ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਆਏ 7,145 ਨਵੇਂ ਮਾਮਲੇ, 289 ਲੋਕਾਂ ਦੀ ਹੋਈ ਮੌਤ

ਨਵੀਂ ਦਿੱਲੀ : ਪਿਛਲੇ 24 ਘੰਟਿਆਂ ਅੰਦਰ ਦੇਸ਼ ਵਿਚ ਕੋਰੋਨਾ ਵਾਇਰਸ (Corona Virus) ਦੇ 7 ਹਜ਼ਾਰ 145 ਮਾਮਲੇ ਦਰਜ ਕੀਤੇ ਗਏ ਹਨ। ਓਮੀਕ੍ਰੋਨ (Omicron) ਦੇ…

ਨਵੀਂ ਦਿੱਲੀ : ਪਿਛਲੇ 24 ਘੰਟਿਆਂ ਅੰਦਰ ਦੇਸ਼ ਵਿਚ ਕੋਰੋਨਾ ਵਾਇਰਸ (Corona Virus) ਦੇ 7 ਹਜ਼ਾਰ 145 ਮਾਮਲੇ ਦਰਜ ਕੀਤੇ ਗਏ ਹਨ। ਓਮੀਕ੍ਰੋਨ (Omicron) ਦੇ ਵੱਧਦੇ ਕੇਸਾਂ ਵਿਚਾਲੇ ਰਾਹਤ ਦੀ ਗੱਲ ਇਹ ਹੈ ਕਿ ਦੇਸ਼ ਵਿਚ ਕੋਰੋਨਾ (Corona) ਦੇ ਨਵੇਂ ਮਾਮਲਿਆਂ ਦੀ ਤੁਲਨਾ ਵਿਚ ਇਸ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਜ਼ਿਆਦਾ ਹੈ। ਸਿਹਤ ਮੰਤਰਾਲਾ (Health Ministery) ਦੇ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ ਵਿਚ ਬੀਤੇ ਇਕ ਦਿਨ ਅੰਦਰ ਕੋਰੋਨਾ (Corona) ਦੇ 8 ਹਜ਼ਾਰ 706 ਮਰੀਜ਼ ਠੀਕ ਹੋਏ ਹਨ।ਹੁਣ ਤੱਕ ਦੇਸ਼ ਵਿਚ ਕੋਰੋਨਾ (Corona) ਦੇ ਕੁਲ 3 ਕਰੋੜ 41 ਲੱਖ 71 ਹਜ਼ਾਰ 471 ਮਰੀਜ਼ (Patient) ਠੀਕ ਹੋ ਚੁੱਕੇ ਹਨ। Also Read : ਚੰਡੀਗੜ ਦੇ ਸਕੂਲਾਂ ਵਿਚ 20 ਦਸੰਬਰ ਤੋਂ 7 ਜਨਵਰੀ ਤੱਕ ਹੋਈਆਂ ਛੁੱਟੀਆਂ

ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਦਰ 98.38 ਫੀਸਦੀ ਹੈ ਜੋ ਲਗਾਤਾਰ ਮਾਰਚ 2020 ਤੋਂ ਬਾਅਦ ਆਪਣੇ ਸਿਖਰਲੇ ਪੱਧਰ ‘ਤੇ ਬਣੀ ਹੋਈ ਹੈ। ਐਕਟਿਵ ਕੇਸਾਂ ਦੀ ਗਿਣਤੀ ਵੀ ਤੇਜ਼ੀ ਨਾਲ ਡਿੱਗ ਰਹੀ ਹੈ। ਫਿਲਹਾਲ ਦੇਸ਼ ਵਿਚ ਕੋਰੋਨਾ ਦੇ 84 ਹਜ਼ਾਰ 565 ਐਕਟਿਵ ਮਰੀਜ਼ ਹਨ, ਜੋ ਪਿਛਲੇ 569 ਦਿਨਾਂ ਵਿਚ ਸਭ ਤੋਂ ਘੱਟ ਹਨ।

ਇਹ ਗਿਣਤੀ ਕੁਲ ਆ ਚੁੱਕੇ ਮਾਮਲਿਆਂ ਦਾ ਸਿਰਫ 0.24 ਫੀਸਦੀ ਹੀ ਹਨ। ਉਥੇ ਹੀ ਬੀਤੇ ਇਕ ਦਿਨ ਵਿਚ ਕੋਰੋਨਾ ਦੇ 289 ਮਰੀਜ਼ਾਂ ਦੀ ਮੌਤ ਵੀ ਹੋਈ ਹੈ। ਹੁਣ ਤੱਕ ਦੇਸ਼ ਵਿਚ ਕੋਰੋਨਾ ਦੀ ਵਜ੍ਹਾ ਨਾਲ ਕੁਲ 4 ਲੱਖ 77 ਹਜ਼ਾਰ 158 ਮਰੀਜ਼ ਦਮ ਤੋੜ ਚੁੱਕੇ ਹਨ।

 

Leave a Reply

Your email address will not be published. Required fields are marked *