ਸੁਖਬੀਰ ਬਾਦਲ ਦਾ ਵੱਡਾ ਐਲਾਨ, BSP ਤੋਂ ਹੋਵੇਗਾ ਇਕ ਡਿਪਟੀ CM

ਬੰਗਾ- ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਬੰਗਾ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਵੱਡਾ ਐਲਾਨ ਕੀਤਾ…

ਬੰਗਾ- ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਬੰਗਾ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਵੱਡਾ ਐਲਾਨ ਕੀਤਾ ਹੈ। ਦਲਅਸਲ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਰਕਾਰ ਬਣਨ ਉੱਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਦੋ ਉਪ ਮੁੱਖ ਮੰਤਰੀ (Deputy CM) ਲਾਏ ਜਾਣਗੇ ਤੇ ਉਨ੍ਹਾਂ ਵਿਚ ਇਕ ਉਪ ਮੁੱਖ ਮੰਤਰੀ ਬਸਪਾ (BSP) ਕੋਟੇ ਤੋਂ ਬਣਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਬਸਪਾ ਨੂੰ ਪੂਰਾ ਮਾਣ-ਸਨਮਾਨ ਦਿੱਤਾ ਜਾਵੇਗਾ। ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਬਸਪਾ ਦੇ ਚੇਅਰਮੈਨ ਵੀ ਬਣਾਏ ਜਾਣਗੇ।

Also Read: ਕੇਂਦਰੀ ਕਰਮਚਾਰੀਆਂ ਨੂੰ ਨਵੇਂ ਸਾਲ ‘ਤੇ ਮਿਲੇਗਾ ਤੋਹਫਾ! ਤਨਖਾਹਾਂ ‘ਚ ਹੋ ਸਕਦੈ ਵਾਧਾ

ਇਸ ਦੌਰਾਨ ਆਪਣੇ ਫੇਸਬੁੱਕ ਪੇਜ ਉੱਤੇ ਉਨ੍ਹਾਂ ਨੇ ਇਕ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਐਲਾਨ ਕੀਤਾ ਸੀ ਕਿ ਪੰਜਾਬ ‘ਚ ਸਰਕਾਰ ਬਣਨ ‘ਤੇ 2 ਵਿਧਾਇਕਾਂ ਨੂੰ ਉਪ-ਮੁੱਖ ਮੰਤਰੀ ਦੇ ਅਹੁਦੇ ਨਾਲ ਨਿਵਾਜ਼ਿਆ ਜਾਵੇਗਾ, ਜਿਨ੍ਹਾਂ ਵਿੱਚੋਂ 1 ਅਨੁਸੂਚਿਤ ਜਾਤੀ ਅਤੇ 1 ਹਿੰਦੂ ਭਾਈਚਾਰੇ ਤੋਂ ਹੋਵੇਗਾ। ਅੱਜ ਅਕਾਲੀ-ਬਸਪਾ ਗੱਠਜੋੜ ਵੱਲੋਂ ਇਹ ਐਲਾਨ ਕਰਦੇ ਹੋਏ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਉਪਰੋਕਤ 2 ਉਪ-ਮੁੱਖ ਮੰਤਰੀਆਂ ਵਿੱਚੋਂ 1 ਉਪ-ਮੁੱਖ ਮੰਤਰੀ ਬਹੁਜਨ ਸਮਾਜ ਪਾਰਟੀ ਦਾ ਹੋਵੇਗਾ।

Also Read: ਜਬਰ-ਜ਼ਨਾਹ ਮਾਮਲੇ ‘ਚ ਬੈਂਸ ਖਿਲਾਫ ਅਦਾਲਤ ਦਾ ਸਖਤ ਹੁਕਮ, ਕਿਹਾ-’23 ਦਸੰਬਰ ਤੱਕ ਗ੍ਰਿਫਤਾਰ ਕਰ ਕਰੋ ਪੇਸ਼’

Leave a Reply

Your email address will not be published. Required fields are marked *