਰਿਹਾ ਹੈ।



