ਭਾਰਤ ਨੇ Agni Prime ਮਿਜ਼ਾਈਲ ਦਾ ਕੀਤਾ ਸਫਲ ਪ੍ਰੀਖਣ

ਨਵੀਂ ਦਿੱਲੀ : ਸ਼ਨੀਵਾਰ ਨੂੰ ਭਾਰਤ ਦੇ ਖਾਤੇ ‘ਚ ਇਕ ਹੋਰ ਸਫਲਤਾ ਆਈ ਹੈ। ਕਿਉਂਕਿ ਬੈਲਿਸਟਿਕ ਮਿਜ਼ਾਈਲ (Ballistic missiles) ਅਗਨੀ ਪੀ ਦਾ ਸਫਲ ਪ੍ਰੀਖਣ ਕੀਤਾ ਗਿਆ…

ਨਵੀਂ ਦਿੱਲੀ : ਸ਼ਨੀਵਾਰ ਨੂੰ ਭਾਰਤ ਦੇ ਖਾਤੇ ‘ਚ ਇਕ ਹੋਰ ਸਫਲਤਾ ਆਈ ਹੈ। ਕਿਉਂਕਿ ਬੈਲਿਸਟਿਕ ਮਿਜ਼ਾਈਲ (Ballistic missiles) ਅਗਨੀ ਪੀ ਦਾ ਸਫਲ ਪ੍ਰੀਖਣ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਮਿਜ਼ਾਈਲ ਨਿਊ ਜਨਰੇਸ਼ਨ ਦੇ ਨਾਲ-ਨਾਲ ਪਰਮਾਣੂ ਸਮਰੱਥਾ ਵਾਲੀ ਹੈ।ਨਵੀਂ ਪੀੜ੍ਹੀ ਦੀ ਪ੍ਰਮਾਣੂ ਸਮਰੱਥਾ ਵਾਲੀ ਬੈਲਿਸਟਿਕ ਮਿਜ਼ਾਈਲ ਅਗਨੀ ਪੀ ਦਾ ਓਡੀਸ਼ਾ ਦੇ ਬਾਲਾਸੋਰ ਤੱਟ ਤੋਂ ਡਾ. ਏ.ਪੀ.ਜੇ ਅਬਦੁਲ ਕਲਾਮ (APJ Abdul Kalam) ਟਾਪੂ ਤੋਂ ਸਫ਼ਲਤਾਪੂਰਵਕ ਪ੍ਰੀਖਣ ਕੀਤਾ ਗਿਆ। ਇਹ ਪ੍ਰੀਖਣ ਪੂਰਬੀ ਤੱਟ ‘ਤੇ ਸਥਿਤ ਟੈਲੀਮੈਟਰੀ ਅਤੇ ਰਾਡਾਰ ਸਟੇਸ਼ਨਾਂ ਦੀ ਮਦਦ ਨਾਲ ਕੀਤਾ ਗਿਆ ਸੀ।

Also Read : ਪਹਾੜੀ ਇਲਾਕਿਆਂ ‘ਚ ਹੋਈ ਬਰਫ਼ਬਾਰੀ ਨੇ ਵਧਾਈ ਠੰਢ, ਮੌਸਮ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ

ਰੱਖਿਆ ਮੰਤਰੀ ਰਾਜਨਾਥ ਸਿੰਘ (Rajnath Singh) ਨੇ ਅਗਨੀ-ਪੀ ਮਿਜ਼ਾਈਲ ਦੇ ਸਫਲ ਪ੍ਰੀਖਣ ਲਈ ਡੀਆਰਡੀਓ (DRDO) ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤ ਇੱਕ ਉਭਰਦੀ ਅਰਥਵਿਵਸਥਾ ਹੈ, ਜਿਸ ਨੇ ਵਿਕਾਸ ਵੱਲ ਵਧਣਾ ਸ਼ੁਰੂ ਕਰ ਦਿੱਤਾ ਹੈ। ਰਾਜਨਾਥ ਸਿੰਘ (Rajnath Singh) ਨੇ ਕਿਹਾ ਕਿ ਸਾਡੇ ਕੋਲ ਨੌਜਵਾਨ ਸਿਖਲਾਈ ਪ੍ਰਾਪਤ ਵਿਗਿਆਨਕ, ਤਕਨੀਕੀ ਅਤੇ ਪ੍ਰਬੰਧਕੀ ਪ੍ਰਤਿਭਾ ਹਨ। ਇਸ ਦੇ ਨਾਲ ਹੀ ਡੀਆਰਡੀਓ ਦੇ ਪ੍ਰਧਾਨ ਡਾਕਟਰ ਜੀ ਸਤੀਸ਼ ਰੈੱਡੀ (G Satish Reddy) ਨੇ ਸਫਲ ਪ੍ਰੀਖਣ ਕਰਨ ਲਈ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ।

Leave a Reply

Your email address will not be published. Required fields are marked *